ਟੋਰੰਟੋ, 27 ਅਕਤੂਬਰ-ਸਿੱਖ ਅਵਾਰਡ ਕਮੇਟੀ ਯੂ.ਕੇ. ਵੱਲੋਂ ਅੱਠਵਾਂ ਸਿੱਖ ਐਵਾਰਡ ਟੋਰੰਟੋ ਵਿਖੇ ਕਰਵਾਇਆ ਗਿਆ। ਜਿਥੇ ਇਹ ਅਵਾਰਡ ਗਿਆਰਾਂ ਖੇਤਰਾਂ ਵਿੱਚ ਦਿੱਤਾ ਗਿਆ ਜਿਸ ਵਿੱਚ ਸਿੱਖਿਆ, ਸੇਵਾ, ਬਿਜ਼ਨਸ, ਰਾਜਨੀਤੀ, ਖੇਡਾਂ, ਚੈਰਿਟੀ, ਮੀਡੀਆ, ਸੱਭਿਆਚਾਰ ਆਦਿ ਸਨ। ਵੱਖ-ਵੱਖ ਦੇਸ਼ਾਂ ਵਿੱਚ ਕਰਵਾਏ ਜਾਣ ਵਾਲੇ ਇਸ ਅਵਾਰਡ ਦਾ ਮਾਣ ਕੈਨੇਡਾ ਨੂੰ ਪ੍ਰਾਪਤ ਹੋਇਆ। ਇਸ ਐਵਾਰਡ ਨੂੰ ਦੇਖਣ ਲਈ ਵੱਖ-ਵੱਖ ਮੁਲਕਾਂ ਜਿਨਾਂ ਵਿੱਚ ਆਸਟ੍ਰੇਲੀਆ, ਅਮਰੀਕਾ, ਯੂ.ਕੇ ਅਤੇ ਦਰਜਨਾਂ ਹੋਰ ਦੇਸ਼ਾਂ ਤੋਂ ਇਸ ਐਵਾਰਡ ਵਿੱਚ ਸ਼ਾਮਲ ਹੋਣ ਲਈ ਆਏ ਸਨ। ਇਹ ਐਵਾਰਡ ਸਮਾਗਮ ਜਿਥੇ ਗਲੋਬਲ ਪੱਧਰ ’ਤੇ ਸਿੱਖਾਂ ਦੀ ਪਹਿਚਾਣ ਅਤੇ ਪ੍ਰਾਪਤੀਆਂ ਦਾ ਸੋਮਾ ਬਣਦਾ ਹੈ ਉਥੇ ਉਨਾਂ ਦੇ ਮਾਣ ਅਤੇ ਸਨਮਾਨ ਦੇ ਪ੍ਰਤੀਕ ਬਣਦਾ ਹੈ। ਬਲਬੀਰ ਸਿੰਘ ਕੱਕੜ ਨੂੰ ਸਫਲ ਬਿਜ਼ਨਸਮੈਨ (ਭਾਰਤ) ਬਲਵਿੰਦਰ ਕੌਰ ਤੱਖਰ ਔਰਤਾਂ ਦੀ ਬਿਜ਼ਨਸ ਕੈਟਾਗਰੀ, ਹਰਮੀਕ ਸਿੰਘ ਯੂ.ਏ.ਈ ਨੂੰ ਉਦਯੋਗ ਲਈ, ਬੀਬੀ ਇੰਦਰਜੀਤ ਕੌਰ ਅਮਰੀਕਾ ਨੂੰ ਸਿੱਖਿਆ, ਗੁਰਵਿੰਦਰ ਕੌਰ ਕੈਨੇਡਾ ਨੂੰ ਦਿਲ ਪਰਚਾਵਾ, ਜਗਮੀਤ ਸਿੰਘ ਕੈਨੇਡਾ ਨੂੰ ਸਿੱਖ ਰਾਜਨੀਤਕ, ਨਵਦੀਪ ਭਾਟੀਆ ਕੈਨੇਡਾ ਨੂੰ ਸੇਵਾ, ਜਿੰਦਰ ਮਹਿਲ ਕੈਨੇਡਾ ਨੂੰ ਖੇਡਾਂ, ਜਸਪ੍ਰੀਤ ਸਿੰਘ ਯੂ.ਕੇ ਸਿੱਖ ਪਹਿਚਾਣ, ਰਮੇਸ਼ ਸਿੰਘ ਖਾਲਸਾ ਨੂੰ ਪਰਉਪਕਾਰਤਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਨਵਦੀਪ ਸਿੰਘ ਯੂ.