ਸਮਾਣਾ, 27 ਅਕਤੂਬਰ (ਪ੍ਰੇਮ ਵਧਵਾ, ਸੰਦੀਪ ਜਿੰਦਲ)- ਜ਼ਿਲ੍ਹਾ ਲੋਕ ਸਭਾ ਸੈਕਟਰੀ ਪ੍ਰਿੰਸ ਵਧਵਾ ਨੇ ਚੋਣਵੇਂ ਪਤੱਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਬੱਚਿਆ ਦੀ ਘੱਟ ਗਿਣਤੀ ਵਾਲੇ ਸਕੂਲਾਂ ਨੂੰ ਬੰਦ ਕਰਨ ਤੇ ਕੈਪਟਨ ਸਰਕਾਰ ਦੇ ਸੂਝਵਾਨ ਫੈਸਲੇ ਤੇ ਸਿਆਸੀ ਅਤੇ ਸਵਾਰਥੀ ਰੋਟੀਆਂ ਨਾ ਸੇਕਣ ਕਿਉਕਿ ਕੁਝ ਫੈਸਲੇ ਲਾਗੂ ਹੋਣ ਤੋਂ ਬਾਅਦ ਹੀ ਅਮਲੀ ਰੂਪ ਵਿੱਚ ਹੰਡਾਇਆ ਸਾਰਥਕ ਅਤੇ ਮਜਬੂਤ ਹੋਣ ਦਾ ਅਹਿਸਾਸ ਕਰਾਉਂਦੇ ਹਨ ਅਧਿਆਪਕ ਵਰਗ ਸਮਾਜ ਦਾ ਧੁਰਾ ਵੀ ਅਤੇ ਇਸਦੀ ਸਿਰਜਣਾ ਵੀ ਕਰਦਾ ਹੈ ਤੇ ਇਹੀ ਵਰਗ ਹੱਦਾਂ ਦੀ ਰਾਖੀ ਕਰਦੇ ਜਵਾਨਾਂ ਵਾਂਗ ਆਪਣੀ ਕਲਮ ਰੂਪੀ ਬੰਦੂਕ ਨਾਲ ਸਮਾਜ ਦੀ ਰਾਖੀ ਵੀ ਕਰਦਾ ਹੈ ਸੋ ਘੱਟ ਗਿਣਤੀ ਵਾਲੇ ਸਕੂਲ ਬੰਦ ਹੋਣ ਤੇ ਵਿਰੋਧੀ ਸਿਆਸੀ ਲੋਕਾਂ ਵਾਂਗ ਲਕੀਰ ਦਾ ਫਕੀਰ ਨਾ ਹੋ ਕੇ ਘੱਟ ਬੱਚੇ ਤੇ ਵੱਧ ਅਧਿਆਪਕਾਂ ਦੇ ਸੁਮੇਲ ਨੂੰ ਸਹੀ ਚਲਾਉਣ ਲਈ ਉਪਰੋਕਤ ਫੈਸਲੇ ਦਾ ਸਵਾਗਤ ਕਰਨ ਤੇ ਕੈਪਟਨ ਸਰਕਾਰ ਦੇ ਇਸ ਢੁਕਵੇਂ ਫੈਸਲੇ ਨਾਲ ਮੌਢੇ ਨਾਲ ਮੋਢਾ ਜੋੜ ਕੇ ਵੱਡੇ ਅਦਰਸ਼ ਸਕੂਲਾਂ ਦੀ ਸਥਾਪਨਾ ਕਰਨ ਤਾਂ ਕਿ ਤੁਹਾਡੀ ਉਚ ਸਿੱਖਿਆ ਅਤੇ ਕਾਬਲੀਅਤ ਦੇ ਸਦਕਾ ਵਿਦਿਆਂ ਦਾ ਡਿੱਗ ਰਿਹਾ ਮਿਆਰ ਉਚ ਕੋਟੀ ਤੇ ਪ੍ਰਾਇਵੇਟ ਸਕੂਲੀ ਵਿੱਦਿਆ ਦੇ ਬਰਾਬਰ ਦੇ ਮਿਆਰ ਦਾ ਹੋਵੇ ਤਾਂ ਕਿ ਗਰੀਬ ਤੇ ਲੋੜਵੰਦ ਵਿਦਿਆਰਥੀ ਵੀ ਉਚ ਸਿੱਖਿਆ ਨੂੰ ਪ੍ਰਾਪਤ ਕਰ ਸਕਣ।
ਕੈਪਟਨ ਸਰਕਾਰ ਦੇ ਸੂਝਵਾਨ ਫੈਸਲੇ ’ਤੇ ਸਿਆਸੀ ਅਤੇ ਸਵਾਰਥੀ ਰੋਟੀਆਂ ਨਾ ਸੇਕਣ : ਪ੍ਰਿੰਸ ਵਧਵਾ



