ਠੇਕੇ ਤੋਂ ਪ੍ਰਾਪਤ ਆਮਦਨ ਬੱਸ ਸਟੈਂਡ ਦੇ ਵਿਕਾਸ ’ਤੇ ਲੱਗੇਗੀ : ਜੈਸੀ ਕਾਂਗੜ
ਰਾਮਪੁਰਾ ਫੂਲ, 27 ਅਕਤੂਬਰ (ਮਨਦੀਪ ਢੀਗਰਾ , ਲੱਖਾ ਹਰੀ)- ਲੱਗਭਗ ਪਿਛਲੇ ਡੇਢ ਸਾਲ ਤੋਂ ਸਥਾਨਕ ਸ਼ਹਿਰ ਦੇ ਬੱਸ ਅੱਡਾ ਕੰਟੀਨ ਤੇ ਬੱਸ ਪਰਚੀ ਫੀਸ ਦੀ ਬੋਲੀ ਆਖਿਰ ਸਿਰੇ ਚੜ ਹੀ ਗਈ। ਪਹਿਲਾਂ ਇਹ ਬੋਲੀ ਲਗਭਗ ਅੱਧੀ ਦਰਜਨ ਵਾਰ ਰੱਦ ਹੋਣ ਕਾਰਨ ਇਸ ਬੋਲੀ ਪ੍ਰਤੀ ਕਾਫੀ ਦਿਲਚਸਪੀ ਵੇਖਣ ਨੂੰ ਮਿਲੀ।
ਸਥਾਨਕ ਨਗਰ ਕੌਸਲ ਦੇ ਦਫਤਰ ਵਿਖੇ ਰੱਖੀ ਇਹ ਬੋਲੀ ਡਿਪਟੀ ਡਾਇਰੈਕਟਰ ਦਫਤਰ ਬਠਿੰਡਾ ਦੇ ਅਧਿਕਾਰੀਆਂ ਦੀ ਦੇਖ ਰੇਖ ਹੇਠ ਪਾਰਦਰਸ਼ੀ ਢੰਗ ਨਾਲ ਹੋਈ। ਬੱਸ ਅੱਡਾ ਕੰਟੀਨ ਦੀ ਬੋਲੀ ਸਾਬਕਾ ਕੌਂਸਲਰ ਜਗਦੀਪ ਸਿੰਘ ਕਾਕਾ ਦੇ ਸਿਰ 27 ਲੱਖ 72 ਹਜਾਰ ਚ ਟੁੱਟੀ /ਸ੍ਹੋ ਬੱਸ ਅੱਡਾ ਫੀਸ ਦੀ ਬੋਲੀ ਹਰਦੇਵ ਸਿੰਘ ਅਕਲੀਆਂ ਦੇ ਸਿਰ 7 ਲੱਖ 92 ਹਜ਼ਾਰ ਰੁਪਏ ਨੂੰ ਟੁੱਟੀ। ਇਸ ਪੂਰੀ ਬੋਲੀ ਦੀ ਵਿਡਿਉਗ੍ਰਾਫੀ ਕੀਤੀ ਗਈ।
ਨਗਰ ਕੌਂਸਲ ਦੇ ਕਲਰਕ ਲਛਮਣ ਸਿੰਘ ਨੇ ਆਏ ਠੇਕੇਦਾਰਾਂ ਨੂੰ ਸ਼ਰਤਾ ਪੜਕੇ ਸੁਣਾਈਆਂ। ੍ਯਿੲਸ ਬੋਲੀ ਹੋਣ ਨਾਲ ਸਥਾਨਕ ਨਗਰ ਕੌਸਲ ਦੀ ਸਲਾਨਾ ਆਮਦਨ 35,64,000 ਹੋ ਜਾਵੇਗੀ। ਇਸ ਬੋਲੀ ਪ੍ਰਤੀ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੇ ਸਪੁੱਤਰ ਅਤੇ ਯੂਥ ਵਿੰਗ ਦੇ ਇੰਚਾਰਜ ਹਰਮਨ ਵੀਰ ਸਿੰਘ (ਜੈਸੀ ਕਾਂਗੜ) ਨੇ ਕਿਹਾ ਕਿ ਇਸ ਬੋਲੀ ਤੋਂ ਨਗਰ ਕੌਸਲ ਨੂੰ ਜੋ ਆਮਦਨ ਹੋਵੇਗੀ ਉਹ ਰਾਮਪੁਰਾ ਦੇ ਬੱਸ ਸਟੈਂਡ ਦੀਆਂ ਸਹੂਲਤਾਂ ਤੇ ਲਗਾਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਭਿਰਸ਼ਟਾਚਾਰ ਵਿੱਚ ਲਿਪਤ ਹੋਣ ਕਾਰਨ ਸਥਾਨਕ ਬੱਸ ਅੱਡੇ ਦੀ ਬੋਲੀ ਨਹੀਂ ਹੋ ਸਕੀ।
ਪਾਰਦਰਸ਼ੀ ਢੰਗ ਨਾਲ ਹਰ ਕੰਮ ਨੂੰ ਨੇਪਰੇ ਚਾੜਣਾ ਕਾਂਗਰਸ ਦਾ ਮੁੱਖ ਉਦੇਸ਼ ਹੈ। ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਮੇਸ਼ ਕੁਮਾਰ, ਨਗਰ ਕੌਂਸਲ ਦੇ ਮੀਤ ਪ੍ਰਧਾਨ ਮਨਦੀਪ ਕਰਕਰਾ, ਸਾਬਕਾ ਨਗਰ ਕੌਂਸਲ ਪ੍ਰਧਾਨ ਚਰਨਜੀਤ ਜਟਾਣਾ, ਐਮ ਈ ਇੰਦਰਜੀਤ ਸਿੰਘ, ਯੂਥ ਵਿੰਗ ਦੇ ਸਿਟੀ ਪ੍ਰਧਾਨ ਰਾਜੂ ਜੇਠੀ, ਅਮਰਿੰਦਰ ਸਿੰਘ ਰਾਜਾ, ਵਿਨੋਦ ਜੇਠੀ, ਹੈਪੀ ਬੁਗਰ, ਸਤਨਾਮ ਔਲਖ, ਦਲਵਿੰਦਰ ਘੋਲੀਆ, ਕੌਂਸਲਰ ਸੁਰਜੀਤ ਸਿੰਘ, ਬੂਟਾ ਸਿੰਘ , ਤਿੱਤਰ ਮਾਨਨ, ਧਰਮ ਸਿੰਘ, ਸੁਖਵੀਰ ਸਿੰਘ ਟਿੰਕਾ, ਰਾਜੂ ਫਤੇ, ਸਤੀਸ਼ ਕੁਮਾਰ ਆਦਿ ਹਾਜ਼ਰ ਸਨ।