ਕੇ ਜਿਨਾਂ ਦੀ ਮਿਹਨਤ ਅਤੇ ਉਪਰਾਲੇ ਸਦਕਾ ਇਹ ਐਵਾਰਡ ਜਿਨੋ-ਦਿਨ ਪੂਰੇ ਸੰਸਾਰ ਵਿੱਚ ਥਾਂ ਬਣਾ ਗਿਆ ਹੈ ਉਥੇ ਸਿੱਖਾਂ ਦੀਆਂ ਪ੍ਰਾਪਤੀਆਂ ਨੂੰ ਸੰਸਾਰ ਪੱਧਰ ’ਤੇ ਉਭਾਰਨ ਦਾ ਜ਼ਰੀਆ ਬਣ ਰਿਹਾ ਹੈ ਉਥੇ ਗਲੋਬਲ ਪਲੇਟਫਾਰਮ ਸਿੱਖਾਂ ਨੂੰ ਪ੍ਰਾਪਤ ਹੋ ਰਿਹਾ ਹੈ। ਰਮੇਸ਼ ਸਿੰਘ ਖਾਲਸਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਜਿਸ ਦੀ ਪਹਿਚਾਣ ਭਾਈ ਨਵਦੀਪ ਸਿੰਘ ਨੇ ਕਰਕੇ ਅਜਿਹੀ ਵਿਲੱਖਣਤਾ ਦੀ ਸਿਰਜਣਾ ਕੀਤੀ ਹੈ। ਉਨਾਂ ਕਿਹਾ ਕਿ ਪਾਕਿਸਤਾਨ ਵਿੱਚ ਗਰੀਬ ਸਿੱਖਾਂ ਲਈ ਕੀਤਾ ਜਾਂਦੇ ਉਪਰਾਲਿਆਂ ਸਦਕਾ ਹੀ ਉਨਾਂ ਨੂੰ ਇਹ ਆਵਾਰਡ ਮਿਲਿਆ ਹੈ ਜੋ ਮਾਣ ਵਾਲੀ ਗੱਲ ਹੋ। ਜਿਥੇ ਸਿੱਖੀ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਉਥੋਂ ਦੇ ਵਸਨੀਕਾਂ ਦੀਆਂ ਸੇਵਾਵਾਂ ਸਦਕਾ ਇਹ ਐਵਾਰਡ ਦਿੱਤਾ ਗਿਆ ਹੈ। ਆਸ ਹੈ ਕਿ ਇਹ ਸਿੱਖ ਐਵਾਰਡ ਪੂਰੇ ਸੰਸਾਰ ਵਿੱਚ ਸਿੱਖਾਂ ਦੀ ਸ਼ਾਨ ਅਤੇ ਮਾਣ ਨੂੰ ਚਾਰ ਚੰਨ੍ਹ ਲਗਾਉਂਦਾ ਹਰ ਸਾਲ ਨਵੇਂ ਦੌਰ ਵਿੱਚ ਸ਼ਾਮਿਲ ਹੋਵੇਗਾ ਜਿਸ ਦਾ ਸਾਰਾ ਸਿਹਰਾ ਭਾਈ ਨਵਦੀਪ ਸਿੰਘ ਜੀ ਨੂੰ ਜਾਂਦਾ ਹੈ ਜੋ ਭਾਈ ਮਹਿੰਦਰ ਸਿੰਘ ਨਿਸ਼ਕਾਮ ਸੇਵਾ ਯੂ.ਕੇ. ਜੀ ਦੀ ਛਤਰ ਛਾਇਆ ਹੇਠ ਇਸ ਅਵਾਰਡ ਨੂੰ ਅੱਗੇ ਤੋਰ ਰਹੇ ਹਨ।
ਅੱਠਵਾਂ ਸਿੱਖ ਐਵਾਰਡ ਸਮਾਗਮ ਟੋਰੰਟੋ (ਕੈਨੇਡਾ) ਵਿਖੇ ਕਰਵਾਇਆ


