Skip to content
Independent perspectives. Global stories.
BREAKING

ਅੰਗਰੇਜੀ ਵਿਸ਼ੇ ਦੇ ਸਬੰਧ ’ਚ ਪ੍ਰਿੰਸੀਪਲ ਨੇ ਕੀਤਾ ਨਿਰੀਖਣ

Share this story

ਕਾਦੀਆਂ, 25 ਅਕਤੂਬਰ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)-ਸਿਖਿਆ ਸਕਤਰ ਕ੍ਰਿਸ਼ਨ ਕੁਮਾਰ ਅਤੇ ਕੋਆਰਡੀਨੇਟਰ ਹਰਪ੍ਰੀਤ ਕੋਰ ਦੇ ਨਿਰਦੇਸ਼ਾਂ ਤੇ ਪੂਰੇ ਰਾਜ ਵਿਚ ਪੜੋ ਪੰਜਾਬ , ਪੜਾਓੁ ਪੰਜਾਬ  ਪ੍ਰੋਜੈਕਟ ਦੇ ਅਧੀਨ ਕਰਵਾਏ ਜਾ ਰਹੇ  ਫਾਓੁਡੇਸ਼ਨ ਕੋਰਸ  ਦੇ ਅਧੀਨ ਜਿਲਾ ਗੁਰਦਾਸਪੁਰ ਦੇ ਜਿਲਾ ਸਿਖਿਆ ਅਧਿਕਾਰੀ ਰਾਕੇਸ਼ ਬਾਲਾ ਅਤੇ ਜਿਲਾ ਮੈਂਟਰ ਨਰਿੰਦਰ ਸਿੰਘ ਬਿਸਟ ਦੀ ਅਗਵਾਈ ਹੇਠ ਪਹਿਲੇ ਫੇਸ ਦੀ ਟ੍ਰੇਨਿੰਗ ਨਜਦੀਕੀ ਪਿੰਡ ਕਾਹਨੂੰਵਾਨ ਦੇ ਸਰਕਾਰੀ ਕਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਅੰਗ੍ਰੇਜੀ ਵਿਸ਼ੇ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ । ਇਸ ਟ੍ਰੇਨਿੰਗ ਦਾ ਨਿਰੀਖਣ ਕਰਨ ਹੇਤੂ ਵਿਸ਼ੇਸ਼ ਤੋਰ ਤੇ ਪ੍ਰਿੰਸੀਪਲ ਸੁਖਜਿੰਦਰ ਸਿੰਘ ਪਹੁੰਚੇ । ਓੁਹਨਾਂ ਨੇ ਅਧਿਆਪਕਾਂ ਨੂੰ ਵਿਧਿਆਰਥੀਆਂ ਦੀ ਰੀਡਿੰਗ ਅਤੇ ਓੁਹਨਾਂ ਦੀ ਵੋਕੇਬਲਰੀ ਨੂੰ ਵਧਾਓੁਣ ਲਈ ਵੀ ਕਿਹਾ । ਓੁਹਨਾਂ ਨੇ ਦਸਿਆ ਕਿ ਇਹਨਾਂ ਟ੍ਰੇਨਿੰਗ ਦੇ ਦਿਨਾਂ ਵਿਚ ਪੂਰੀ ਤਰਾਂ ਤੋਂ ਅਧਿਆਪਕਾਂ ਨੂੰ ਬਚਿਆਂ ਦੇ ਗਿਆਨ ਨੂੰ ਵਧਾਓੁਣ ਦੇ ਲਈ ਟ੍ਰੇਨਿੰਗ ਦਿਤੀ ਜਾਵੇਗੀ । ਓੁਹਨਾਂ ਨੇ ਕਿਹਾ ਕਿ 23 ਨਵੰਬਰ ਤੋਂ ਮਿਡਲ ਸਕੂਲਾਂ ਵਿਚ ਅੰਗ੍ਰੇਜੀ ਅਤੇ ਸਮਾਜਿਕ ਸਿਖਿਆ ਪੜਾਓੁਣ ਵਾਲੇ ਅਧਿਆਪਕਾਂ ਦੀ ਵੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ । ਓੁਹਨਾਂ ਨੇ ਦਸਿਆ ਕਿ ਇਸ ਟ੍ਰੇਨਿੰਗ ਦੇ ਮਾਧਿਅਮ ਤੋਂ ਪ੍ਰੋਜੈਕਟ ਦੇ ਵਲੋਂ ਅੰਗ੍ਰੇਜੀ ਵਿਸ਼ੇ ਨੂੰ ਰੋਚਕ ਬਣਾਓੁਣ ਦੇ ਲਈ ਅਧਿਆਪਕਾਂ ਨੂੰ ਤਿਆਰ ਕੀਤਾ ਜਾਵੇਗਾ । ਓੁਹਨਾਂ ਨੇ ਦਸਿਆ ਕਿ ਇਥੇ ਬਲਾਕ ਮੈਂਟਰਜ ਰਾਕੇਸ਼ ਕੁਮਾਰ ਭਾਮੜੀ , ਮੈਡਮ ਅਰਵਿੰਦਰ ਕੋਰ ਅਤੇ ਅਜਾਦ ਪਰਵਿੰਦਰ ਸਿੰਘ ਨੇ ਅਧਿਆਪਕਾਂ ਨੂੰ ਗਤੀਵਿਧੀਆਂ ਦੇ ਮਾਧਿਅਮ ਨਾਲ ਅੰਗ੍ਰੇਜੀ ਨੂੰ ਰੋਚਕ ਬਣਾਓੁਣ ਦਾ ਯਤਨ ਕਰ ਰਹੀ ਹੈ । ਓੁਹਨਾਂ ਨੇ ਅਧਿਆਪਕਾਂ ਨੂੰ ਇਥੋਂ  ਦਿਤੀ ਗਈ ਟ੍ਰੇਨਿੰਗ ਨੂੰ ਆਪਣੇ ਸਕੂਲਾਂ ਵਿਚ ਜਾ ਕਿ ਲਾਗੂ ਕਰਨ ਦੇ ਲਈ ਕਿਹਾ । ਇਸ ਮੋਕੇ ਤੇ ਜਿਲਾ ਮੈਂਟਰ ਨਰਿੰਦਰ ਸਿੰਘ ਬਿਸਟ ਨੇ ਦਸਿਆ ਕਿ ਇਹ ਟ੍ਰੇਨਿੰਗ ਜਿਲੇ ਵਿਚ ਹੁਣ ਤਿੰਨ ਸਥਾਨਾਂ ਜਿਹਨਾਂ ਵਿਚ ਕਲਾਨੌਰ , ਬਟਾਲਾ ਅਤੇ ਗੁਰਦਾਸਪੁਰ ਵਿਚ ਕਰਵਾਈ ਜਾ ਰਹੀ ਹੈ । ਇਸ ਟ੍ਰੇਨਿੰਗ ਵਿਚ ਬਲਾਕ ਕਾਹਨੂੰਵਾਨ , ਕਾਦੀਆਂ ਅਤੇ ਸ਼੍ਰੀ ਹਰਗੋਬਿੰਦਪੁਰ ਦੇ ਅਧਿਆਪਕ ਟ੍ਰੇਨਿੰਗ ਲੈ ਰਹੇ ਸਨ ।

WRITTEN BY