ਰਾਮਪੁਰਾ ਫੂਲ, 27 ਅਕਤੂਬਰ (ਲੱਖਾ ਹਰੀ, ਮਨਦੀਪ ਢੀਗਰਾ)-ਬਾਰ ਐਸੋਸੀਏਸਨ ਫੂਲ ਟਾਊਨ ਦੀ ਇੱਕ ਅਹਿਮ ਮੀਟਿੰਗ ਬਾਰ ਐਸੋਸੀਏਸਨ ਦੇ ਪ੍ਰਧਾਨ ਅਜੀਤਪਾਲ ਸਿੰਘ ਮੰਡੇਰ ਦੀ ਅਗਵਾਈ ਵਿੱਚ ਹੋਈ । ਮੀਟਿੰਗ ਦੋਰਾਨ ਬਾਰ ਐਸੋਸੀਏਸਨ ਤਲਵੰਡੀ ਸਾਬੋ ਦੇ ਮੈਬਰ ਵਕੀਲ ਜਗਜੀਤ ਸਿੰਘ ਧਾਲੀਵਾਲ ਵਿਰੁੱਧ ਦਿਆਲਪੁਰਾ ਥਾਨਾ ਵਿਖੇ ਦਰਜ ਕੀਤੇ ਝੂਠੇ ਕੇਸ ਦੀ ਸਖਤ ਸਬਦਾ ਚ, ਨਿੰਦਾ ਕੀਤੀ ਗਈ । ਇਸ ਮੋਕੇ ਬੋਲਦਿਆਂ ਪ੍ਰਧਾਨ ਮੰਡੇਰ ਨੇ ਕਿਹਾ ਕਿ ਆਏ ਦਿਨ ਹੋ ਰਹੇ ਵਕੀਲਾ ਤੇ ਪਰਚੇ ਇੱਕ ਸੋਚੀ ਸਮਝੀ ਤਹਿਤ ਦਾ ਨਤੀਜਾ ਹਨ ਜੋ ਕਿ ਕਿਸੇ ਵੀ ਕੀਮਤ ਤੇ ਬਰਦਾਸਤ ਨਹੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬਾਰ ਐਸੋਸੀਏਸਨ ਫੂਲ ਵਕੀਲ ਜਗਜੀਤ ਸਿੰਘ ਧਾਲੀਵਾਲ ਦੇ ਨਾਲ ਖੜੀ ਹੈ ਤੇ ਜਰੂਰਤ ਪੈਣ ਤੇ ਸੰਘਰਸ ਕਰਨ ਨੂੰ ਤਿਆਰ ਹੈ । ਇਸ ਮੋਕੇ ਹੋਰਨਾ ਤੋ ਇਲਾਵਾ ਦੀਪਾਸੂ ਬਾਂਸਲ, ਜਸਵੀਰ ੰਿਸੰਘ ਮਾਨ, ਗੋਰਵ ਗਰਗ, ਇਸਾਨ ਗੋਇਲ, ਸਤਪਾਲ ਭਾਈਰੂਪਾ, ਰੋਮੀ ਬਾਂਸਲ, ਬਿਮਲ ਕੁਮਾਰ ਆਦਿ ਸਾਮਲ ਸਨ ।
ਵਕੀਲ ਵਿਰੁੱਧ ਹੋਏ ਪਰਚੇ ਖਿਲਾਫ਼ ਲਾਮਬੰਦ ਹੋਈ ਫੂਲ ਬਾਰ ਐਸੋਸੀਏਸਨ



