Skip to content
Independent perspectives. Global stories.
BREAKING

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੋਬਾਇਲ ਐਪ ‘ਈ-ਬਰਨਾਲਾ’ ਲਾਂਚ

Share this story

ਬਰਨਾਲਾ, 27 ਅਕਤੂਬਰ- ਜ਼ਿਲਾ ਵਾਸੀਆਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਮੁਹਈਆ ਕਰਵਾਉਣ ਵੱਲ ਕਦਮ ਵਧਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਠਈ-ਬਰਨਾਲਾ’’ ਨਾਮ ਦੀ ਮੋਬਾਇਲ ਐਪ ਲਾਂਚ ਕੀਤੀ ਗਈ ਹੈ। ਇਸ ਮੋਬਾਇਲ ਐਪ ਬਾਰੇ ਦਸਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਣਸ਼ਿਆਮ ਥੋਰੀ ਆਈ.ਏ.ਐਸ ਨੇ ਕਿਹਾ ਕਿ ਇਸ ਮੋਬਾਇਲ ਐਪ ਦਾ ਟੀਚਾ ਭਾਰਤ ਸਰਕਾਰ ਦੇ ਈ-ਗਵਰਨੈਂਸ ਦੇ ਜੀ2ਸੀ (ਗੌਰਮਿੰਟ ਟੂ ਸਿਟੀਜਨ) ਮਾਡਲ ਨੂੰ ਸਫਲਤਾਪੂਰਵਕ ਲਾਗੂ ਕਰਨਾ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਜਿਸਦੇ ਕੋਲ ਸਾਧਾਰਨ ਐਨਡਰੁਆਇਡ (1ਨਦਰੋਦਿ) ਫੋਨ ਹੈ, ਉਹ ਵੀ ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦਾ ਹੈ।ਸ੍ਰੀ ਥੋਰੀ ਨੇ ਦਸਿਆ ਕਿ ਇਹ ਮੋਬਾਇਲ ਐਪ ਨਾਗਰਿਕ ਨੂੰ ਪੁਲਿਸ, ਸਿਹਤ, ਸਿਖਿਆ, ਰੈਵੇਨਿਊ, ਭਲਾਈ ਆਦਿ ਵਖ-ਵਖ ਵਿਭਾਗਾਂ ਦੇ ਮੁਲਾਜਮਾਂ ਦੇ ਸੰਪਰਕ ਨੰਬਰ ਉਪਲਬਧ ਕਰਵਾਏਗੀ, ਹਰੇਕ ਨਾਗਰਿਕ  ਬਿਨ੍ਹਾਂ ਕਿਸੇ ਡਿਟੇਲ ਦੇ ਮੁਲਾਜਮਾਂ ਨਾਲ ਐਪ ਦੇ ਜਰੀਏ ਸਿਧਾ ਸੰਪਰਕ ਕਰ ਸਕਦਾ ਹੈ। ਹੁਣ ਹਰੇਕ ਨਾਗਰਿਕ ਇਸ ਮੋਬਾਈਲ ਐਪ ਰਾਹੀਂ ਰੈਵੇਨਿਊ ਵਿਭਾਗ ਅਤੇ ਆਪਣਾ ਪਿੰਡ ਚੁਣ ਕੇ ਆਪਣੇ ਏਰੀਏ ਦੇ ਤਹਿਸਲੀਦਾਰ, ਕਨੂੰਨਗੋ, ਐਸ.ਡੀ.ਐਮ. ਨਾਲ ਸੰਪਰਕ ਕਰ ਸਕਦਾ ਹੈ। ਇਸੇ ਤਰ੍ਹਾਂ ਹੀ ਉਹ ਸਬੰਧਤ ਜੇ.ਈ, ਐਸ.ਐਚ.ਓ. ਅਤੇ ਡੀ.ਐਸ.ਪੀ. ਆਦਿ ਦੀ ਜਾਣਕਾਰੀ ਵੀ ਲੈ ਸਕਦਾ ਹੈ।ਸਟੈਂਪ ਡਿਊਟੀ ਕੈਲਕੁਲੈਟਰ ਇਸ ਮੋਬਾਇਲ ਐਪ ਦੀ ਇਕ ਹੋਰ ਖਾਸੀਅਤ ਹੈ ਜਿਹੜੀ ਕਿ ਹਰੇਕ ਨਾਗਰਿਕ ਨੂੰ ਰੈਵੇਨਿਊ ਟਰਾਂਜਕਸ਼ਨ ਖਰੀਦ/ਵੇਚ, ਵਸੀਅਤ, ਪ੍ਰਾਪਰਟੀ ਟਰਾਂਸਫਰ ਆਦਿ ਕਰਨ ਸਮੇਂ ਸਟੈਂਪ ਡਿਊਟੀ ਦਾ ਹਿਸਾਬ ਲਗਾਉਣ ਵਿਚ ਮਦਦ ਕਰੇਗੀ।
