Skip to content
Independent perspectives. Global stories.
BREAKING

ਨਥਾਣਾ ਦੀ ਸੁਮਨਪ੍ਰੀਤ ਕੌਰ ਦਾ ਤੈਰਾਕੀ ’ਚ ਸਟੇਟ ਲੈਵਲ ’ਤੇ ਗੋਲਡ ਮੈਡਲ ਜਿੱਤਣ ’ਤੇ ਪਿੰਡ ਵਾਸੀਆਂ ਨੇ ਕੀਤਾ ਸਨਮਾਨ

Share this story

ਨਥਾਣਾ, 26 ਅਕਤੂਬਰ (ਇੰਦਰਜੀਤ, ਚਰਨਜੀਤ ਨਥਾਣਾ)- ਸਟੇਟ ਪੱਧਰ ’ਤੇ 100 ਮੀਟਰ ਫਰੀ ਸਟਾਇਲ ਮੁਕਬਾਲੇ ਦੌਰਾਨ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਮਗਾ ਜਿੱਤਣ ਵਾਲੀ ਸੁਮਨਪ੍ਰੀਤ ਕੌਰ ਪੁੱਤਰੀ ਭੁਪਿੰਦਰ ਸਿੰਘ ਵਾਸੀ ਨਥਾਣਾ ਦਾ ਪਿੰਡ ਪੁੱਜਣ ਤੇ ਨਗਰ ਨਿਵਾਸੀਆਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਵਿਖੇ ਵਿਸ਼ੇਸ ਸਨਮਾਨ੍ਹ ਕੀਤਾ ਗਿਆ। ਮਾਤਾ ਸੰਦੀਪ ਕੌਰ ਦੀ ਹੋਣਹਾਰ ਪੁੱਤਰੀ ਸੁਮਨਪ੍ਰੀਤ ਕੌਰ (15 ਸਾਲ) ਨੇ ਇਹ ਮੁਕਬਾਲਾ 1ਮਿੰਟ 14 ਸੈਕਿੰਡ ਵਿਚ ਤੈਅ ਕਰਕੇ ਸੋਨ ਤਮਗਾ ਆਪਣੇ ਨਾਮ ਕਰ ਲਿਆ ਹੈ। 23 ਤੋਂ 25 ਅਕਤੂਬਰ ਤੱਕ ਜਲਧੰਰ ਵਿਖੇ ਹੋਈਆਂ ਇੰਨ੍ਹਾਂ ਖੇਡਾਂ ਵਿਚ ਸੁਮਨਪ੍ਰੀਤ ਕੌਰ ਨੇ ਦੋ ਸੌ ਅਤੇ ਚਾਰ ਮੀਟਰ ਫਰੀ ਸਟਾਇਲ ਤੈਰਾਕੀ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਹਾਸਿਲ ਕੀਤਾ ਹੈ। ਸੁਮਨਪ੍ਰੀਤ ਕੌਰ ਦੇ ਕੋਚ ਸੁਖਚਰਨ ਸਿੰਘ ਗਰੇਵਾਲ ਨੂੰ ਵੀ ਸਨਮਾਨਿਤ ਕੀਤਾ ਗਿਆ। ਸੁਮਨਪ੍ਰੀਤ ਕੌਰ ਨੇ ਇਸ ਮੌਕੇ ਕਿਹਾ ਕਿ ਆਪਣੇ ਨਗਰ ਦੇ ਲੋਕਾਂ ਵੱਲੋਂ ਮਿਲੇ ਇਸ ਸਨਮਾਨ ਨਾਲ ਉਸਦਾ ਹੌਂਸਲਾ ਵਧਿਆ ਹੈ ਅਤੇ ਉਹ ਭਵਿੱਖ ਵਿਚ ਹੋਰ ਮਿਹਨਤ ਨਾਲ ਤੈਰਾਕੀ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰਕੇ ਆਪਣੇ ਮਾਪਿਆਂ, ਨਗਰ ਅਤੇ ਦੇਸ਼ ਦਾ ਨਾਂਅ ਖੇਡ ਖੇਤਰ ਚਮਕਾਵੇਗੀ। ਇਸ ਮੌਕੇ ਸਮਾਜਸੇਵੀ ਹਰਿੰਦਰ ਸਿੰਘ ਦਰਵੇਸ਼, ਜਰਨੈਲ ਸਿੰਘ ਪ੍ਰਧਾਨ, ਮਹਿੰਦਰਪਾਲ, ਗੁਰੂ ਰਵੀਦਾਸ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ, ਪਸਵਕ ਚੇਰਮੈਨ ਜਗਸੀਰ ਸਿੰਘ, ਸੁਰਜੀਤ ਸਿੰਘ, ਪਾਲਾ ਸਿੰਘ ਸਰਾਂ, ਮੁੱਖ ਅਧਿਆਪਕਾ ਸਿਮਰਨਜੀਤ ਕੌਰ, ਮਨਸੁਖਜੀਤ ਸਿੰਘ, ਸੁਖਪਾਲ ਸਿੰਘ ਗੰਗਾ, ਹਰਿੰਦਰਜੀਤ ਸਿੰਘ ਨਾਮੀ ਐਮ ਸੀ, ਹਰਵਿੰਦਰ ਸਿੰਘ ਐਮ ਸੀ, ਕ੍ਰਿਪਾਲ ਸਿੰਘ ਐਮ ਸੀ ਅਤੇ ਨਗਰ ਦੇ ਸਮੂਹ ਕੌਸ਼ਲਰ ਹਾਜ਼ਰ ਸਨ।

WRITTEN BY