June 24, 2026 6:55 pm

ਦਿੱਲੀ ਵਿੱਚ ਸੰਘਣੀ ਧੁੰਦ ਨੇ ਕੀਤੀ ਆਵਾਜਾਈ ਪ੍ਰਭਾਵਿਤ

ਨਵੀਂ ਦਿੱਲੀ, 16 ਦਸੰਬਰ (ਵਿਸ਼ਵ ਵਾਰਤਾ)-ਰਾਜਧਾਨੀ ਦਿੱਲੀ ਵਿਚ ਜਿਥੇ ਅੱਜ ਸੰਘਣੀ ਧੁੰਦ ਪੈਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ, ਉਥੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਹਵਾਈ ਉਡਾਨਾਂ ਵੀ ਪ੍ਰਭਾਵਿਤ ਹੋਈਆਂ। ਇਸੇ ਤਰ੍ਹਾਂ ਅੱਜ ਟਰੇਨਾਂ ਵੀ ਆਪਣੇ ਨਿਸ਼ਚਿਤ ਸਮੇਂ ਤੋਂ ਕਾਫ਼ੀ ਦੇਰ ਨਾਲ ਦਿੱਲੀ ਪਹੁੰਚੀਆਂ। ਜਿਸ ਕਾਰਨ ਮੁਸਾਫਿਰਾਂ ਨੂੰ ਠੰਢ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਸੰਘਣੇ ਕੋਹਰੇ ਕਾਰਨ ਹਵਾਈ ਪੱਟੀ ਦਿਖਾਈ ਨਹੀਂ ਦੇ ਰਹੀ ਸੀ, ਜਿਸ ਕਾਰਨ ਇਕ ਘੰਟੇ ਤੱਕ ਲੈਂਡਿੰਗ ਅਤੇ ਉਡਾਨ ਪ੍ਰਭਾਵਿਤ ਹੋਈ। ਹਵਾਈ ਅੱਡਾ ਸੂਤਰਾਂ ਨੇ ਦੱਸਿਆ ਕਿ ਕੋਹਰੇ ਕਾਰਨ ਦਿੱਲੀ ਆਉਣ ਵਾਲੇ 10 ਜਹਾਜ਼ਾਂ ਨੂੰ ਹਵਾ ਵਿਚ ਹੀ ਉਡਾਨ ਭਰਦੇ ਰਹਿਣ ਲਈ ਕਿਹਾ, ਜਦੋਂਕਿ ਅੰਤਰਰਾਸ਼ਟਰੀ ਉਡਾਨ ਨੂੰ ਦੂਜੇ ਥਾਂ ਭੇਜਿਆ ਗਿਆ।

Send this to a friend