ਅੰਮ੍ਰਿਤਸਰ, 28 ਅਕਤੂਬਰ (ਦਵਾਰਕਾ ਨਾਥ ਰਾਣਾ)-ਸਪੈਸ਼ਲ ਟਾਸਕ ਫੋਰਸ ਬਰਡਰ ਜੋਨ (ਐਸ ਟੀ ਐਫ) ਨੂੰ ਉਸ ਵੇਲੇ ਵੰਡੀ ਕਾਮਯਾਬੀ ਮਿਲੀ, ਜਿਸ ਵੇਲੇ ਚਾਰ ਤਸਕਰਾਂ ਜਿਨ੍ਹਾਂ ਵਿੱਚ ਤਿੰਨ ਮਰਦ ਅਤੇ ਇੱਕ ਲੜ੍ਹਕੀ ਸਮੇਤ ਕਾਬੂ ਕਰਕੇ ਉਨ੍ਹਾਂ ਕੋਲੋ 6 ਕਿਲੋ ਹੈਰੋਇਨ ਅਤੇ 19 ਲੱਖ 71 ਹਜਾਰ ਦੀ ਭਾਰਤੀ ਕਰੰਸ਼ੀ ਬਰਾਮਦ ਕੀਤੀ ਅਤੇ ਇਨ੍ਹਾਂ ਕਾਬੂ ਕੀਤੇ ਗਏ ਤਸਕਰਾਂ ਦੇ ਕਈ ਨਜਦੀਕੀ ਰਿਸ਼ਤੇਦਾਰ ਜੇਲ ਵਿੱਚ ਬੰਦ ਹਨ ਅਤੇ ਜਿਨ੍ਹਾਂ ਵਿੱਚ ਇੱਕ ਤਸਕਰ ਦੀ ਭੈਣ ਅੰਮ੍ਰਿਤਸਰ ਜੇਲ ਵਿੱਚ ਬੰਦ ਹੈ।
ਇਸ ਮੋਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਪੈਸ਼ਲ ਟਾਸਕ ਫੋਰਸ ਬਰਡਰ ਜੋਨ ਦੇ ਏ.ਆਈ.ਜੀ ਰਛਪਾਲ ਸਿੰਘ ਨੇ ਕਿ ਜੇਲ ਵਿੱਚ ਬੰਦ ਤਸਕਰ ਜੋਗਿੰਦਰ ਸਿੰਘ ਉਰਫ ਸ਼ੰਮੀ ਵਾਸੀ ਨਿਹਾਲ ਸਿੰਘ ਵਾਲਾ ਫਿਰੋਜਪੁਰ ਜੋ ਕਿ ਅੰਮ੍ਰਿਤਸਰ ਦੀ ਜੇਲ ਵਿੱਚ ਬੰਦ ਹੈ ਅਤੇ ਨਿਰਵੈਲ ਸਿੰਘ ਵਾਸੀ ਬਸਤੀ ਕਿਸਨ ਸਿੰਘ ਵਾਲਾ ਫ਼ਰੀਦ ਕੋਟ ਜੇਲ ਵਿੱਚ ਬੰਦ ਹੈ, ਇਨ੍ਹਾਂ ਦੋਹਾਂ ਦੇ ਪਾਕਿਸਤਾਨ ਦੇ ਤਸਕਰਾਂ ਨਾਲ ਸੰਬੰਧ ਹਨ ਜੋਕਿ ਪਾਕਿਸਤਾਨ ਤੋਂ ਹੈਰੋਇਨ ਮੰਗਵਾਂ ਕੇ ਇਥੇ ਪੰਜਾਬ ਦੇ ਨਾਲ ਲਗਦੇ ਹੋਰ ਕਈ ਜਿਲ੍ਹੀਆਂ ਵਿੱਚ ਸਪਲਾਈ ਕਰਦੇ ਸਨ ਅਤੇ ੍ਯਇਨ੍ਹਾਂ ਦੇ ਜੇਲ ਜਾਣ ਤੋਂ ਬਾਦ ਇਹ ਕੰਮ ਇਨ੍ਹਾਂ ਦੇ ਰਿਸਸ਼ਤੇਦਾਰ ਕਰਦੇ ਸਨ ਨੂੰ ਉਸ ਵੇਲੇ ਕਾਬੂ ਕੀਤਾ ਗਿਆ ਜਿਸ ਵੇਲੇ ਉਹ ਅਪਨੀਆਂ ਗਡੀਆ ਵਿੱਚ ਸਵਾਰ ਹੋਕੇ ਫਿਰੋਜਪੁਰ ਤੋ ਵਾਇਆ ਪੱਟੀ-ਝੂਬਾਲ ਹੂੰਦੇ ਹੋਏ ਅੰਮ੍ਰਿਤਸਰ ਵੱਲ ਆ ਰਹੇ ਸਨ ਅਤੇ ਪੁਲੀਸ ਨੇ ਵੱਖ ਵੱਖ ਅਪਨੀਆਂ ਟੀਮਾਂ ਦਾ ਗਠਨ ਕਰਕੇ ਇੰਨ੍ਹਾਂ ਨੂੰ ਬਹੋੜੂ ਵਾਲੇ ਪੁਲ ਝਬਾਲ ਰੋਡ ਤੇਂ ਕੀਤੀ ਗਈ ਨਾਕਾ ਬੰਦੀਂ ਦੇ ਦੌਰਾਣ ਕਾਬੂ ਕੀਤਾ ਗਿਆ, ਜੋਕਿ ਐਕਟਿਵਾ ਸਕੂਟਰ ਅਤੇ ਪਲਸਰ ਮੋਟਰ ਸਾਇਕਲ ਤੇ ਸਵਾਰ ਸਨ। ਗਿਰਫਤਾਰ ਕੀਤੇ ਦੋਸਿਆਂ ਦੀ ਪਹਿਚਾਨ ਨਿਸ਼ਾਨ ਸਿੰਘ, ਗੁਰਜੰਟ ਸਿੰਘ, ਬਲਦੇਵ ਸਿੰਘ ਵਾਸੀਆਂ ਕਿਸ਼ਨ ਵਾਲਾ ਆਰਿਫ ਕੇ ਫਿਰੋਜ ਪੁਰ ਤੇ ਹਰਮੇਸ਼ ੍ਯਿਸੰਘ ਉਰਫ ਕਾਲੀ ਵਾਸੀ ਨਿਹਾਲ ਕਿਚਲਾ ਅਤੇ ਕ੍ਰਿਸ਼ਨਾਂ ਵਾਸੀ ਨਿਹਾਲ ਕਿਚਲਾ ਜਿਲ੍ਹਾ ਫਿਰੋਜ ਪੁਰ ਵਜੋ ਹੋਈ ਹੈ ਅਤੇ ਉਨ੍ਹਾਂ ਕੋਲੋ ਮੋਕੇ ਤੇ ਤਲਾਸੀ ਦੇ ਦੌਰਾਣ 6 ਕਿਲੋ ਹੈਰੋਇਨ ਅਤੇ 19 ਲੱਖ 71 ਹਜਾਰ ਦੀ ਭਾਰਤੀ ਕਰੰਸ਼ੀ ਬਰਾਮਦ ਕੀਤੀੇ ਗਈ। ਇਸ ਸੰਬੰਧ ਵਿੱਚ ਥਾਣਾ ਐਸ.ਐਸ.ਉ.ਸੀ ਸੈਲ ਵਿੱਖੇ ਐਨ.ਡੀ.ਪੀ.ਐਸ ਦੇ ਆਧੀਨ ਪਰਚਾ ਦਰਜ ਕਰ ਲਿਆ ਗਿਆ ਹੈ।
6 ਕਿਲੋ ਗ੍ਰਾਮ ਹੈਰੋਇਨ ਅਤੇ 19 ਲੱਖ 71 ਹਜ਼ਾਰ ਰੁਪਇਆਂ ਦੇ ਨਾਲ ਤਿੰਨ ਮਰਦ ਅਤੇ ਇੱਕ ਲੜ੍ਹਕੀ ਸਮੇਤ 4 ਤਸਕਰ ਗਿਰਫਤਾਰ



