ਬਰੇਟਾ, 14 ਅਕਤੂਬਰ (ਸੁਖਜਿੰਦਰ ਸੰਘਰੇੜੀ, ਖਾਲਸਾ ਕਾਹਨਗੜ੍ਹ)- ਪਰਾਲ਼ੀ ਸਾੜਨ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ ਕਾਹਨਗੜ ਅਤੇ ਗੋਰਖਨਾਥ ਵਿਖੇ ਕਿਸਾਨਾਂ ਦਾ ਇਕੱਠ ਕੀਤਾ ਗਿਆ ਅਤੇ ਪਰਾਲ਼ੀ ਨੂੰ ਸਾੜਨ ਦਾ ਪ੍ਰਣ ਕੀਤਾ ਗਿਆ । ਸੰਬੋਧਨ ਕਰਦਿਆ ਬਲਾਕ ਪ੍ਰਧਾਨ ਜੁਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਪਰਾਲ਼ੀ ਸਾੜਨ ਦਾ ਕਿਸਾਨਾਂ ਨੂੰ ਕੋਈ ਸੌਂਕ ਨਹੀ ਹੈ। ਪਰ ਮਜਬੂਰ ਹੋ ਕੇ ਉਹਨਾਂ ਨੂੰ ਪਰਾਲ਼ੀ ਸਾੜਨੀ ਪੈ ਰਹੀ ਹੈ। ਸਰਕਾਰ ਉਹਨਾਂ ਦੀ ਕੋਈ ਆਰਥਿਕ ਮਦਦ ਨਹੀ ਕਰ ਰਹੀ। ਅਜਿਹੇ ਵਿੱਚ ਉਹਨਾਂ ਕੋਲ਼ ਪਰਾਲ਼ੀ ਸਾੜਨ ਤੋਂ ਸਿਵਾਏ ਕੋਈ ਰਾਸਤਾ ਬਾਕੀ ਨਹੀ ਰਹਿ ਜਾਂਦਾ ।ਉਹਨਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਸਰਕਾਰ ਵੱਲੋਂ ਪ੍ਰੇਸ਼ਾਨ ਕਰਨ ਦੀ ਕੋਸ਼ਿਸ ਕੀਤੀ ਤਾਂ ਉਹ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਕਿਸਾਨ ਆਗੂ ਅਰਜਨ ਸਿੰਘ ਕਾਹਨਗੜ ਨੇ ਵੀ ਸੰਬੋਧਨ ਕੀਤਾ।



