Skip to content
Independent perspectives. Global stories.
BREAKING

ਅਨਾਜ ਮੰਡੀ ਵਿਖੇ ਮਜ਼ਦੂਰ ਯੂਨੀਅਨ ਨਾਭਾ ਨੇ ਆੜ੍ਹਤੀਆਂ ਖਿਲਾਫ਼ ਖੋਲ੍ਹਿਆ ਮੋਰਚਾ

Share this story

ਨਾਭਾ, 11 ਅਕਤੂਬਰ (ਕਰਮਜੀਤ ਸੋਮਲ, ਸਿਕੰਦਰ)- ਅਨਾਜ ਮੰਡੀ ਨਾਭਾ ਵਿਖੇ ਮਜ਼ਦੂਰ ਯੂਨੀਅਨ ਰਜਿ: ਵੱਲੋਂ ਆੜਤੀਆਂ ਖਿਲਾਫ ਕੰਮ ਬੰਦ ਕਰਕੇ ਨਾਅਰੇਬਾਜ਼ੀ ਕੀਤੀ ਗਈ। ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬੀਰਬਲ ਇਦੋਰਾ ਨੇਂ ਪ੍ਰੈਸ ਨਾਲ ਗੱਲ੍ਹਬਾਤ ਕਰਦਿਆ ਕਿਹਾ ਕਿ ਉਨ੍ਹਾਂ ਦਾ ਕੰਮ ਭਰਾਈ,ਛਣਾਈ ਤੇ ਲਦਾਈ ਕਰਨਾ ਹੈ ਜਦੋ ਕਿ ਆੜਤੀਆਂ ਵੱਲੋਂ ਮੰਡੀ ਵਿਚ ਆਈ ਗਿੱਲ੍ਹੀ ਜ਼ੀਰੀ ਨੂੰ ਸੁਕਾਉਣ ਦਾ ਅਤੇ ਦੂਹਰਾ ਪੱਖਾ ਲਾਉਣ ਆਦਿ ਦਾ ਫਾਲਤੂ ਕੰਮ ਵੀ ਮਜ਼ਦੂਰਾਂ ਤੋਂ ਲਿਆ ਜਾਂਦਾ ਹੈ ਜਿਸ ਦੀ ਲੇਬਰ ਨੂੰ ਕੋਈ ਫਾਲਤੂ ਮਜ਼ਦੂਰੀ ਨਹੀ ਦਿਤੀ ਜਾਦੀ। ਇਸ ਲਈ ਆੜਤੀਆਂ ਵੱਲੋਂ ਮਜ਼ਦੂਰਾ ਨੂੰ ਕੰਮ ਤੋਂ ਹਟਾਉਣ ਲਈ ਡਰਾਇਆ ਜਾਂਦਾ ਹੈ ਜਿਸ ਕਾਰਨ ਮਜ਼ਦੂਰਾਂ ਨੂੰ ਮਜ਼ਬੂਰੀ ਵਸ ਹੋ ਕੇ ਇਹ ਸਭ ਕੁੱਝ ਝੱਲਣਾਂ ਪੈਂਦਾ ਹੈ।ਜਿਸ ਦੇ ਵਿਰੋਧ ਵਿਚ ਮਜ਼ਦੂਰਾਂ ਇਹ ਕਦਮ ਚੁੱਕਣਾਂ ਪਿਆ। ਇਸ ਮੌਕੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਲਾਲ ਗੁਪਤਾ ਨੇਂ ਮੌਕੇ ਤੇ ਪਹੁੱਚ ਲੇਬਰ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਉਨ੍ਹਾਂ ਨੂੰ ਬਣਦਾ ਹੱਕ ਦਿਤਾ ਜਾਵੇਗਾ। ਇਸ ਤੋਂ ਬਾਅਦ ਲੇਬਰ ਯੂਨੀਅਨ ਦੇ ਪ੍ਰਧਾਨ ਦੇ ਕਹਿਣ ਤੇ ਸਾਰੇ ਮਜ਼ਦੂਰ ਆਪੋ ਆਪਣੇ ਕੰਮਾਂ ਤੇ ਵਾਪਸ ਚਲੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਜੇ ਕੁਮਾਰ, ਸੋਨੂੰ, ਗੁਰਮੁੱਖ ਸਿੰਘ, ਅਮਰਜੀਤ ਸਿੰਘ, ਮਹਿੰਦਰ ਸਿੰਘ, ਗੋਰਾ ਲਾਲ ਅਤੇ ਸਮੂੰਹ ਮਜ਼ਦੂਰ ਯੂਨੀ ਅਨ ਦੇ ਵਰਕਰ ਹਾਜ਼ਰ ਸਨ।

WRITTEN BY