ਸਰਦੂਲਗੜ੍ਹ, 27 ਅਕਤੂਬਰ (ਵਿਪਨ ਗੋਇਲ)- ਸਰਦੂਲਗੜ੍ਹ ’ਚ ਅਵਾਰਾਂ ਪਸੂਆ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (30) ਪੁੱਤਰ ਨਛੱਤਰ ਸਿੰਘ ਵਾਸੀ ਬੀਰੇਵਾਲਾ ਜੱਟਾ ਦੀ ਮੌਤ ਹੋ ਗਈ। ਗੁਰਪ੍ਰੀਤ ਸਿੰਘ ਜੋ ਕਿ ਸਬਜੀ ਆਦਿ ਦਾ ਕੰਮ ਕਰਦਾ ਸੀ।ਉਹ ਆਪਣੀ ਗੱਡੀ ਨੂੰ ਕੰਮ ਕਰਾਉਣ ਲਈ ਵਰਕਸ਼ਾਪ ਤੇ ਖੜੀ ਕਰਕੇ ਸਮਾਨ ਆਦਿ ਲੈਣ ਲਈ ਬਾਹਰ ਸੜਕ ਦੇ ਕਿਨਾਰੇ ਜਾ ਰਿਹਾ ਸੀ। ਉਧਰ ਆ ਰਹੀ ਇਕ ਨਿਜੀ ਕੰਪਨੀ ਦੀ ਬੱਸ ਜਿਸ ਦੇ ਅੱਗੇ ਕੁਝ ਅਵਾਰਾਂ ਪਸੂ ਅਚਾਨਕ ਭੱਜਦੇ ਹੋਏ ਆਏ ਜਿਸ ਕਾਰਨ ਬੱਸ ਚਾਲਕ ਉਨਾਂ ਨੂੰ ਅਤੇ ਬੱਸ ਨੂੰ ਪੱਲਟਣ ਤੋਂ ਬਚਾਉਣ ਦੀ ਕੋਸ਼ਿਸ ਕੀਤੀ ਤੇ ਗੁਰਪ੍ਰੀਤ ਸਿੰਘ ਬੱਸ ਦੀ ਫੇਟ ਲੱਗਣ ਕਾਰਨ ਗੰਭੀਰ ਜਖਮੀ ਹੋ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਰਦੂਗੜ੍ਹ ਪੁਲਸ ਨੇ ਮ੍ਰਿਤੱਕ ਦੇ ਪਿਤਾ ਨਛੱਤਰ ਸਿੰਘ ਦੇ ਬਿਆਨਾ ਤੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤੱਕ ਦਾ ਸਿਵਲ ਹਸਪਤਾਲ ਤੋ ਪੋਸਟਮਾਰਟਮ ਕਰਵਾਕੇ ਲਾਸ ਵਾਰਸ਼ਾ ਦੇ ਹਵਾਲੇ ਕਰ ਦਿੱਤੀ।
ਅਵਾਰਾ ਪਸ਼ੂਆਂ ਨੇ ਲਈ ਨੌਜਵਾਨ ਦੀ ਜਾਨ



