ਰਾਮਪੁਰਾ ਫੂਲ, 12 ਅਕਤੂਬਰ (ਮਨਪ੍ਰੀਤ ਸਿੰਘ ਗਿੱਲ)- ਸਰਬਤ ਦਾ ਭਲਾ ਟਰੱਸਟ ਵੱਲੋ ਸੰਸਥਾਂ ਦੇ ਮੈਨੇਜਿੰਗ ਟਰੱਸਟੀ ਡਾ: ਐਸ ਪੀ ਐਸ ਉਬਰਾਏ ਦੇ ਦਿਸਾ ਨਿਰਦੇਸਾ ਅਨੁਸਾਰ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸੰਸਥਾ ਵੱਲੋ ਚਲਾਏ ਜਾ ਰਹੇ ਮੁਫਤ ਸਿਲਾਈ ਤੇ ਕੰਮਪਿਊਟਰ ਸੈਂਟਰਾ ਦੇ ਬੱਚਿਆਂ ਨੂੰ ਕੋਰਸ ਪੂਰਾ ਕਰਨ ਤੇ ਸੰਸਥਾ ਦੀ ਬਠਿੰਡਾ ਇਕਾਈ ਦੇ ਪ੍ਰਧਾਨ ਡਾ: ਕਸਿਸ ਗੁਪਤਾ ਵੱਲੋ ਸਾਰਟੀਫਿਕੇਟ ਵੰਡੇ ਗਏ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਸੰਸਥਾਂ ਵੱਲੋਂ ਲੋੜਬੰਦ ਲੜਕੀਆਂ ਲਈ ਮੁਫਤ ਸਿਲਾਈ ਸੈਂਟਰ ਤੇ ਕੰਮਪਿਊਟਰ ਸੈਂਟਰ ਵੱਖ ਵੱਖ ਸਹਿਰ ਦੇ ਮੰਡੀਆਂ ਚ, ਚਲਾਏ ਜਾ ਰਹੇ ਹਨ ਤਾਂ ਜੋ ਉਹ ਆਪਣੇ ਪੈਰਾ ਤੇ ਖੜੀਆਂ ਹੋ ਸਕਣ । ਸੰਸਥਾ ਦੇ ਖਜਾਨਚੀ ਹਰਜੀਤ ਸਿੰਘ ਨੇ ਦੱਸਿਆ ਸੰਸਥਾ ਵੱਲੋ ਵੱਖ ਵੱਖ ਸਹਿਰਾ ਚ, ਚਲਾਏ ਜਾ ਰਹੇ ਸੱਤ ਸੈਂਟਰਾ ਦੇ 200 ਬੱਚਿਆਂ ਨੂੰ ਸਿਲਾਈ ਤੇ ਕੰਮਪਿਊਟਰ ਕੋਰਸ ਪੂਰਾ ਹੋਣ ਤੇ ਸਾਰਟੀਫਿਕੇਟ ਵੰਡੇ ਗਏ। ਉਹਨਾਂ ਦੱਸਿਆ ਕਿ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਵੱਖ ਵੱਖ ਅਦਾਰਿਆਂ ਚ, ਨੋਕਰੀ ਵੀ ਮਿਲ ਚੁੱਕੀ ਹੈ ਤੇ ਭੁੱਚੋ ਮੰਡੀ ਦੇ 8 ਵਿਦਿਆਰਥੀਆਂ ਦੀ ਇੰਡੀਅਨ ਆਰਮੀ ਚ, ਸਲੈਕਸਨ ਹੋ ਗਈ ਹੈ ਤੇ ਦੋ ਲੜਕੀਆਂ ਏਅਰ ਹੋਸਟਸ ਲਈ ਚੁਣੀਆਂ ਗਈਆਂ ਹਨ । ਇਸ ਮੋਕੇ ਹੋਰਨਾ ਤੋ ਇਲਾਵਾ ਮਾ: ਲਛਮਣ ਸਿੰਘ, ਹਰਜੀਤ ਸਿੰਘ ਮਰਵਾਹਾ, ਨੰਦ ਸਿੰਘ, ਜਗਦੀਸ ਰਜੇਹਾ, ਰਜਿੰਦਰ ਸਿੱਧੂ ਆਦਿ ਸਾਮਲ ਸਨ।
ਸਿਲਾਈ ਤੇ ਕੰਪਿਊਟਰ ਕੋਰਸ ਕਰਨ ਵਾਲੇ ਬੱਚਿਆਂ ਨੂੰ ਸਾਰਟੀਫਿਕੇਟ ਵੰਡੇ