ਰਾਜ ਦਾ ਅਜਿਹਾ ਪਹਿਲਾਂ ਕੈਲਕੁਲੇਟਰ ਬਣਾਇਆ ਗਿਆ ਹੈ ਜਿਸ ਵਿਚ ਜ਼ਿਲ੍ਹੇ ਦੇ ਸਾਰੇ ਕੁਲੈਕਟਰ ਰੇਟ ਸ਼ਾਮਿਲ ਕੀਤੇ ਗਏ ਹਨ ਅਤੇ ਕੋਈ ਵੀ ਨਾਗਰਿਕ ਆਸਾਨੀ ਨਾਲ  ਆਪਣੇ ਏਰੀਏ ਦਾ ਕੋਡ ਚੁਣ ਕੇ ਅਦਾ ਕੀਤੇ ਜਾਣ ਵਾਲੇ ਸਰਕਾਰੀ ਚਾਰਜ ਦਾ ਹਿਸਾਬ ਕਰ ਸਕਦਾ ਹੈ।ਸ੍ਰੀ ਥੋਰੀ ਨੇ ਇਸ ਮੋਬਾਇਲ ਐਪ ਦੇ ਡਾਟਾਬੇਸ ਨੂੰ ਡਿਜਾਇਨ ਕਰਨ ਅਤੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਐਪ ਲਈ ਸੂਚਨਾ ਇਕਠੀ ਕਰਨ ਨੂੰ ਲੈ ਕੇ ਜ਼ਿਲ੍ਹਾ ਸੂਚਨਾ ਅਫ਼ਸਰ ਨੀਰਜ ਗਰਗ ਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ।ਉਨ੍ਹਾਂ ਸਹਾਇਕ ਕਮਿਸ਼ਨਰ (ਜ) ਮਨਕੰਵਲ ਸਿੰਘ ਚਹਿਲ ਦਾ ਵੀ ਪ੍ਰਸੰਸਾ ਕੀਤੀ ਜਿੰਨ੍ਹਾਂ ਵਖ ਵਖ ਵਿਭਾਗਾਂ ਨੂੰ ਨਿਰਧਾਰਿਤ ਸਮੇਂ ਅੰਦਰ ਸਬੰਧਤ ਸੂਚਨਾ ਉਪਲਬਧ ਕਰਵਾਉਣ ਲਈ ਜਰੂਰੀ ਨਿਰਦੇਸ਼ ਜਾਰੀ ਕੀਤੇ।
ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਦਸਿਆ ਕਿ ਇਹ ਮੋਬਾਇਲ ਐਪ ਚਾਰ ਮਹੀਨਿਆਂ ਵਿਚ ਤਿਆਰ ਕੀਤੀ ਗਈ ਹੈ ਅਤੇ ਹੋਰ ਮਹਿਕਮਿਆਂ ਨੂੰ ਵੀ ਇਸ ਐਪ ਵਿਚ ਜੋਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੋਬਾਇਲ ਐਪ ਦਾ ਐਨਡਰੁਆਇਡ (1ਨਦਰੋਦਿ) ਵਰਜਨ ਪਹਿਲਾਂ ਹੀ ਲਾਂਚ ਕੀਤਾ ਜਾ ਚੁਕਾ ਹੈ ਅਤੇ ਆਈਓਐਸ ਵਰਜ਼ਨ ਵੀ ਜਲਦੀ ਹੀ ਜਾਰੀ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਐਸ.ਪੀ. ਸ. ਹਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ, ਟਰਾਈਡੈਂਟ ਗਰੁਪ ਵਲੋਂ ਸ਼੍ਰੀ ਰੁਪਿੰਦਰ ਗੁਪਤਾ, ਸਹਾਇਕ ਕਮਿਸ਼ਨਰ (ਜ) ਸ. ਮਨਕੰਵਲ ਸਿੰਘ ਚਹਿਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਹਿੰਮਾਸ਼ੂ ਗੁਪਤਾ, ਐਸ.ਡੀ.ਐਮ. ਬਰਨਾਲਾ ਸ਼੍ਰੀ ਸੰਦੀਪ ਕੁਮਾਰ, ਜ਼ਿਲ੍ਹਾ ਮਾਲ ਅਫ਼ਸਰ ਗਗਨਦੀਪ ਸਿੰਘ, ਜ਼ਿਲ੍ਹਾ ਸੂਚਨਾ ਅਫ਼ਸਰ ਨੀਰਜ ਗਰਗ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

WRITTEN BY