ਬਾਦਸ਼ਾਹਪੁਰ, 12 ਅਕਤੂਬਰ (ਗੁਰਪ੍ਰਕਾਸ਼ ਸਿੰਘ ਧੰਜੂ)- ਏ ਐਸ ਆਈ ਸ੍ਰ ਬਲਵਾਨ ਸਿੰਘ ਗਿਲ ਨੂੰ ਬਾਦਸ਼ਾਹਪੁਰ ਚੋਂਕੀ ਵਿਚ ਬਦਲ ਕੇ ਘਗਾ ਥਾਣਾ ਵਿਚ ਲਗਾ ਦਿਤਾ ਗਿਆ ਸੀ ਪਰ ਸ੍ਰ ਬਲਵਾਨ ਸਿੰਘ ਗਿਲ ਨੇ ਡਿਊਟੀ ਇੰਨੀ ਜਿਆਦਾ ਇਮਾਨਦਾਰੀ ਨਾਲ ਕੀਤੀ ਕਿ ਉਨ੍ਹਾਂ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਤੁਰੰਤ ਬਦਲ ਕੇ ਟ੍ਰੈਫਿਕ ਇੰਚਾਰਜ ਨਾਭਾ ਲਗਾ ਦਿਤਾ ਗਿਆ। ਇਸ ਮੌਕੇ ਸ੍ਰ ਬਲਵਾਨ ਸਿੰਘ ਗਿਲ ਨੇ ਕਿਹਾ ਕਿ ਮੈਂ ਇਸ ਤੋਂ ਪਹਿਲਾਂ ਵੀ ਪੁਰੀ ਇਮਾਨਦਾਰੀ ਨਾਲ ਡਿਊਟੀ ਨਿਭਾਈ ਹੈ ਅਤੇ ਅਗੇ ਤੋਂ ਵੀ ਨਿਭਾਉਂਦਾ ਰਹਾਂਗਾ ਨਾਭਾ ਸ਼ਹਿਰ ਵਿਚੋਂ ਟ੍ਰੈਫਿਕ ਦੀ ਸਮਸਿਆ ਨੂੰ ਹਲ ਕਰਾਗਾਂ ਅਤੇ ਉਨ੍ਹਾਂ ਨਾਭਾ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਸ਼ਹਿਰ ਦਾ ਹਰ ਇਕ ਵਿਅਕਤੀ ਆਪਣੇ ਆਪ ਨੂੰ ਸੁਰਖਿਅਤ ਸਮਝ ਸਕੇ।
ਸ. ਬਲਵਾਨ ਸਿੰਘ ਗਿੱਲ ਟ੍ਰੈਫਿਕ ਇੰਚਾਰਜ ਨਾਭਾ ਨਿਯੁਕਤ



