Skip to content
Independent perspectives. Global stories.
BREAKING

ਮੋਦੀ ਲਹਿਰ ਪਈ ਫਿਕੀ-ਰਾਹੁਲ ਦੇਸ਼ ਦੀ ਅਗਵਾਈ ਕਰਨ ਵਿਚ ਸਮਰੱਥ : ਸ਼ਿਵ ਸੈਨਾ

Share this story

ਮੁੰਬਈ- ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਹੈ ਕਿ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੇਸ਼ ਦੀ ਅਗਵਾਈ ਕਰਨ ਵਿਚ ਸਮਰਥ ਹਨ। ਨਾਲ ਹੀ ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਦੀ ਲਹਿਰ ਫਿਕੀ ਪੈ ਗਈ ਹੈ। ਰਾਉਤ ਨੇ ਕਿਹਾ ਕਿ ਗੁਡਜ਼ ਐਂਡ ਸਰਵਿਸ ਟੈਕਸ (ਜੀ. ਐਸ. ਟੀ.) ਨੂੰ ਲਾਗੂ ਕੀਤੇ ਜਾਣ ਵਿਰੁਧ ਗੁਜਰਾਤ ਦੇ ਲੋਕਾਂ ਵਿਚ ਰੋਸ ਇਸ ਗਲ ਦਾ ਸੰਕੇਤ ਹੈ ਕਿ ਭਾਜਪਾ ਨੂੰ ਚੋਣਾਂ ਵਿਚ ਇਕ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਸੂਬੇ ਵਿਚ ਵਿਧਾਨ ਸਭਾ ਚੋਣਾਂ ਦਸੰਬਰ ਵਿਚ ਹੋਣ ਦਾ ਪ੍ਰੋਗਰਾਮ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਨੇ ਇਕ ਟੀ. ਵੀ. ਚੈਨਲ ‘ਤੇ ਚਰਚਾ ਵਿਚ ਇਹ ਪ੍ਰਗਟਾਵਾ ਕੀਤਾ।ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਇਕ ਧੜੇ ਵਲੋਂ ਕਾਂਗਰਸ ਦੇ ਉਪ ਪ੍ਰਧਾਨ ਦਾ ਮਜ਼ਾਕ ਉਡਾਏ ਜਾਣ ਲਈ ਵਰਤੇ ਜਾਣ ਵਾਲੇ ਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ,‘‘ਕਾਂਗਰਸੀ ਆਗੂ ਰਾਹੁਲ ਗਾਂਧੀ ਦੇਸ਼ ਦੀ ਅਗਵਾਈ ਕਰਨ ਵਿਚ ਸਮਰਥ ਹਨ।ਉਨ੍ਹਾਂ ਨੂੰ ‘ਪਪੂ’ ਕਹਿਣਾ ਗਲਤ ਹੈ।‘‘ਪ੍ਰੋਗਰਾਮ ਵਿਚ ਸੂਬੇ ਦੇ ਸਿਖਿਆ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਵਿਨੋਦ ਤਾਵੜੇ ਵੀ ਮੌਜੂਦ ਸਨ।ਰਾਉਤ ਨੇ ਭਾਜਪਾ ਨੂੰ ਲੰਮੇ ਹਥੀਂ ਲੈਂਦਿਆਂ ਕਿਹਾ,‘‘ਦੇਸ਼ ਵਿਚ ਸਭ ਤੋਂ ਵਡੀ ਸਿਆਸੀ ਸ਼ਕਤੀ ਜਨਤਾ ਹੈ, ਉਹ ਕਿਸੇ ਨੂੰ ਵੀ ‘ਪਪੂ† ਬਣਾ ਸਕਦੀ ਹੈ।‘‘ ਵਰਣਨਯੋਗ ਹੈ ਕਿ ਭਾਜਪਾ ਨੇ 2014 ਦੀਆਂ ਆਮ ਚੋਣਾਂ ਵਿਚ ਭਾਰੀ ਬਹੁਮਤ ਹਾਸਲ ਕੀਤਾ ਸੀ।ਉਨ੍ਹਾਂ ਕਿਹਾ, ‘‘2014 ਦੀਆਂ ਆਮ ਚੋਣਾਂ ਵਿਚ ਮੋਦੀ ਲਹਿਰ ਸੀ ਪਰ ਹੁਣ ਇੰਝ ਜਾਪਦਾ ਹੈ ਕਿ ਇਹ ਫਿਕੀ ਪੈ ਗਈ ਹੈ। ਜੀ. ਐਸ. ਟੀ. ਪੇਸ਼ ਕੀਤੇ ਜਾਣ ਮਗਰੋਂ ਜਿਸ ਤਰ੍ਹਾਂ ਲੋਕ ਗੁਜਰਾਤ ਦੀਆਂ ਸੜਕਾਂ ਤੋਂ ਮਾਰਚ ਕਰ ਰਹੇ ਹਨ, ਉਸ ਤੋਂ ਜਾਪਦਾ ਹੈ ਕਿ ਉਹ (ਭਾਜਪਾ) ਚੁਣੌਤੀ ਦਾ ਦਾ ਸਾਹਮਣਾ ਕਰਨ ਜਾ ਰਹੀ ਹੈ।‘‘ਗੁਜਰਾਤ ਚੋਣਾਂ ਦੇ ਪ੍ਰੋਗਰਾਮ ਦੇ ਐਲਾਨ ਦੇ ਇਕ ਦਿਨ ਮਗਰੋਂ ਰਾਉਤ ਦੀ ਇਹ ਟਿਪਣੀ ਆਈ ਹੈ।ਰਾਜਗ ਦੀਆਂ ਪੁਰਾਣੀਆਂ ਭਾਈਵਾਲ ਪਾਰਟੀਆਂ ਵਿਚ ਸ਼ਾਮਲ ਸ਼ਿਵ ਸੈਨਾ ਦਾ ਭਾਜਪਾ ਨਾਲ ਕੇਂਦਰ ਅਤੇ ਮਹਾਰਾਸ਼ਟਰ ਵਿਚ ਸਬੰਧ ਉਤਾਰ-ਚੜ੍ਹਾਅ ਵਾਲਾ ਰਿਹਾ ਹੈ। ਊਧਵ ਠਾਕਰੇ ਵਾਲੀ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਯਮਿਤ ਤੌਰ †ਤੇ ਵਾਰ ਕੀਤਾ ਹੈ ਅਤੇ ਅਕਸਰ ਹੀ ਆਪਣੇ ਮੁਖ ਪਤਰ ‘ਸਾਮਨਾ’ ਵਿਚ ਸੰਪਾਦਕੀ ਰਾਹੀਂ ਭਾਜਪਾ ਨੂੰ ਲੰਮੇ ਹਥੀਂ ਲਿਆ ਹੈ।ਸ਼ਿਵ ਸੈਨਾ ਦਾ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਵਿਚ ਕੋਈ ਆਧਾਰ ਨਹੀਂ। ਪਾਰਟੀ ਨੇ ਪਾਟੀਦਾਰ ਆਗੂ ਹਾਰਦਿਕ ਪਟੇਲ ਨੂੰ ਆਪਣਾ ਸਮਰਥਨ ਦਿਤਾ ਹੈ।ਪਟੇਲ ਨੇ ਊਧਵ ਠਾਕਰੇ ਨਾਲ ਇਸ ਸਾਲ ਦੀ ਸ਼ੁਰੂਆਤ ਵਿਚ ਮੁੰਬਈ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਸੀ।

WRITTEN BY