ਮਨੀਲਾ, 16 ਦਸੰਬਰ (ਪੀ.ਟੀ.)-ਮਨੀਲਾ ਦੇ ਉਪਨਗਰ ਵਿਚ ਇਕ ਬੱਸ ਦੇ, ਏਲੀਵੇਟਿਡ ਹਾਈਵੇ ਤੋਂ ਹੇਠਾਂ ਇਕ ‘ਤੇ ਡਿੱਗਣ ਕਾਰਨ ਘੱਟੋ-ਘੱਟ 22 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਕਰੀਬਨ 20 ਹੋਰ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀ ਐਲੀਜਾਬੇਥ ਵੈਲਾਸਕਵੇਜ ਨੇ ਦੱਸਿਆ ਕਿ ਉਪਨਗਰ ਪਰਾਨਕਵੀ ਸ਼ਹਿਰ ਵਿਚ ਕੌਮੀ ਮਾਰਗ ਤੋਂ ਇਕ ਬੱਸ ਹੇਠੋਂ ਲੰਘ ਰਹੀ ਇਕ ਗੱਡੀ ‘ਤੇ ਡਿੱਗ ਗਈ। ਇਸ ਘਟਨਾ ਵਿਚ ਦੋਹਾਂ ਡਰਾਈਵਰਾਂ ਦੀ ਮੌਤ ਹੋ ਗਈ।