ਕਾਦੀਆਂ, 11 ਅਕਤੂਬਰ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)- ਸ. ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਮੈਂਬਰ ਅਤੇ ਹਲਕਾ ਵਿਧਾਇਕ ਸ ਫਤਿਹ ਜੰਗ ਸਿੰਘ ਬਾਜਵਾ ਨੇ ਬੂਥ ਤੇ ਪਹੁੰਚ ਕਿ ਲਾਈਨ ਵਿਚ ਲਗ ਕਿ ਆਪਣੀ ਵੋਟ ਪਾਈ। ਇਸ ਮੌਕੇ ਵੋਟ ਪਾਉਣ ਤਂੋ ਬਾਅਦ ਰਾਜ ਸਭਾ ਮੈਂਬਰ ਸ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਕਂੇਦਰ ਸਰਕਾਰ ਤੋਂ ਤੰਗ ਆ ਚ¤ੁਕੇ ਹਨ ਅਤੇ ਕਾਰੋਬਾਰੀ ਲੋਕ ਦੁਕਾਨਦਾਰ ਅਤੇ ਮਜ਼ਦੂਰ ਪੇਸ਼ਾ ਲੋਕ ਅਤੇ ਹਰ ਵਰਗ ਦਾ ਵਿਅਕਤੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹੈ। ਅਤੇ ਕਾਰੋਬਾਰ ਠ¤ਪ ਹੋ ਕੇ ਰਹਿ ਗਏ ਹਨ। ਇਸ ਸਮਂੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤਂੋ ਲੋਕ ਖੁਸ਼ ਹਨ ਅਤੇ ਕਿਸੇ ਵੀ ਵਿਅਕਤੀ ਤੇ ਕੋਈ ਨਾਜਾਇਜ਼ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ। ਲੋਕਾਂ ਨੂੰ ਪ੍ਰਸ਼ਾਸਨ ਅਤੇ ਸਰਕਾਰ ਤਂੋ ਪੂਰਾ ਇਨਸਾਫ ਦਿ¤ਤਾ ਜਾ ਰਿਹਾ ਹੈ। ਜ¤ਥੇਦਾਰ ਸੇਵਾ ਸਿੰਘ ਸੇਖਵਾਂ ਨੇ ਇਸ ਮੋਕੇ ਬੂਥਾਂ ਦਾ ਜਾਇਜ਼ਾ ਲਿਆ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਜ¤ਥੇਦਾਰ ਸੇਵਾ ਸਿੰਘ ਸੇਖਵਾਂ ਨੇ ਇਸ ਮੌਕੇ ਬੂਥਾਂ ਦਾ ਜਾਇਜ਼ਾ ਲਿਆ ਅਤੇ ਇਸ ਮੋਕੇ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁਕੇ ਹਨ ਅਤੇ ਉਹ ਬੀਜੇਪੀ ਦੇ ਉਮੀਦਵਾਰ ਦੇ ਹ¤ਕ ਵਿਚ ਫਤਵਾ ਦੇਣਗੇ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਸਵੇਰੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੁੰਦਿਆਂ ਹੀ ਇਥੋਂ ਦੇ ਬੂਥ ਨੰਬਰ 142 ’ਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਉਹ ਸਵੇਰੇ 8:30 ਵਜੇ ਆਪਣੇ ਬੂਥ ਵਿਚ ਪਹੁੰਚ ਕੇ ਲਾਈਨ ਵਿਚ ਲੱਗੇ ਅਤੇ ਆਪਣੀ ਵਾਰੀ ਆਉਣ ’ਤੇ ਉਨ੍ਹਾਂ ਆਪਣੀ ਵੋਟ ਪਾਈ। ਸ੍ਰੀ ਬਾਜਵਾ ਵੱਲੋਂ ਪੋਲਿੰਗ ਬੂਥ ਉੱਤੇ ਤਾਇਨਾਤ ਚੋਣ ਅਮਲੇ ਨੂੰ ਕਿਸੇ ਮੁਸ਼ਕਲ ਬਾਰੇ ਪੁੱਛਣ ਉੱਤੇ ਪ੍ਰੀਜਾਈਡਿੰਗ ਅਫ਼ਸਰ ਨੇ ਦੱਸਿਆ ਕਿ ਸਾਰੇ ਪ੍ਰਬੰਧ ਠੀਕ ਹਨ ਅਤੇ ਪੋਲਿੰਗ ਅਮਨ-ਅਮਾਨ ਨਾਲ ਚੱਲ ਰਹੀ ਹੈ। ਤ੍ਰਿਪਤ ਬਾਜਵਾ ਨੇ ਬੂਥ ਦੇ ਬਾਹਰ ਲੱਗੇ ਕਾਂਗਰਸ ਪਾਰਟੀ ਦੇ ਪੋਲਿੰਗ ਕੈਂਪ ਉੱਤੇ ਜਾ ਕੇ ਵੋਟਾਂ ਪੈਣ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਪਾਰਟੀ ਵਰਕਰਾਂ ਨੂੰ ਹੌਂਸਲਾ ਦਿੱਤਾ।
ਗੁਰਦਾਸਪੁਰ ਜਿਮਨੀ ਚੋਣ ਲਈ ਪ੍ਰਤਾਪ ਬਾਜਵਾ, ਫਤਿਹ ਜੰਗ ਬਾਜਵਾ ਤੇ ਤ੍ਰਿਪਤ ਬਾਜਵਾ ਨੇ ਪਾਈ ਆਪਣੀ ਵੋਟ



