ਬੀਜਿੰਗ, 16 ਦਸੰਬਰ (ਪੀ. ਟੀ. ਬਿਊਰੋ)-ਕਮਿਊਨਿਸ਼ਟ ਦੇਸ਼ ਚੀਨ ਨੇ ਮਹੱਤਵਪੂਰਨ ਪੁਲਾੜ ਪ੍ਰੋਗਰਾਮ ਵਿਚ ਵੱਡੀ ਸਫ਼ਲਤਾ ਹਾਸਲ ਕਰ ਲਈ ਹੈ ਅਤੇ ਪਿਛਲੇ 40 ਸਾਲਾਂ ਵਿਚ ਪਹਿਲੀ ਵਾਰ ਵਿਸ਼ਵ ਦੀ ਪਹਿਲੀ ਚੰਦਰ ਮੁਹਿੰਮ ਵਿਚ ਚੰਦਰਯਾਨ ਦੀ ਲੈਂਡਿੰਗ ਤੋਂ ਇਕ ਦਿਨ ਬਾਅਦ ਲੂਨਾਰ ਰੋਵਰ ਨੇ ਤਸਵੀਰਾਂ ਭੇਜਣਾ ਸ਼ੁਰੂ ਕਰ ਦਿੱਾ ਹੈ। ਦਿ ਯੂਤ ਐਤਵਾਰ ਨੂੰ ਲੈਂਡਰ ਤੋਂ ਵੱਖ ਹੋਣ ਤੋਂ ਬਾਅਦ 140 ਕਿਲੋਗ੍ਰਾਮ ਵਜ਼ਨੀ 6 ਪਹੀਆਂ ਵਾਲੇ ਇਸ ਰੋਵਰ ਨੇ ਸ਼ਨੀਵਾਰ ਨੂੰ ਤੜਕੇ 4.35 ਮਿੰਟ ‘ਤੇ ਚੰਦਰਮਾ ਦੀ ਜ਼ਮੀਨ ‘ਤੇ ਕਦਮ ਰੱਖਿਆ ਅਤੇ ਉਸ ਨੇ ਚੰਦਰਮਾ ਦੀ ਘੱਟ ਠੋਸ ਮਿੱਟੀ ਤੇ ਆਪਣੇ ਨਿਸ਼ਾਨ ਛੱਡ ਦਿੱਤੇ। ਇਸ ਪ੍ਰਕਿਰਿਆ ਨੂੰ ਲੈਂਡਰ ‘ਤੇ ਲੱਗੇ ਕੈਮਰਿਆਂ ਨੇ ਰਿਕਾਰਡ ਕੀਤਾ ਅਤੇ ਇਨ੍ਹਾਂ ਤਸਵੀਰਾਂ ਨੂੰ ਧਰਤੀ ‘ਤੇ ਭੇਜਿਆ। ਇਕ ਦੂਜੇ ਤੋਂ ਵੱਖ ਹੋਣ ਤੋਂ ਬਾਅਦ ਰੋਵਰ ਅਤੇ ਲੈਂਡਰ ਨੇ ਇਕ ਦੂਜੇ ਦੀਆਂ ਤਸਵੀਰਾਂ ਲਈਆਂ ਅਤੇ ਆਪਣੀ ਵਿਗਿਆਨਿਕ ਮੁਹਿੰਮ ਸ਼ੁਰੂ ਕੀਤੀ। ਚੀਨ ਵੱਲੋਂ ਡਿਜ਼ਾਈਨ ਕੀਤੇ ਗਏ ਕੰਪੈਕਟ ਸਪੋਟ ਨੈਟਵਰਕ ਰਾਹੀਂ ਭੇਜੀਆਂ ਗਈਆਂ ਇਨ੍ਹਾਂ ਰੰਗੀਨ ਤਸਵੀਰਾਂ ਵਿਚ ਯੁਤੂ ਤੇ ਚੀਨੀ ਰਾਸ਼ਟਰੀ ਝੰਡਾ ਲਹਿਰਾਉਂਦਾ ਦਿਖਾਈ ਦੇ ਰਿਹਾ ਹੈ।