ਜਲਾਲਾਬਾਦ, 12 ਅਕਤੂਬਰ (ਸੰਦੀਪ ਮਹੰਤ, ਸਚਿਨ ਦੂੁਮੜਾ) ਡਿਵੀਜਨਲ ਕਮਿਸ਼ਨਰ ਸੁਮੇਰ ਸਿੰਘ ਗੁਜਰ ਵਲੋਂ ਅੱਜ ਸਥਾਨਕ ਅਨਾਜ ਮੰਡੀ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ।ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਸੈਕਟਰੀ ਕੰਵਰਪ੍ਰੀਤ ਸਿੰਘ ਬਰਾੜ੍ਹ, ਆੜ੍ਹਤੀਆ ਯੂੁਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਮੁਖੀਜਾ, ਚੰਦਰ ਖੈਰੇਕੇ, ਸਰਪ੍ਰਸਤ ਅਨਿਲਦੀਪ ਨਾਗਪਾਲ , ਜਗਦੀਪ ਸਿੰਘ, ਇੰਦਰਜੀਤ ਸਿੰਘ ਅਤੇ ਹੋਰ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀ ਸ਼ਾਮਿਲ ਸਨ। ਇਸ ਮੌਕੇ ਉਨ੍ਹਾਂ ਜਿੱਥੇ ਕੰਡੇ ਤੇ ਬੋਰੀਆਂ ਵਿੱਚ ਤੁਲਾਈ ਹੋ ਰਹੇ ਝੋਨੇ ਦੀ ਜਾਂਚ ਕੀਤੀ ਅਤੇ ਨਾਲ ਹੀ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਖਰੀਦ ਪ੍ਰਬੰਧਾਂ ਵਿੱਚ ਕਿਸੇ ਵੀ ਪੱਧਰ ਤੇ ਕੀਤੀ ਗਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ੍ਰੀ ਸੁਮੇਰ ਸਿੰਘ ਗੁਜਰ ਨੇ ਕਿਹਾ ਕਿ ਜੇਕਰ ਕੋਈ ਸੈਲਰ ਅਜਿਹੀ ਕਿਸੀ ਗੈਰਕਾਨੂੰਨੀ ਗਤੀਵਿਧੀ ਵਿਚ ਸ਼ਾਮਿਲ ਪਾਇਆ ਗਿਆ ਤਾਂ ਅਜਿਹੇ ਸੈਲਰ ਦਾ ਲਾਈਸੈਂਸ ਰਦ ਕਰਨ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ।। ਉਨਾਂ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਵੀ ਕਰੜੇ ਸ਼ਬਦਾਂ ਵਿਚ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਖ਼ਤ ਹਦਾਇਤਾਂ ਹਨ ਕਿ ਖਰੀਦ ਪ੍ਰਬੰਧਾਂ ਵਿਚ ਕਿਸੇ ਵੀ ਪਧਰ ਤੇ ਉਣਤਾਈ ਲਈ ਜਿੰਮੇਵਾਰ ਅਧਿਕਾਰੀ ਨੂੰ ਕਰੜੇ ਹਥੀਂ ਲਿਆ ਜਾਵੇਗਾ। ਡਿਵੀਜਨ ਕਮਿਸ਼ਨਰ ਨੇ ਕਿਸਾਨਾਂ ਨੂੰ ਵੀ ਮੰਡੀ ਵਿਚ ਸੁਕਾ ਝੋਨਾ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ 17 ਫੀਸਦੀ ਤੋਂ ਵਧ ਨਮੀ ਦਾ ਝੋਨਾ ਨਹੀਂ ਖਰੀਦਿਆਂ ਜਾਣਾ ਹੈ।
ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸ਼ੈਲਰ ਮਿੱਲਰਾਂ ਵਲੋਂ ਸਰਕਾਰੀ ਝੋਨਾ ਲਗਾਉਣ ਲਈ ਜੱਦੋ ਜਹਿਦ ਛਿੜੀ ਹੋਈ ਹੈ। ਜਿਸਦੇ ਤਹਿਤ ਵੱਧ ਨਮੀਂ ਵਾਲੇ ਝੋਨੇ ਨੂੰ ਵੀ ਸਰਕਾਰੀ ਬਾਰਦਾਨੇ ਵਿੱਚ ਪਾਇਆ ਜਾ ਰਿਹਾ ਹੈ ਤੇ ਇਸ ਤਰ੍ਹਾਂ ਸ਼ਾਰਟੇਜ਼ ਵਧੇਗੀ ਅਤੇ ਭਵਿੱਖ ਵਿੱਚ ਨਤੀਜੇ ਵਜੋਂ ਖਰੀਦ ਏਜੰਸੀਆਂ ਨੂੰ ਰਿਕਵਰੀ ਲਈ ਪਰੇਸ਼ਾਨੀਆਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ।
ਕਮਿਸ਼ਨਰ ਫਿਰੋਜ਼ਪੁਰ ਨੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ



