Skip to content
Independent perspectives. Global stories.
BREAKING

ਕਬਡੀ ਨੈਸ਼ਨਲ ਗੇਮਾਂ ’ਚ ਤਰਖਾਣਵਾਲਾ ਪਿੰਡ ਦੀਆਂ ਲੜਕੀਆਂ ਦੀ ਝੰਡੀ

Share this story

ਤਲਵੰਡੀ ਸਾਬੋ, 25 ਅਕਤੂਬਰ (ਰਾਮ ਰੇਸ਼ਮ ਨਥੇਹਾ)-ਤਲਵੰਡੀ ਸਾਬੋ ਦੇ ਨਜਦੀਕੀ ਪਿੰਡ ਤਰਖਾਣ ਵਾਲਾ ਦੀਆਂ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਵਿਦਆਰਥਣਾਂ ਨੇ ਮੰਡੀ ਕਲਾਂ ਬਲਾਕ ਰਾਮਪੁਰਾ ਜਿਲਾ ਬਠਿੰਡਾ ਵਿਖੇ ਹੋਈਆਂ ਜਿਲਾ ਪਧਰੀ ਪ੍ਰਾਇਮਰੀ ਖੇਡਾਂ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਪਿੰਡ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਜਿਸ ਨਾਲ ਪ੍ਰਾਇਮਰੀ ਸਕੂਲਾਂ ਵਿਚ ਵੀ ਖੇਡਾਂ ਪ੍ਰਤੀ ਆਸ ਜਾਗੀ ਹੈ। ਅਤੇ ਇਸ ਜਿਤ ਨਾਲ ਪਿੰਡ ਦਾ ਨਾਮ ਵੀ ਰੌਸਨ ਹੋਇਆ ਹੈ।ਇਸ ਖੁਸੀ ਦੇ ਮੌਕੇ ਤੇ ਵਿਦਆਰਥਣਾਂ ਨੂੰ ਸਕੂਲ ਵਿਚ ਸਨਮਾਨਿਤ ਕੀਤਾ ਗਿਆ।ਇਸ ਸਮੇ ਸੈਂਟਰ ਹੈਡ ਜਗਜੀਤ ਸਿੰਘ ਚੀਮਾਂ,ਅੰਮ੍ਰਿਤਪਾਲ ਸਿੰਘ,ਕਮੇਟੀ ਮੈਂਬਰ ਮਨਜੀਤ ਸਿਮਘ ਚੇਅਰਮੈਨ,ਬਲਦੇਵ ਸਿੰਘ ਸਾਬਕਾ ਸਰਪੰਚ,ਜਸਵੀਰ ਸਿੰਘ ਈ .ਟੀ .ਟੀ ਅਧਿਆਪਕ ਵੀ ਇਸ ਸਮੇ ਵਿਸ਼ੇਸ ਤੌਰ ਤੇ ਹਾਜਿਰ ਸਨ।

WRITTEN BY