Skip to content
Independent perspectives. Global stories.
BREAKING

ਰਾਹੁਲ ਗਾਂਧੀ ਵੱਲੋਂ ਕੁਲਵੰਤ ਰਾਏ ਸਿੰਗਲਾ ਹਿਮਾਚਲ ਪ੍ਰਦੇਸ਼ ਚੋਣਾਂ ਲਈ ਅਬਜ਼ਰਵਰ ਨਿਯੁਕਤ

Share this story

ਬਰੇਟਾ, 27 ਅਕਤੂਬਰ (ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ)- ਆਲ ਇੰਡੀਆਂ ਕਾਂਗਰਸ ਦੇ ਉਪ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਵੱਲੋ ਹਿਮਾਚਲ ਪ੍ਰਦੇਸ਼ ਚੋਣਾ ਲਈ ਇਲਾਕੇ ਦੇ ਕਾਂਗਰਸੀ ਆਗੂ ਕੁਲਵੰਤ ਰਾਏ ਸਿੰਗਲਾ ਨੂੰ ਹਲਕਾ ਬਤੌਰ ਅਰਜਰਬਰ ਨਿਯੁਕਤ ਕੀਤਾ ਹੈ। ਇਸ ਮੌਕੇ ਉਹਨਾਂ ਨਾਲ ਸੰਗਰੂਰ ਦੇ ਵਿਧਾਇਕ ਸ਼੍ਰੀ ਵਿਜੇਇੰਦਰ ਸਿੰਗਲਾ ਵੀ ਮੋਜੂਦ ਸਨ।ਇਸ ਨਿਯੁਕਤੀ ਤੇ ਸ਼੍ਰੀ ਕੁਲਵੰਤ ਰਾਏ ਸਿੰਗਲਾ ਨੇ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉੇਣਗੇ ਅਤੇ ਸੀਟ ਜਿਤਾ ਕੇ ਕਾਂਗਰਸ ਦੀ ਝੋਲੀ ਵਿੱਚ ਪਾਉਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾ ਵਿੱਚ ਪੰਜਾਬ ਦੇ 27 ਵਿਧਾਇਕਾਂ ਨੂੰ ਵੀ ਚੋਣ ਅਰਜਰਬਰ ਲਗਾਇਆ ਗਿਆ ਹੈ, ਜੋ ਹਰ ਤਰਾਂ ਦੀ ਰਿਪੋਰਟ ਤਿਆਰ ਕਰਕੇ ਪਾਰਟੀ ਹਾਈ ਕਮਾਂਡ ਨੂੰ ਭੇਜਦੇ ਰਹਿਣਗੇ । ਉਹਨਾਂ ਕਿਹਾ ਕਿ ਕਾਂਗਰਸ ਦੂਜੀ ਵਾਰ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੇਗੀ। ਜਿਕਰਯੋਗ ਹੈ ਕਿ ਕੁਲਵੰਤ ਰਾਏ ਸਿੰਗਲਾ ਨੂੰ ਪਹਿਲਾਂ ਵੀ ਕਾਂਗਰਸ ਪਾਰਟੀ ਦੀਆਂ ਜਥੇਬੰਧਕ ਚੋਣਾ ਲਈ ਵੀ ਵੱਖ-ਵੱਖ ਰਾਜਾਂ ਵਿੱਚ ਚੋਣ ਅਰਜਰਬਰ ਲਗਾਇਆ ਗਿਆ ਸੀ। ਇਸ ਮੌਕੇ ਇਹਨਾਂ ਦੀ ਇਸ ਨਿਯੁਕਤੀ ਲਈ ਇਲਾਕੇ ਦੇ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਇਸ ਮੌਕੇ ਸਤੀਸ਼ ਭਾਟੀਆ, ਲਾਲੂ ਭਾਰਦਵਾਜ, ਸੁੱਖਾ ਦਲਿਓ, ਅਵਤਾਰ ਸਿੰਘ ਬਰੇਟਾ, ਬੌਬੀ ਬਰੇਟਾ, ਰਜਤ ਗਰਗ, ਬਲਵਿੰਦਰ ਵਿੱਕੀ, ਸਵਰਨ ਸਿੰਘ, ਮੋਹਨ ਸਿੰਘ, ਸਮਸ਼ੇਰ ਸਿੰਘ ਖੁਡਾਲ, ਜਸਵੰਤ ਸਿੰਘ, ਸੱਤਪਾਲ ਸਿੰਘ, ਵਿੰਦਰ ਸਿੰਘ, ਰੂਪ ਸਿੰਘ, ਸੁਖਜਿੰਦਰ ਸੰਘਰੇੜੀ, ਰਜਿੰਦਰ ਸਿੰਘ ਓਝਾ, ਸੁਰੇਸ਼ ਕੁਲਰੀਆਂ, ਕਾਟੀ ਸਿੰਘ, ਰਾਏਇੰਦਰ ਸਿੰਘ, ਬਹਾਲ ਸਿੰਘ, ਸੱਤਪਾਲ ਸਿੰਘ, ਮਹਿੰਦਰ ਸਿੰਘ, ਸੁਖਪਾਲ ਸਿੰਘ, ਦਰਸ਼ਨ ਸਿੰਘ, ਕ੍ਰਿਸ਼ਨ ਸ਼ਰਮਾਂ ਹਾਜ਼ਰ ਸਨ।

WRITTEN BY