Skip to content
Independent perspectives. Global stories.
BREAKING

ਕਿਸਾਨਾਂ ਦੇ ਝੋਨੇ ਦੀ ਫਸਲ ਦਾ ਇਕ-ਇੱਕ ਦਾਣਾ ਚੁੱਕਣ ਲਈ ਸਰਕਾਰ ਬਚਨਬੱਧ : ਚੇਅਰਮੈਨ ਸਮਰਾ

Share this story

ਸ਼ਾਹਕੋਟ, 12 ਅਕਤੂਬਰ (ਸੁਰਿੰਦਰ ਸਿੰਘ ਖਾਲਸਾ)-ਪੰਜਾਬ ਸਰਕਾਰ ਕਿਸਾਨਾਂ ਦੇ ਝੋਨੇ ਦੀ ਫਸਲ ਦਾ ਇੱਕ ਇੱਕ ਦਾਣਾ ਚੁਕਣ ਲਈ ਬਚਨਬੱਧ ਹੈ ਅਤੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਉਕਤ ਪ੍ਰਗਟਾਵਾਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਚੇਅਰਮੈਨ ਮਾਰਕਫੈਡ ਅਮਰਜੀਤ ਸਿੰਘ ਸਮਰਾ ਨੇ ਅੱਜ ਸ਼ਾਹਕੋਟ ਦੀ ਅਨਾਜ ਮੰਡੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਸ੍ਰੀ ਸਮਰਾ ਦੇ ਨਾਲ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹਲਕਾ ਇੰਚਾਰਜ ਸ਼ਾਹਕੋਟ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਅਮਰਜੀਤ ਸਿੰਘ ਸਮਰਾ ਚੇਅਰਮੈਨ ਦਾ ਸ਼ਾਹਕੋਟ ਦਾਣਾ ਮੰਡੀ ਵਿਚ ਆਉਣ ਤੇ ਧੰਨਵਾਦ ਕੀਤਾ। ਸ੍ਰੀ ਸਮਰਾ ਨੇ ਕਿਹਾ ਕਿ ਜੋ ਆੜ੍ਹਤੀਆ ਤੇ ਟਰੱਕ ਯੂਨੀਅਨਾਂ ਨਾਲ ਲਿਫਟਿੰਗ ਦੀ ਸਮੱਸਿਆ ਪੇਸ਼ ਆ ਰਹੀ ਸੀ ਉਸ ਨੂੰ ਸਰਕਾਰ ਹੱਲ ਕਰ ਲਿਆ ਹੈ। ਉਨ੍ਹਾਂ ਕਿ ਹੁਣ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ। ਇਸ ਮੌਕੇ ਚੇਅਰਮੈਨ ਨੇ ਏਜੰਸੀਆ ਦੇ ਅਧਿਕਾਰੀਆ ਨੂੰ ਨਿਰਦੇਸ਼ ਦਿੰਦਿਆ ਕਿਹਾ ਕਿ ਤੋਲਾਈ ਵਿਚ ਕਿਸੇ ਵੀ ਪ੍ਰਕਾਰ ਦੀ ਕੁਤਾਈ ਨਹੀ ਹੋਈ ਚਾਹੀਦੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਝੋਨੇ ਦੀ ਫਸਲ ਨੂੰ ਸੁਕਾ ਕਿ ਲਿਆਉਣ। ਸੇਰੋਵਾਲੀਆ ਨੇ ਕਿਸਾਨਾਂ ਨੂੰ ਦੱਸਿਆ ਕਿ ਦਾਣਾ ਮੰਡੀ ਸ਼ਾਹਕੋਟ ਨੂੰ ਉਚਾ ਕਰਕੇ ਬਣਾਉਣ ਲਈ ਟੈਂਡਰ ਭੇਜ ਦਿੱਤਾ ਗਿਆ ਹੈ ਉਮੀਦ ਹੈ ਕਿ ਜਲਦੀ ਹੀ ਮੰਡੀ ਨੂੰ ਉਚਾ ਕਰਕੇ ਬਣਾਇਆ ਜਾਵੇਗਾ। ਇਸ ਮੌਕੇ ਡੀ.ਐਮ. ਮਾਰਕਫੈਡ ਰਮਨਦੀਪ ਮਿਨਹਾਸ, ਸਕੱਤਰ ਮਾਰਕੀਟ ਕਮੇਟੀ ਤਜਿੰਦਰ ਕੁਮਾਰ, ਮੰਡੀ ਪ੍ਰਧਾਨ ਕਪਿਲ ਗੁਪਤਾ, ਗੁਲਜਾਰ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਹਰਦੇਵ ਸਿੰਘ ਪੀਟਾ ਸਾਬਕਾ, ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਪਵਨ ਕੁਮਾਰ ਪੁਰੀ, ਡਾ. ਸੁਖਦੇਵ ਸਿੰਘ ਕਾਕੜਾ , ਮੰਡੀ ਚੇਅਰਮੈਨ ਯਸ਼ਪਾਲ ਗੁਪਤਾ, ਟਰੱਕ ਯੂਨੀਅਨ ਪ੍ਰਧਾਨ ਹੈਪੀ ਸੰਧੂ, ਮਨਜੀਤ ਸਿੰਘ ਸੱਤਾ,ਸੁਰਿੰਦਰ ਅਗਰਵਾਲ, ਵਿਪਨ ਮਲਹੋਤਰਾ, ਗੁਰਨਾਮ ਸਿੰਘ ਚੱਠਾ, ਲੱਕੀ ਬਧੇਸ਼ਾ,ਗੁਰਮੁੱਖ ਸਿੰਘ, ਗੁਰਦੇਵ ਸਿੰਘ ਸਾਬਕਾ ਸਰਪੰਚ ਮੀਆਂਵਾਲ ਅਰਾਈਆਂ, ਪ੍ਰੇਮ ਅਰੋੜਾ, ਸਤੀਸ਼ ਰਿਹਾਨ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸੁਪਰਵਾਈਜ਼ਰ ਗਿਆਨ ਸੈਦਪੁਰੀ. ਸੰਦੀਪ ਖੈਹਰਾ ਅਤੇ ਮੰਡੀ ਦੇ ਆੜਤੀਏ ਤੇ ਕਿਸਾਨ ਹਾਜ਼ਰ ਸਨ।

WRITTEN BY