ਮੁੱਠਭੇੜ ਬਾਅਦ ਹੋਏ ਪ੍ਰਦਰਸ਼ਨ ’ਚ ਸਥਾਨਕ ਨਾਗਰਿਕ ਦੀ ਮੌਤ, ਮੋਬਾਇਲ ਇੰਟਰਨੈਟ ਸੇਵਾਵਾਂ ਬੰਦ
ਸ੍ਰੀਨਗਰ, 14 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ‘ਚ ਸੁਰਖਿਆ ਫੋਰਸ ਦੇ ਨਾਲ ਅਜ ਸਵੇਰੇ ਹੋਏ ਮੁਕਾਬਲੇ ‘ਚ ਲਸ਼ਕਰ-ਏ-ਤਾਇਬਾ ਦਾ ਕਮਾਂਡਰ ਵਸੀਮ ਸ਼ਾਹ ਅਤੇ ਉਸਦਾ ਸਾਥੀ ਨਸੀਰ ਅਹਿਮਦ ਖਾਨ ਮਾਰਿਆ ਗਿਆ। ਵਸੀਮ ਨੂੰ ਦਖਣੀ ਕਸ਼ਮੀਰ ’ਚ ਪਿਛਲੇ ਸਾਲ ਫੈਲੀ ਅਸ਼ਾਂਤੀ ਦਾ ਮਾਸਟਰ ਮਾਇੰਡ ਮੰਨਿਆ ਜਾਂਦਾ ਸੀ। ਸ਼ਾਹ(23) ਉਰਫ ‘ਅੱਬੂ ਓਸਾਮਾ ਭਾਈ’ ਨੂੰ ਪੁਲਵਾਮਾ ਦੇ ਲਿਤਰ ਇਲਾਕੇ ’ਚ ਢੇਰ ਕੀਤਾ ਗਿਆ।ਇਹ ਜਗ੍ਹਾ ਅੱਤਵਾਦੀਆਂ ਦੇ ਲਈ ਸੁਰਖਿਅਤ ਸਥਾਨ ਮੰਨਿਆ ਜਾਂਦਾ ਹੈ।ਲਿਤਰ ’ਚ ਪਿਛਲੇ ਚਾਰ ਸਾਲਾਂ ’ਚ ਇਹ ਪਹਿਲੀ ਅਤਿਵਾਦ ਵਿਰੋਧੀ ਮੁਹਿੰਮ ਹੈ।ਜੰਮੂ-ਕਸ਼ਮੀਰ ਪੁਲਿਸ ਸ਼ਾਹ ਦੀਆਂ ਗਤੀਵਿਧੀਆਂ ’ਤੇ ਨਜ਼ਰ ਰਖ ਰਹੀ ਸੀ।ਇਹ ਸਥਾਨ ਦਖਣੀ ਕਸ਼ਮੀਰ ਦੇ ਸ਼ੋਪਿਆ ਜ਼ਿਲੇ ’ਚ ਹੈ ਜਿਸਨੂੰ ਅਤਵਾਦੀਆਂ ਦਾ ਇਕ ਰਵਾਇਤੀ ਗੜ੍ਹ ਮੰਨਿਆ ਜਾਂਦਾ ਹੈ। ਪੁਲਿਸ ਸੂਤਰਾਂ ਨੇ ਦਸਿਆ ਕਿ ਇਹ ਸੂਚਨਾ ਮਿਲਣ ਤੋਂ ਬਾਅਦ ਕਿ ਸ਼ਾਹ ਲਿਤਰ ਇਲਾਕੇ ’ਚ ਲੁਕਿਆ ਹੈ, ਪੁਲਿਸ ਅਤੇ ਵਿਸ਼ੇਸ਼ ਟੀਮ ਨੇ ਇਲਾਕੇ ਦੀ ਘੇਰਾਬੰਦੀ ਕੀਤੀ।
ਉਨ੍ਹਾਂ ਨੇ ਦਸਿਆ ਕਿ ਸ਼ਾਹ ਨੇ ਉਥੋਂ ਭਜਣ ਦੀ ਕੋਸ਼ਿਸ਼ ਕੀਤੀ ਪਰ ਉਹ ਘੇਰਾਬੰਦੀ ਨੂੰ ਨਹੀਂ ਤੋੜ ਸਕਿਆ ਜੋ ਕਿ ਸੀ.ਆਰ.ਪੀ.ਐਫ. ਅਤੇ ਫੌਜ ਦੀ ਮੌਜੂਦਗੀ ਕਾਰਨ ਹੋਰ ਮਜ਼ਬੂਤ ਹੋ ਗਈ ਸੀ।ਸੁਰਖਿਆ ਫੋਰਸ ਨੇ ਕਈ ਅੱਤਵਾਦੀ ਹਮਲਿਆਂ ’ਚ ਲੋੜੀਂਦੇ ਸ਼ਾਹ ਅਤੇ ਇਸ ਸਾਲ ਮਈ ’ਚ ਅੱਤਵਾਦੀਆਂ ਨਾਲ ਜੁੜੇ ਸਥਾਨਕ ਅੱਤਵਾਦੀ ਨਸੀਰ ਨੂੰ ਮਾਰ ਦਿੱਤਾ। ਸੋਪੀਆਂ ਦੇ ਹੈਫ-ਸ਼੍ਰੀਮਾਲ ਨਿਵਾਸੀ ਸ਼ਾਹ ਸਾਲ 2014 ’ਚ ਅੱਤਵਾਦੀ ਸਮੂਹ ’ਚ ਸ਼ਾਮਲ ਹੋਇਆ ਸੀ ਅਤੇ ਪਿਛਲੇ ਸਾਲ ਦੱਖਣੀ ਕਸ਼ਮੀਰ ਦੇ ਵਖ-ਵਖ ਹਿੱਸਿਆਂ ’ਚ ਫੈਲੀ ਅਸ਼ਾਂਤੀ ਦਾ ਮਾਸਟਰ ਮਾਈਂਡ ਮੰਨਿਆ ਜਾਂਦਾ ਸੀ।ਪੁਿਲਸ ਨੇ ਦਸਿਆ ਕਿ ਸ਼ਾਹ ਸਕੂਲ ਦੇ ਦਿਨਾਂ ਤੋਂ ਹੀ ਲਸ਼ਕਰ-ਏ-ਤਾਇਬਾ ਅੱਤਵਾਦੀ ਸਮੂਹ ਦਾ ਸਰਗਰਮ ਸਮਰਥਕ ਸੀ। ਉਸਦੇ ਸਿਰ ’ਤੇ 10 ਲਖ ਰੁਪਏ ਦਾ ਇਨਾਮ ਸੀ।ਇਸ ਮੁੱਠਭੇੜ ਤੋਂ ਬਾਅਦ ਆਮ ਨਾਗਰਿਕਾਂ ਵੱਲੋਂ ਸੁਰੱਖਿਆ ਬਲਾਂ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਗੁਲਜ਼ਾਰ ਅਹਿਮਦ ਮੀਰ ਨਾਮੀ ਨਾਗਰਿਕ ਮਾਰਿਆ ਗਿਆ ਅਤੇ 20 ਹੋਰ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ।



