June 24, 2026 6:55 pm

ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਲੀਡਰ ਅਣਖ ਜਗਾਉਣ : ਭਾਈ ਭਿਉਰਾ ਤੇ ਭਾਈ ਖਾਨਪੁਰੀਆ

ਨਵੀਂ ਦਿੱਲੀ 16 ਦਸਬੰਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਅਤੇ ਪਰਮਜੀਤ ਸਿੰਘ ਭਿਉਰਾ ਨੇ ਅਪਣੇ ਭਰਾਤਾ ਜਰਨੈਲ ਸਿੰਘ ਰਾਹੀ ਸਿੱਖ ਕੌਮ ਨੂੰ ਭੇਜੇ ਸੁਨੇਹੇ ਵਿਚ ਕਿਹਾ ਕਿ ਇੱਕ ਪਾਸੇ ਤਾਂ ਸਜਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਭੁੱਖ ਹੜਤਾਲ ‘ਤੇ ਬੈਠਾ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਤਿਲ ਤਿਲ ਕਰਕੇ ਮਰ ਰਿਹਾ ਹੈ ਪਰ ਦੂਸਰੇ ਪਾਸੇ ਸਾਡੇ ਕੌਮੀ ਆਗੂ ਫਿਲਮੀ ਨਚਾਰਾਂ ਦੇ ਨਾਚ ਵੇਖ ਰਹੇ ਹਨ, ਕੱਬਡੀ ਦੇ ਮੈਚ ਵੇਖੀ ਜਾ ਰਹੇ ਹਨ । ਉਨ੍ਹਾਂ ਕੋਲ ਇਨ੍ਹਾਂ ਸਭ ਵਾਸਤੇ ਸਮਾਂ ਹੈ ਪਰ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਜਾ ਕੇ ਕੌਮ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚੇ ਵਿਚ ਜਾ ਕੇ ਸਿੱਖਾਂ ਦੀ ਮੰਗਾਂ ਵਲ ਧਿਆਨ ਦੇਣ ਦਾ ਸਮਾਂ ਨਹੀ ਹੈ। ਭਾਈ ਭਿਉਰੇ ਨੇ ਕਿਹਾ ਕਿ ਸਾਡਾ ਸਿੱਖ ਇਤਿਹਾਸ ਦਸਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਮੋਰਾਂ ਨਾਚੀ ਦਾ ਨਾਚ ਵੇਖਣ ‘ਤੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਉਸ ਨੂੰ ਅਕਾਲ ਤਖ਼ਤ ‘ਤੇ ਸੱਦ ਕੇ ਕੋਰੜਿਆਂ ਦੀ ਸਜਾ ਸੁਣਾਈ ਸੀ ਪਰ ਅੱਜ ਸਾਡੇ ਕੌਮੀ ਆਗੂ ਕਰੋੜਾਂ ਰੁਪਏ ਦੇ ਕੇ ਸੱਦੀਆਂ ਫਿਲਮੀ ਨਚਾਰਾਂ ਦੇ ਨਾਚ ਵੇਖ ਰਹੇ ਹਨ ਤੇ ਸਾਡੇ ਜੱਥੇਦਾਰ ਸਾਹਿਬ ਅਕਾਲੀ ਫੁਲਾ ਸਿੰਘ ਨਾ ਬਣ ਕੇ ਉਨ੍ਹਾਂ ਦੇ ਗੁਲਾਮ ਜਿਆਦਾ ਨਜ਼ਰ ਆ ਰਹੇ ਹਨ। ਭਾਈ ਗੁਰਪ੍ਰੀਤ ਸਿੰਘ ਨੇ ਕੱਬਡੀ ਮੈਚ ਦੌਰਾਨ ਸਟੇਜ ਤੇ ਚੜ੍ਹ ਕੇ ਇਨ੍ਹਾਂ ਕੁੰਭਕਰਨਾਂ ਦੀ ਨੀਂਦ ਖੋਲ੍ਹਣ ਦਾ ਜੋ ਉਪਰਾਲਾ ਕੀਤਾ ਉਹ ਵਧਾਈ ਦੇ ਪਾਤਰ ਹਨ।

Send this to a friend