Skip to content
Independent perspectives. Global stories.
BREAKING

ਭਾਈ ਗੋਬਿੰਦ ਸਿੰਘ ਪਸਰੀਚਾ ਯਾਦਗਾਰੀ 18 ਵਾਂ ਆਲ ਇੰਡੀਆ ਅੰਡਰ-19 ਅੰਤਰ ਸੀ. ਬੀ.ਐਸ. ਈ. ਸਕੂਲ ਕ੍ਰਿਕਟ ਟੂਰਨਾਮੈਂਟ

Share this story

ਜਲੰਧਰ, 13 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਐਮ.ਜੀ.ਐਨ. ਪਬਲਿਕ ਸਕੂਲ, ਆਦਰਸ਼ ਨਗਰ, ਜਲੰਧਰ ਦੇ ਖੁੱਲ੍ਹੇ ਤੇ ਹਰੇ-ਭਰੇ ਮੈਦਾਨ ਵਿੱਚ ਖੇਡੇ ਜਾ ਰਹੇ ਭਾਈ ਗੋਬਿੰਦ ਸਿੰਘ ਪਸਰੀਚਾ ਯਾਦਗਾਰੀ 18 ਵਾਂ ਆਲ ਇੰਡੀਆ ਅੰਡਰ-19 ਅੰਤਰ ਸਕੂਲ ਕ੍ਰਿਕਟ ਟੂਰਨਾਮੈਂਟ ਵਿੱਚ ਅੱਜ ਦਾ ਪਹਿਲਾ ਮੈਚ ਜੀ. ਡੀ. ਗੋਇਨਕਾਂ ਇੰਟਰਨੈਸ਼ਨਲ ਸਕੂਲ , ਸੂਰਤ, ਗੁਜਰਾਤ ਅਤੇ ਪਰਤਾਪ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ,ਸੋਨੀਪਤ,ਹਰਿਆਣਾ ਵਿਚਕਾਰ ਖੇਡਿਆ ਗਿਆ, ਇਸ ਦਾ ਵੇਰਵਾ ਇਸ ਪ੍ਰਕਾਰ ਹੈ :- ਭਾਈ ਗੋਬਿੰਦ ਸਿੰਘ ਪਸਰੀਚਾ ਯਾਦਗਾਰੀ 18 ਵਾਂ ਆਲ ਇੰਡੀਆ ਅੰਡਰ-19 ਅੰਤਰ ਸਕੂਲ ਕ੍ਰਿਕਟ ਟੂਰਨਾਮੈਂਟ ਕੱਲ 12 ਅਕਤੂਬਰ 2017 ਤੋ ਐਮ.ਜੀ.ਐਨ. ਪਬਲਿਕ ਸਕੂਲ, ਆਦਰਸ਼ ਨਗਰ, ਜਲੰਧਰ ਦੇ ਖੁੱਲ੍ਹੇ ਤੇ ਹਰੇ-ਭਰੇ ਮੈਦਾਨ ਵਿੱਚ ਸ਼ੁਰੂ ਹੋਇਆ ਸੀ । ਇਸ ਟੂਰਨਾਮੈਂਟ ਵਿੱਚ 7 ਪ੍ਰਦੇਸਾਂ ਤੋ 8 ਸਕੂਲਾਂ ਦੀਆ ਟੀਮਾਂ ਭਾਗ ਲੈ ਰਹੀਆਂ ਹਨ। ਜੇਤੂ ਟੀਮ ਲਈ ਨਕਦ ਇਨਾਮ 51000 ਰੁਪਏ ਅਤੇ ਜੇਤੂ ਟਰਾਫੀ ਹੈ । ਰਨਰਜ਼ -ਅਪ ਟੀਮ ਵਾਸਤੇ 31000 ਰੁਪਏ ਨਕਦ ਤੇ ਟਰਾਫੀ ਹੈ। ਅੱਜ 13 ਅਕਤੂਬਰ 2017 ਦਾ ਪਹਿਲਾ ਮੈਚ ਜੀ. ਡੀ. ਗੋਇਨਕਾਂ ਇੰਟਰਨੈਸ਼ਨਲ ਸਕੂਲ , ਸੂਰਤ, ਗੁਜਰਾਤ ਅਤੇ ਪਰਤਾਪ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ,ਸੋਨੀਪਤ,ਹਰਿਆਣਾ ਵਿਚਕਾਰ ਖੇਡਿਆ ਗਿਆ । ਇਸ ਮੈਚ ਦੇ ਮੁੱਖ- ਮਹਿਮਾਨ ਸ਼੍ਰੀ ਰਾਜਿੰਦਰ ਬੇਰੀ , ( ਐਮ.ਐਲ. ਏ, – ਜਲੰਧਰ ਸੈਂਟਰਲ ) ਸਨ । ਓਨ੍ਹਾਂ ਦੇ ਨਾਲ ਸ੍ਰ. ਓਕਾਰ ਸਿੰਘ, ਐਸ. ਐਚ. ਓ. – ਡਿਵੀਜਨ ਨੰ. 2 ਸਨ। ਐਮ.ਜੀ.ਐਨ. ਐਜੂਕੇਸ਼ਨਲ ਟਰੱਸਟ ਦੇ ਸਕੱਤਰ ਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਪੈਟਰਨ ਸ੍ਰ. ਜਰਨੈਲ ਸਿੰਘ ਪਸਰੀਚਾ ਨੇ ਮੁੱਖ ਮਹਿਮਾਨ ਦਾ ਸੁਆਗਤ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਕੀਤਾ ਓਨ੍ਹਾਂ ਦੇ ਨਾਲ ਸ੍ਰ. ਆਰ. ਐਸ. ਮਹਿਤਾ,(ਟਰੱਸਟੀ), ਸ੍ਰ. ਗੁਰਪ੍ਰੀਤ ਸਿੰਘ ,( ਟਰੱਸਟੀ ਅਤੇ ਵਾਈਸ ਚੇਅਰਮੈਨ- ਪ੍ਰਬੰਧਕ ਕਮੇਟੀ ) , ਸ੍ਰ. ਗੁਰਮੋਹਨ ਸਿੰਘ,( ਸਕੱਤਰ-ਪ੍ਰਬੰਧਕ ਕਮੇਟੀ ), ਪ੍ਰਿੰਸੀਪਲ ਸ਼੍ਰੀ ਮਤੀ ਗੁਨਮੀਤ ਕੌਰ, ਵਾਇਸ ਪ੍ਰਿੰਸੀਪਲ , ਸ੍ਰ. ਕੇ. ਐਸ. ਰੰਧਾਵਾ ਵੀ ਮੌਜੂਦ ਸਨ । ਮੁੱਖ ਮਹਿਮਾਨ ਨੇ ਦੋਨਾਂ ਟੀਮਾਂ ਨਾਲ ਰਸਮੀ ਜਾਣ-ਪਹਿਚਾਣ ਕੀਤੀ । ਮੁਖ-ਮਹਿਮਾਨ ਨੇ ਐਮ.ਜੀ.ਐਨ. ਐਜ਼ੂਕਸ਼ਨਲ ਟਰੱਸਟ ਦੀ ਇਹੋ ਜਿਹੇ ਕਾਬਿਲ-ਏ-ਤਾਰੀਫ ਟੂਰਨਾਮੈਂਟ ਕਰਾਉਣ ਤੇ ਵਧਾਈ ਦਿੰਦਿਆ ਕਿਹਾ ਕਿ ਇਹ ਪੰਜਾਬ ਦੇ ਅੰਦਰ ਇੱਕ ਅਜਿਹੀ ਸੰਸਥਾ ਹੈ ਜੋ ਸੇਵਾ ਭਾਵ ਨਾਲ ਕੰਮ ਕਰਦੀ ਹੋਈ ਦਿਨ-ਬ-ਦਿਨ ਹਰ ਖੇਤਰ ਵਿੱਚ ਤਰੱਕੀ ਦੀਆ ਸਿਖਰਾਂ ਛੂਹ ਰਹੀ ਹੈ। ।

WRITTEN BY