Skip to content
Independent perspectives. Global stories.
BREAKING

ਦਾਣਾ ਮੰਡੀ ਦੀਪ ਸਿੰਘ ਵਾਲਾ ਵਿਖੇ ਕੰਮ ਕਰਦੇ ਮਜ਼ਦੂਰ ਦੀ ਟਰਾਲੇ ਹੇਠਾਂ ਆਉਣ ਕਾਰਨ ਮੌਤ

Share this story

ਸਾਦਿਕ, 14 ਅਕਤੂਬਰ (ਗੁਰਵਿੰਦਰ ਔਲਖ)- ਦਾਣਾ ਮੰਡੀ ਦੀਪ ਸਿੰਘ ਵਾਲਾ ਵਿਖੇ ਇਕ ਪ੍ਰਵਾਸੀ ਮਜ਼ਦੂਰ ਦੀ ਝੋਨੇ ਦੀਆਂ ਬੋਰੀਆਂ ਨਾਲ ਭਰੇ ਘੋੜੇ ਟਰਾਲੇ ਹੇਠ ਆ ਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਂਆ ਹੈ। ਮਿਲੀ ਜਾਣਕਾਰੀ ਅਨੁਸਾਰ ਚੰਨਰਦੀਪ ਯਾਦਵ ਪੁੱਤਰ ਨੰਦੀ ਲਾਲ ਯਾਦਵ ਪਿੰਡ ਖੋਪੈਤੀ ਜਿਲਾ ਸਹਾਰਸਾ ਬਿਹਾਰ ਦਾ ਰਹਿਣ ਵਾਲਾ ਇਹ ਮਜ਼ਦੂਰ ਇਸ ਮੰਡੀ ਵਿਚ ਇਕ ਆੜ੍ਹਤ ਦੀ ਦੁਕਾਨ ਤੇ ਕੰਮ ਕਰਦਾ ਸੀ ਤੇ ਦੁਪਿਹਰ ਸਮੇਂ ਕੁੱਝ ਪਲ ਅਰਾਮ ਕਰਨ ਲਈ ਝੋਨੇ ਦੇ ਭਰੇ ਘੋੜੇ ਟਰਾਲੇ ਦੇ ਹੇਠ ਛਾਂ ਵਿਚ ਲੰਮਾਂ ਪੈ ਗਿਆ ਤੇ ਉਸ ਨੂੰ ਨੀਂਦ ਆ ਗਈ। ਕੁੱਝ ਸਮੇਂ ਬਾਅਦ ਜਦੋਂ ਚਾਲਕ ਤਰਸੇਮ ਸਿੰਘ ਸੇਮਾ ਨੇ ਆਪਣਾ ਘੋੜਾ ਟਰਾਲਾ ਲਿਜਾਣ ਲਈ ਅੱਗਾ ਪਿੱਛਾ ਵੇਖ ਕੇ ਉਸ ਨੂੰ ਜਗਾਇਆ ਤੇ ਪਾਸੇ ਹੋਣ ਲਈ ਕਹਿ ਕੇ ਆਪਣੀ ਸੀਟ ਤੇ ਜਾ ਬੈਠਾ। ਉਸ ਨੇ ਟਰੱਕ ਸਟਾਰਟ ਕਰਕੇ ਜਦੋਂ ਤੋਰਿਆ ਤਾਂ ਇਸ ਮਜ਼ਦੂਰ ਦੇ ਸਿਰ ਤੋਂ ਲੰਘ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਾਦਿਕ ਦੇ ਸਹਾਇਕ ਥਾਣੇਦਾਰ ਹਰਿੰਦਰ ਸਿੰਘ ਸੰਧੂ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੇ ਤੇ ਲਾਸ਼ ਕਬਜ਼ੇ ਵਿਚ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਲਾਸ਼ ਨੂੰ ਫ਼ਰੀਦਕੋਟ ਵਿਖੇ ਫਰਿੱਜ ਵਿਚ ਰੱਖ ਦਿੱਤਾ ਗਿਆ ਹੈ ਤੇ ਮ੍ਰਿਤਕ ਦੇ ਵਾਰਿਸਾਂ ਦੇ ਆਉਣ ਤੇ ਹੀ ਜੋ ਕਾਰਵਾਈ ਹੋਵੇਗੀ ਅਮਲ ਵਿਚ ਲਿਆਂਦੀ ਜਾਵੇਗੀ। ਅਮਰਜੀਤ ਸਿੰਘ ਔਲਖ ਓਪ ਚੈਅਰਮੈਨ ਜਿਲਾ ਪ੍ਰੀਸ਼ਦ ਫ਼ਰੀਦਕੋਟ, ਸਰਪੰਚ ਗੁਰਦਾਸ ਸਿੰਘ ਅਤੇ ਟਰੱਕ ਯੂਨੀਅਨ ਸਾਦਿਕ ਦੇ ਮੈਂਬਰ ਹੀਰਾ ਸਿੰਘ ਸੰਧੂ ਆਦਿ ਨੇ ਪ੍ਰਵਾਸੀ ਮਜ਼ਦੂਰ ਦੀ ਮੌਤ ਤੇ ਦੁੱਖ ਪ੍ਰਗਟਾਇਆ ਹੈ।

WRITTEN BY