ਸ਼ਾਹਕੋਟ, 11 ਅਕਤੂਬਰ (ਸੁਰਿੰਦਰ ਸਿੰਘ ਖਾਸਲਾ)- ਪੰਜਾਬ ਸਰਕਾਰ ਵਲੋ ਝੋਨੇ ਦੀ ਖਰੀਦ ਸਬੰਧੀ ਜਾਰੀ ਕੀਤੀਆ ਹਦਾਇਤਾ ਅਨੁਸਾਰ ਸ੍ਰੀਮਤੀ ਨਵਨੀਤ ਕੌਰ ਬਲ ਐਸ ਡੀ ਐਮ ਸ਼ਾਹਕੋਟ ਵਲੋਂ ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਪੈਂਦੀਆ ਅਨਾਜ ਮੰਡੀਆਂ ਪਿੰਡ ਸੋਹਲ ਜਗੀਰ, ਮਲਸੀਆਂ ਅਤੇ ਰੂਪੇਵਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਤਜਿੰਦਰ ਕੁਮਾਰ ਸਕੱਤਰ ਮਾਰਕੀਟ ਕਮੇਟੀ ਸ਼ਾਹਕੋਟ ਮੌਜੂਦ ਸਨ। ਇਸ ਮੌਕੇ ਐਸ ਡੀ ਐਮ ਬਲ ਨੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਤਸੱਲੀ ਪ੍ਰਗਟ ਕੀਤੀ। ਸੋਹਲ ਜਗੀਰ ਮੰਡੀ ਵਿਖੇ ਸ੍ਰੀਮਤੀ ਬਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਕਾਰ ਵਲੋ ਮੰਡੀਆਂ ਵਿਚ ਝੋਨੇ ਦੀ ਫਸਲ ਦੀ ਸੰਭਾਲ ਲਈ ਢੁਕਵੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਹੀ ਨਮੀ ਵਾਲੀ ਝੋਨੇ ਦੀ ਢੇਰੀ ਨੂੰ ਉਸੇ ਦਿਨ ਹੀ ਬੋਰੀਆ ਵਿਚ ਭਰ ਲਿਆ ਜਾਂਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਝੋਨੇ ਦੀ ਫਸਲ ਨੂੰ ਚੰਗੀ ਤਰਾਂ ਸੁਕਾ ਕਿ ਲਿਆਉਣ। ਇਸ ਮੌਕੇ ਸੁਪਰਵਾਈਜਰ ਸੁਰਜੀਤ ਸਿੰਘ,ਰਜੀਵ ਗੁਪਤਾ ਆੜਤੀਆ, ਸੁਖਦੇਵ ਸਿੰਘ, ਪ੍ਰਦੂਮਣ ਮਲਹੋਤਰਾ,ਮੋਹਿਤ ਜਿੰਦਲ, ਛਾਬੜਾ,ਸ਼ੀਰਾ,ਅਮਨਦੀਪ ਸਿੰਘ ਲਾਡੀ,ਬੋਬੀ ਜੈਨ,ਮਿੰਟੂ,ਸੈਟੀ, ਟੋਨੀ ਸਾਬਕਾ ਸਰਪੰਚ ਆਦਿ ਸਮੇਤ ਕਿਸਾਨ ਹਾਜ਼ਰ ਸਨ।



