Skip to content
Independent perspectives. Global stories.
BREAKING

ਮੰਡੀਆਂ ਵਿੱਚ ਜੀਰੀ ਦੀ ਖਰੀਦ ਦੇ ਪ੍ਰਬੰਧ ਤਸੱਲੀਬਖਸ : ਡਿਪਟੀ ਕਮਿਸ਼ਨਰ ਮਾਨਸਾ

Share this story

ਬੁਢਲਾਡਾ, 10 ਅਕਤੂਬਰ (ਅਮਨ ਮਹਿਤਾ, ਅਮਿਤ ਜਿੰਦਲ)- ਜੀਰੀ ਦੀ ਖਰੀਦ ਸਬੰਧੀ ਕਿਸਾਨਾਂ ਅਤੇ ਆੜਤੀਆਂ ਨੂੰ ਮੰਡੀ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਅੱਜ ਇੱਥੇ ਅਨਾਜ ਮੰਡੀ ਦਾ ਦੌਰਾ ਕਰਦਿਆ ਸਬ ਯਾਰਡ ਵਿੱਚ ਖਰੀਦ ਏਜੰਸੀ ਵੇਅਰ ਹਾਊਸ ਦੀ ਜੀਰੀ ਦੀ ਖਰੀਦ ਸ਼ੁਰੂ ਕਰਾਉਂਦਿਆ ਡਿਪਟੀ ਕਮਿਸ਼ਨਰ ਮਾਨਸਾ ਧਰਮਪਾਲ ਗੁੱਪਤਾ ਨੇ ਕਹੇ। ਉਹਨਾਂ ਕਿਹਾ ਕਿ ਬੁਢਲਾਡਾ ਅਤੇ ਇਸਦੇ ਆਸ ਪਾਸ ਦੇ ਖਰੀਦ ਕੇਂਦਰਾਂ ਵਿੱਚ ਹੁਣ ਤੱਕ 2 ਹਜ਼ਾਰ 15 ਮੀਟਰਕ ਟਨ ਜੀਰੀ ਦੀ ਆਮਦ ਹੋ ਚੁੱਕੀ ਹੈ ਅਤੇ ਕੁੱਲ ਖਰੀਦ 1332 ਮੀਟਰਕ ਟਨ ਕੀਤੀ ਜਾ ਚੁੱਕੀ ਹੈ। ਉਨ੍ਹਾ ਦੱਸਿਆ ਕਿ ਪ੍ਰਾਇਵੇਟ ਵਪਾਰੀਆ ਵੱਲੋਂ ਬਾਸਮਤੀ ਜੀਰੀ ਦੀ 260 ਮੀਟਰਕ ਟਨ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾ ਕਿਹਾ ਕਿ ਮੰਡੀਆ ਵਿੱਚ ਢੋਆ ਢੋਆਈ ਦਾ ਕੰਮ ਨਿਰੰਤਰ ਜਾਰੀ ਹੈ। ਉਹਨਾਂ ਮੌਕੇ ਤੇ ਢੇਰੀਆਂ ਉਪਰ ਬੈਠੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਸੁਣੀਆ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਜੀਰੀ ਲੈ ਕੇ ਆਉਣ ਅਤੇ ਸਮੇਂ ਸਿਰ ਜਲਦੀ ਵੇਹਲੇ ਹੋ ਕੇ ਘਰਾਂ ਨੂੰ ਪਰਤਨ। ਇਸ ਮੋਕੇ ਸ਼ੈਲਰ ਐਸ਼ੋਸ਼ੀਏਸਨ ਵੱਲੋਂ ਸ਼ੀਜ਼ਨ ਦੌਰਾਨ ਆ ਰਹੀਆ ਸਮੱਸਿਆਵਾਂ ਸਬੰਧੀ ਇੱਕ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ। ਇਸ ਮੌਕੇ ਐਸ ਡੀ ਅੱੈਮ ਬੁਢਲਾਡਾ ਗੁਰਸਿਮਰਨ ਸਿੰਘ ਢਿੱਲੋਂ, ਡੀ ਐਸ ਪੀ ਰਛਪਾਲ ਸਿੰਘ, ਮਾਰਕਿਟ ਕਮੇਟੀ ਦੇ ਸਕੱਤਰ ਜੈ ਸਿੰਘ, ਵੇਅਰ ਹਾਊਸ ਦੇ ਜਿਲ੍ਹਾ ਮੈਨੇਜਰ ਚਾਵਲਾ, ਵਿਸ਼ਾਲ ਕੁਮਾਰ, ਖੁਰਾਕ ਸਪਲਾਈ ਵਿਭਾਗ ਦੇ ਜ਼ਸਵੀਰ ਸਿੰਘ, ਅਤੇ ਸ਼ੈਲਰ ਐਸ਼ੋਸ਼ੀੲੈਸਨ ਯੁਨੀਅਨ ਦੇ ਪ੍ਰਧਾਨ ਅਮਰਨਾਥ ਬਿੱਲੂ, ਤਹਿਸੀਲਦਾਰ ਸੁਰਿੰਦਰ ਸਿੰਘ, ਆੜਤੀਆਂ ਐਸ਼ੋਸ਼ੀੲੈਸਨ ਦੇ ਪ੍ਰੇਮ ਸਿੰਘ ਦੋਦੜਾ, ਗੋਬਿੰਦ ਗੋਇਲ, ਆਦਿ ਹਾਜ਼ਰ ਸਨ।

WRITTEN BY