Skip to content
Independent perspectives. Global stories.
BREAKING

ਇਰਾਦਾ ਕਤਲ ਦੀ ਵਾਪਰੀ ਵਾਰਦਾਤ ਨੂੰ ਮੁਸ਼ਤੈਦੀ ਨਾਲ ਹੱਲ ਕਰਨ ’ਚ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਨੂੰ ਵੱਡੀ ਸਫਲਤਾ

Share this story

ਸ੍ਰੀ ਅਨੰਦਪੁਰ ਸਾਹਿਬ, 26 ਅਕਤੂਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਪਿੰਡ ਮਕੜੌਨਾ ਕਲਾਂ ਵਿਖੇ ਇਰਾਦਾ ਕਤਲ ਦੀ ਵਾਪਰੀ ਵਾਰਦਾਤ ਨੂੰ ਪੁਲਿਸ ਵੱਲੋਂ ਮੁਸਤੈਦੀ ਨਾਲ ਤਫਤੀਸ ਕਰਦੇ ਹੋਏ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਸ: ਰਾਜਬਚਨ ਸਿੰਘ ਸੰਧੂ ਪੀ ਪੀ ਐਸ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਦੱਸਿਆ ਕਿ 17 ਅਕਤੂਬਰ ਨੂੰ ਪਿੰਡ ਮਕੜੌਨਾ ਕਲਾਂ ਵਿਖੇ ਇਰਾਦਾ ਕਤਲ ਦੀ ਵਾਪਰੀ ਵਾਰਦਾਤ ਨੂੰ ਪੁਲਿਸ ਵੱਲੋਂ ਮੁਸਤੈਦੀ ਨਾਲ ਤਫਤੀਸ ਕਰਦੇ ਹੋਏ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 17 ਅਕਤੂਬਰ ਨੂੰ ਵਿਸਾਲ ਭਾਰਦਵਾਜ ਵਾਸੀ ਮਕੜੌਨਾ ਕਲਾਂ ਨੇ ਪੁਲਿਸ ਪਾਸ ਬਿਆਨ ਦਰਜ ਕਰਾਇਆ ਸੀ ਕਿ ਵਕਤ ਕਰੀਬ 8-30 ਪੀ ਐਮ ਦੇ ਸਮੇਂ ਜਦੋਂ ਉਹ ਘਰ ਦੇ ਬਾਹਰ ਖੜਾ ਸੀ ਤਾਂ ਦੋ ਨੌਜਵਾਨ ਮੋਟਰਸਾਇਕਲ ਤੇ ਆਏ ਜਿਹਨਾ ਨੇ ਉਸ ਪਾਸੋਂ ਚਮਕੌਰ ਸਾਹਿਬ ਦਾ ਰਸਤਾ ਪੁਛਿੱਆ ਤਾਂ ਜਦੋਂ ਉਸਨੇ ਦੱਸਣਾ ਚਾਹਿਆ ਤਾਂ ਉਹ ਉਸਦੇ ਗੋਲੀ ਮਾਰ ਕੇ ਉਸਨੂੰ ਜਖਮੀ ਕਰਕੇ ਭੱਜ ਗਏ ਜਿਸ ਸਬੰਧੀ ਮੁਕੱਦਮਾਂ ਨੰਬਰ 154 ਮਿਤੀ 18-10-2017 ਅ/ਧ 307,34 ਹਿੰ: ਦੰ: 25 ਅਸਲਾ ਐਕਟ ਥਾਣਾ ਮੋਰਿੰਡਾ ਵਿਖੇ ਨਾ ਮਾਲੂਮ ਦੋ ਵਿਅਕਤੀਆਂ ਵਿੱਰੁਧ ਦਰਜ ਕੀਤਾ ਗਿਆ ਜੋ ਇਸ ਮੁਕੱਦਮਾਂ ਦੀ ਤਫਤੀਸ ਉਪ ਕਪਤਾਨ ਪੁਲਿਸ ਚਮਕੌਰ ਸਾਹਿਬ ਸ: ਨਵਰੀਤ ਸਿੰਘ ਵਿਰਕ ਦੇ ਦਿਸਾ ਨਿਰਦੇਸਾਂ ਹੇਠ ਇੰਸਪੈਕਟਰ ਅਤੁੱਲ ਸੋਨੀ ਇੰਚਾਰਜ ਸੀ ਆਈ ਏ ਸਟਾਫ ਰੂਪਨਗਰ ਅਤੇ ਸ੍ਰੀ ਅਮਨਦੀਪ ਸਿੰਘ ਮੁੱਖ ਅਫਸਰ ਥਾਣਾਂ ਮੋਰਿੰਡਾ ,ਸਹਾਇਕ ਥਾਣੇਦਾਰ ਗੁਰਮੁੱਖ ਸਿੰਘ ਇੰਚਾਰਜ ਪੀ ਪੀ ਲੁਠੇੜੀ ਦੀ ਸਾਂਝੀ ਟੀਮ ਵੱਲੋਂ ਡੂੰਘਾਈ ਨਾਲ ਕਰਦੇ ਹੋਏ ਅਸਲ ਦੋਸੀਆਂ ਹਰਪਾਲ ਸਿੰਘ ਉਰਫ ਪਾਲੀ ਪੁੱਤਰ ਦਾਤਾਰ ਸਿੰਘ ਵਾਸੀ ਮਕੜੌਨਾਂ ਕਲਾਂ, ਹਰਪ੍ਰੀਤ ਸਿੰਘ ਉਰਫ ਰਿੰਕੂ ਪੁੱਤਰ ਜੋਗਿੰਦਰ ਸਿੰਘ ਵਾਸੀ ਨੇੜੇ ਬਾਵਾ ਮੈਡੀਕਲ ਸਟੋਰ ਚਮਕੌਰ ਸਾਹਿਬ, ਸੰਦੀਪ ਉਰਫ ਸੰਦੀਪੀ ਪੁੱਤਰ ਸਮਸੇਰ ਸਿੰਘ ਵਾਸੀ ਨੇੜੇ ਬਾਵਾ ਮੈਡੀਕਲ ਸਟੋਰ ਚਮਕੌਰ ਸਾਹਿਬ ਨੂੰ ਅੱਜ ਮਿਤੀ 26-10-2017 ਨੂੰ ਗ੍ਰਿਫਤਾਰ ਕੀਤਾ ਗਿਆ ਹਰਪ੍ਰੀਤ ਸਿੰਘ ਪਾਸੋਂ ਵਕੂਆ ਵਿੱਚ ਵਰਤਿਆ ਪਿਸਤੌਲ ਦੇਸੀ 315 ਬੋਰ ਸਮੇਤ ਇੱਕ ਜਿੰਦਾ ਕਰਾਤੂਸ 315 ਬੋਰ, ਮੋਟਰਸਾਇਕਲ ਸਪਲੈਡਰ ਬ੍ਰਾਮਦ ਹੋਇਆ। ਹਰਦੀਪ ਨੇ ਪੁੱਛਗਿੱਛ ਤੇ ਇੰਕਸਾਫ ਕੀਤਾ ਹੈ ਕਿ ਹਰਪਾਲ ਉਰਫ ਪਾਲੀ ਨੇ ਵਿਸਾਲ ਭਾਰਦਵਾਜ ਦਾ ਕਤਲ ਕਰਨ ਲਈ ਉਹਨਾਂ ਨੂੰ ਇੱਕ ਲੱਖ ਪੰਜਾਹ ਹਜਾਰ ਦੀ ਸੁਪਾਰੀ ਦਿੱਤੀ ਸੀ, ਜਿਸ ਨੇ ਕਿਹਾ ਸੀ ਕਿ ਮੈਨੂੰ ਸ਼ੱਕ ਸੀ ਕਿ ਮੇਰੀ ਭਰਜਾਈ ਦੇ ਵਿਸ਼ਾਲ ਭਾਰਦਵਾਜ ਨਾਲ ਨਜਾਇਜ ਸਬੰਧ ਸਨ। ਜਿਸ ਕਰਕੇ ਮੈਂ ਆਪਣੀ ਭਰਜਾਈ ਨੂੰ ਮਾਰ ਦਿੱਤਾ ਸੀ, ਹੁਣ ਤੁਸੀ ਵਿਸ਼ਾਲ ਭਾਰਦਵਾਜ ਦਾ ਕੰਡਾ ਕੱਢ ਦਿਓ, ਜਿਸ ਕਾਰਨ ਉਹਨਾਂ ਨੇ ਲਾਲਚ ਵੱਸ ਆ ਕੇ ਵਿਸਾਲ ਦਾ ਕਤਲ ਕਰਨ ਦੀ ਨੀਅਤ ਨਾਲ ਉਸਦੇ ਗੋਲੀ ਮਾਰੀ ਸੀ। ਹਰਪਾਲ ਉਰਫ ਪਾਲੀ ਨੇ ਵੀ ਪੁੱਛਗਿੱਛ ਤੇ ਮੰਨਿਆ ਹੈ ਕਿ ਉਸ ਨੇ ਆਪਣੀ ਭਰਜਾਈ ਰਣਦੀਪ ਕੌਰ ਨਾਲ ਵਿਸ਼ਾਲ ਭਾਰਦਵਾਜ ਨਾਲ ਨਜਾਇਜ ਸਬੰਧਾਂ ਦੇ ਸ਼ੱਕ ਤੇ ਆਪਣੀ ਭਰਜਾਈ ਦਾ ਗਲ ਵਿੱਚ ਪਰਨਾ ਪਾ ਕੇ ਉਸ ਨੂੰ ਮਾਰ ਦਿੱਤਾ ਸੀ ਤੇ ਹੁਣ ਵਿਸ਼ਾਲ ਭਾਰਦਵਾਜ ਦਾ ਕਤਲ ਕਰਨ ਲਈ ਉਹਨਾਂ ਨੂੰ ਸੁਪਾਰੀ ਦਿੱਤੀ ਸੀ। ਜੋ ਰਾਜਵਿੰਦਰ ਸਿੰਘ, ਹਰਿੰਦਰ ਸਿੰਘ ਪੁੱਤਰਾਨ ਕਰਮਜੀਤ ਸਿੰਘ ਵਾਸੀ ਪਿੰਡ ਮਹਾਦੀਆਂ ਥਾਣਾ ਫਤਿਹਗੜ੍ਹ ਸਾਹਿਬ ਦੇ ਬਿਆਨਾਂ ਦੇ ਅਧਾਰ ਤੇ ਹਰਪਾਲ ਉਰਫ ਪਾਲੀ ਦੇ ਖਿਲਾਫ ਮੁਕੱਦਮਾ ਨੰ. 158 ਮਿਤੀ 26.10.2017 ਅ/ਧ 302, 201 ਹਿੰ.ਦੰ. ਥਾਣਾ ਮੋਰਿੰਡਾ ਦਰਜ ਰਜਿਸਟਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਪਾਸ ਇਹ ਵੀ ਮੁਖਬਰੀ ਸੀ ਕਿ ਗੁਲਸਨ ਗੋਪਾਲ ਚੰਦ ਪੁੱਤਰ ਸੁਰਿੰਦਰ ਪਾਲ ਵਾਸੀ ਰਾਮ ਪੁਰ ਪੁਰਖਾਲੀ ਪਾਸ ਨਜਾਇਜ ਅਸਲਾ ਹੈ ਜੋ ਦੌਰਾਨੇ ਨਾਕਾਬੰਦੀ ਗੁਲਸਨ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਪਿਸਤੌਲ 315 ਬੋਰ ਦੇਸੀ ਸਮੇਤ ਇੱਕ ਕਾਰਤੂਸ ਜਿੰਦਾ 315 ਬੋਰ ਬ੍ਰਾਮਦ ਕੀਤੇ ਗਏ ਹਨ ਜਿਸਦੇ ਖਿਲਾਫ ਮੁਕੱਦਮਾਂ ਨੰਬਰ 157 ਮਿਤੀ 26-10-2017 ਅ/ਧ 25-54-59 ਅਸਲਾ ਐਕਟ ਥਾਣਾ ਮੋਰਿੰਡਾ ਵਿੱਚ ਦਰਜ ਕੀਤਾ ਗਿਆ ਹੈ ਜਿਸਤੋਂ ਹੋਰ ਵੀ ਸਖਤੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਜਿਸਨੇ ਪੁੱਛਗਿੱਛ ਤੇ ਦੱਸਿਆ ਕਿ ਉਸਨੇ ਦੱਸਿਆ ਕਿ ਉਸਨੇ ਇਹ ਅਸਲਾ ਸੁਖਵੀਰ ਸਿੰਘ ਉਰਫ ਖੀਰਾ ਪੁੱਤਰ ਹਰਬੰਸ ਸਿੰਘ ਵਾਸੀ ਚਮਕੌਰ ਸਾਹਿਬ ਪਾਸੋਂ ਖ੍ਰੀਦ ਕੀਤਾ ਸੀ ਜਿਸਤੇ ਸੁਖਵੀਰ ਸਿੰਘ ਨੂੰ ਵੀ ਮੁਕੱਦਮਾਂ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ ਇੱਕ ਕਾਰਤੂਸ ਜਿੰਦਾ 315 ਬੋਰ ਬ੍ਰਾਮਦ ਹੋਇਆ ਹੈ। ਜੋ ਇਹਨਾ ਸਾਰੇ ਦੋਸੀਆਂ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਜਿਹਨਾ ਦੀ ਪੁੱਛ ਗਿੱਛ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸਭੰਵਨਾ ਹੈ।

WRITTEN BY