Skip to content
Independent perspectives. Global stories.
BREAKING

ਸ਼ੇਰੋਵਾਲੀਆ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੁਲਾਕਾਤ

Share this story

ਸ਼ਾਹਕੋਟ, 27 ਅਕਤੂਬਰ (ਸੁਰਿੰਦਰ ਸਿੰਘ ਖਾਲਸਾ)- ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਫੇਰੀ ਦੌਰਾਨ ਵੱਖ ਵੱਖ ਕਾਂਗਰਸ ਦੇ ਸਿਰਕੱਢ ਲੀਡਰਾਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸੇ ਦੌਰਾਨ ਹੀ ਸ਼ਾਹਕੋਟ ਹਲਕੇ ਦੀ ਨੁਮਾਇੰਦਗੀ ਕਰ ਰਹੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਮੁੱਖ ਮੰਤਰੀ ਬਣਨ ਤੋ ਬਾਅਦ ਪਹਿਲੀ ਵਾਰੀ ਜਲੰਧਰ ਆਏ ਕੈਪਟਨ ਸਾਹਬ ਨੂੰ ਫੁੱਲਾਂ ਦਾ ਗਲੁਦਸਤਾਂ ਦੇ ਕੇ ਉਨ੍ਹਾਂ ਨੂੰ ਜੀ ਆਇਆ ਕਿਹਾ। ਮਿਲੇ ਟਾਈਮ ਮੁਤਾਬਿਕ ਸ਼ੇਰੋਵਾਲੀਆ ਨੇ ਮੁੱਖ ਮੰਤਰੀ ਨੂੰ ਸ਼ਾਹਕੋਟ ਹਲਕੇ ਦੀ ਸਥਿਤੀ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਸ਼ਾਹਕੋਟ ਸ਼ਹਿਰ ਨੂੰ ਦਿੱਤੀ ਗਈ ਗਰਾਂਟ ਲਈ ਵੀ ਕੈਪਟਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਸ਼ੇਰੋਵਾਲੀਆ ਨੇ ਮੁਖ ਮੰਤਰੀ ਨੂੰ ਸ਼ਾਹਕੋਟ ਹਲਕੇ ਦੇ ਅਧੂਰੇ ਪਏ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਨਗਰ ਪੰਚਾਇਤ ਚੋਣਾਂ ਤੋ ਪਹਿਲਾ ਪਹਿਲਾ ਪੂਰਾ ਕਰਵਾਇਆ ਜਾਵੇ। ਖਾਸ ਕਰਕੇ ਸ਼ੇਰੋਵਾਲੀਆ ਨੇ ਨਕੋਦਰ ਸ਼ੂਗਰ ਮਿੱਲ ਦੇ 10 ਕਰੋੜ 15 ਲੱਖ ਰੁਪਏ ਦੇ ਬਕਾਏ ਨੂੰ ਜਲਦੀ ਰਿਲੀਜ਼ ਕਰਵਾਉਣ ਲਈ ਬੇਨਤੀ ਕੀਤੀ। ਇਸ ਮੌਕੇ ਮੁਖ ਮੰਤਰੀ ਨੇ ਸ੍ਰੀ ਲਾਡੀ ਨੂੰ ਭਰੋਸਾ ਦਿਵਾਇਆ ਕਿ ਉਹ ਚੰਡੀਗੜ੍ਹ ਜਾ ਕੇ ਇਸ ਕੰਮ ਨੂੰ ਪੂਰਾ ਕਰਨ ਲਈ ਪਹਿਲ ਕਰਨਗੇ। ਸ੍ਰੀ ਲਾਡੀ ਨੇ ਦੱਸਿਆ ਕਿ ਕੈਪਟਨ ਨੇ ਕਿਹਾ ਕਿ ਉਹ ਇਸ ਇਲਾਕੇ ਦੇ ਵਿਕਾਸ ਕੰਮਾਂ ਨੂੰ ਪਹਿਲ ਦੇ ਅਧਾਰ ‘ਤੇ ਕਰਵਾਉਣਗੇ।

WRITTEN BY