ਪਤਰਕਾਰਾਂ ਨੂੰ ਬੋਲੇ-ਇਕ ਦੌਰ ਸੀ ਜਦੋਂ ਮੈਂ ਲਭਦਾ ਸੀ ਤੁਹਾਨੂੰ
ਨਵੀਂ ਦਿਲੀ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਦੇਸ਼ ‘ਚ ਲੋਕਤੰਤਰ ਦੀ ਮਜ਼ਬੂਤੀ ਲਈ ਸਿਆਸੀ ਦਲਾਂ ‘ਚ ਵੀ ਲੋਕਤੰਤਰੀ ਮੁਲਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਮੋਦੀ ਨੇ ਇਥੇ ਭਾਰਤੀ ਜਨਤਾ ਪਾਰਟੀ ਹੈਡ ਕੁਆਰਟਰ ‘ਚ ਪਤਰਕਾਰਾਂ ਨਾਲ ਦੀਵਾਲੀ ਮਿਲਨ ਪ੍ਰੋਗਰਾਮ ‘ਚ ਕਿਹਾ ਕਿ ਮੈਂ ਸਮਝਦਾ ਹਾਂ ਕਿ ਦੇਸ਼ ਦੇ ਭਵਿਖ ਅਤੇ ਲੋਕਤੰਤਰ ਲਈ ਇਹ ਕਾਫੀ ਮਹਤਵਪੂਰਨ ਹੈ। ਉਨ੍ਹਾਂ ਨੇ ਆਸ ਜ਼ਾਹਰ ਕੀਤੀ ਕਿ ਸਿਆਸੀ ਦਲਾਂ ‘ਚ ਲੋਕਤੰਤਰ ਦੀ ਮਜ਼ਬੂਤੀ ਦੇ ਮੁਦੇ ‘ਤੇ ਇਕ ਦਿਨ ਮੀਡੀਆ ਅਤੇ ਹੋਰ ਮੰਚਾਂ ‘ਤੇ ਵਿਆਪਕ ਬਹਿਸ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਪਤਰਕਾਰਾਂ ਨੂੰ ਲਭਣਾ ਪੈਂਦਾ ਸੀ। ਪਹਿਲਾਂ ਇਸ ਬਿਰਾਦਰੀ ‘ਚ ਸੰਖਿਆ ਘਟ ਹੁੰਦੀ ਸੀ ਪਰ ਹੁਣ ਮੀਡੀਆ ਦਾ ਦਾਇਰਾ ਵਧ ਗਿਆ ਹੈ। ਅਜ ਪੁਰਾਣੇ ਦਿਨਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਮੀਡੀਆ ਕਿੰਨਾ ਵਡਾ ਰੋਲ ਅਦਾ ਕਰ ਸਕਦਾ ਹੈ, ਇਹ ਮੈਂ ਪਿਛਲੇ ਦਿਨੀਂ ਦੇਖਿਆ। ਸਰਕਾਰ ‘ਚ ਬੈਠੇ ਲੋਕਾਂ ਦੀ ਆਲੋਚਨਾ ਨਾਲ ਅਧਾ ਅਖਬਾਰ ਭਰਿਆ ਹੋਵੇਗਾ ਪਰ ਸਵਛਤਾ ਦੀ ਗਲ ‘ਤੇ ਸਾਰੇ ਇਕਜੁਟ ਹੋ ਜਾਣਗੇ। ਮੀਡੀਆ ਦੇ ਸਾਰੇ ਮਾਧਿਅਮਾਂ ਨੇ ਇਸ ‘ਚ ਸਕਾਰਾਤਮਕ ਰੋਲ ਪਲੇਅ ਕੀਤਾ ਹੈ। ਮੈਨੂੰ ਭਰੋਸਾ ਹੈ ਕਿ ਜਿਸ ਮਿਸ਼ਨ ਨਾਲ ਲੋਕ ਇਸ ‘ਚ ਜੁਟੇ ਹਨ, ਲਗਦਾ ਹੈ ਕਿ ਇਹ ਕੰਮ ਤੈਅ ਸਮੇਂ ਤੋਂ ਪਹਿਲਾਂ ਪੂਰਾ ਹੋ ਜਾਵੇ।
ਭਾਜਪਾ ਦੇ ਦੀਵਾਲੀ ਮੰਗਲ ਮਿਲਨ ਸਮਾਰੋਹ ‘ਚ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਵਡੇ ਚਿਹਰਿਆਂ ਤੋਂ ਇਲਾਵਾ ਭਾਜਪਾ ਕਵਰ ਕਰਨ ਵਾਲੇ ਪਤਰਕਾਰਾਂ ਨੂੰ ਸਦਾ ਦਿਤਾ ਗਿਆ। ਇਸ ਸਮਾਰੋਹ ‘ਚ ਪੀ.ਐਮ. ਮੋਦੀ ਨੇ ਪਤਰਕਾਰਾਂ ਨਾਲ ਦੇਸ਼ ਦੀ ਅਰਥਵਿਵਸਥਾ ਅਤੇ ਚੋਣਾਂ ਦੇ ਹਾਲਾਤਾਂ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਪ੍ਰੋਗਰਾਮ ਦੇ ਸ਼ੁਰੂ ‘ਚ ਦੀਵਾਲੀ ਮਿਲਨ ਦੀਆਂ ਸ਼ੁਭਕਾਮਨਾਵਾਂ ਨੂੰ ਲੈ ਕੇ ਇਕ ਛੋਟਾ ਜਿਹਾ ਬਿਆਨ ਦਿੰਦੇ ਹਨ। ਇਸ ਤੋਂ ਬਾਅਦ ਉਹ ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਪਤਰਕਾਰਾਂ ਨਾਲ ਮੁਲਾਕਾਤ ਕਰਦੇ ਹਨ ਅਤੇ ਹਾਲਚਾਲ ਪੁਛਦੇ ਹਨ।



