ਮੋਰਿੰਡਾ, 10 ਅਕਤੂਬਰ (ਹਰਜਿੰਦਰ ਸਿੰਘ ਛਿੱਬਰ)- ਨਜਦੀਕੀ ਪਿੰਡ ਅਰਨੋਲੀ ਵਿਖੇ ਬਸਪਾ ਦੇ ਬਾਨੀ ਸਾਹਿਬ ਸ੍ਰੀ ਕਾਂਸੀ ਰਾਮ ਜੀ ਦਾ 11ਵਾਂ ਪ੍ਰੀ-ਨਿਰਮਾਣ ਦਿਵਸ ਬਹੁਜਨ ਸਮਾਜ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਸਮੂੱਚੇ ਵਰਕਰਾਂ ਵੱਲੋ ਧੂਮ-ਧਾਮ ਨਾਲ ਮਨਾਇਆ ਗਿਆ। ਗੁਰਦਰਸਨ ਸਿੰਘ ਢੋਲਣ ਮਾਜਰਾ ਜਰਨਲ ਸਕੱਤਰ ਹਲਕਾ ਸ਼੍ਰੀ ਚਮਕੌਰ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11ਵੇਂ ਪ੍ਰੀ-੍ਯਨਿਰਮਾਣ ਦਿਵਸ ਮੌਕੇ ਰਜਿੰਦਰ ਸਿੰਘ ਨਨਹੇੜੀਆਂ ਸੂਬਾ ਜਰਨਲ ਸਕੱਤਰ ਬਹੁਜਨ ਸਮਾਜ ਪਾਰਟੀ ਨੇ ਮੁੱਖ ਮਹਿਮਾਨ ਵੱਜੋ ਹਾਜ਼ਰੀ ਲੁਆਈ ਜਦਕਿ ਸ੍ਰੀ ਕਾਂਸੀ ਰਾਮ ਦੀ ਭੈਣ ਕੁਲਵੰਤ ਕੌਰ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸਮਾਗਮ ’ਚ ਸ਼ਿਰਕਤ ਕੀਤੀ। ਰਜਿੰਦਰ ਸਿੰਘ ਨਨਹੇੜੀਆਂ ਨੇ ਬਸਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਬ ਸ੍ਰੀ ਕਾਂਸੀ ਰਾਮ ਨੇ ਦਲਿਤ ਅਤੇ ਪੱਛੜੇ ਵਰਗ ਨੂੰ ਜਰਨਲ ਸਮਾਜ ਦੇ ਬਰਾਬਰ ਮਾਨ-ਸਨਮਾਨ ਦਿਵਾਉਣ ਲਈ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸੇ ਉਦੇਸ਼ ਦੀ ਪੂਰਤੀ ਲਈ ਬਸਪਾ ਦੀ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ ਦੀ ਅਗਵਾਈ ਹੇਠ ਲਗਾਤਾਰ ਸੰਘਰਸ਼ ਚਲਾਇਆ ਜਾ ਰਿਹਾ ਹੈ। ਸ੍ਰੀ ਕਾਂਸੀ ਰਾਮ ਦੀ ਭੈਣ ਕੁਲਵੰਤ ਕੌਰ ਨੇ ਬਸਪਾ ਵਰਕਰਾਂ ਨੂੰ ਪਾਰਟੀ ਨੂੰ ਮਜਬੂਤ ਕਰਨ ਲਈ ਸ਼੍ਰੀ ਕਾਂਸ਼ੀ ਰਾਮ ਜੀ ਦਾ ਸੰਦੇਸ਼ ਪਿੰਡ ਪਿੰਡ ਅਤੇ ਘਰ ਘਰ ਪਹੁੰਚਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਜਦੋ ਤੱਕ ਦਲਿਤ ਸਮਾਜ ਅਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਜਾਗਰੂਕ ਨਹੀਂ ਹੁੰਦਾ ਉੱਦੋਂ ਤੱਕ ਮਨੂੰਵਾਦੀ ਸੋਚ ਦਲਿਤਾਂ ਦਾ ਸ਼ੋਸ਼ਣ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਪ੍ਰੀ ਨਿਰਮਾਣ ਦਿਵਸ ਮਨਾਉਣ ਦਾ ਮਕਸਦ ਉਸ ਦਿਨ ਹੀ ਪੂਰਾ ਹੋਵੇਗਾ ਜਦੋ ਕੇਂਦਰ ਵਿੱਚ ਬਸਪਾ ਦੀ ਸਰਕਾਰ ਹੋਵੇਗੀ ਅਤੇ ਦਲਿਤਾਂ ਨੂੰ ਬਰਾਬਰੀ ਦਾ ਹੱਕ ਮਿਲੇਗਾ। ਵਰਕਰਾਂ ਦੇ ਵੱਡੇ ਇਕੱਠ ਨੂੰ ਜਿਲ੍ਹਾ ਇੰਚਾਰਜ ਮੱਖਣ ਸਿੰਘ ਸੁਰਤਾਪੁਰ, ਅਤੇ ਰਘਵੀਰ ਸਿੰਘ ਰੁੜਕੀ ਨੇ ਵੀ ਸੰਬੋਧਨ ਕੀਤਾ। ਇਸ ਮੋਕੇ ਸੇਵਾ ਸਿੰਘ ਬਡਵਾਲੀ ਸਾਬਕਾ ਏ.ਐਸ.ਐਫ.ਓ, ਬਲਬੀਰ ਸਿੰਘ ਸੌਲਖੀਆਂ, ਕਰਨੈਲ ਸਿੰਘ, ਸੀਤਲ ਸਿੰਘ ਕਾਈਨੋਰ, ਗੁਲਜਾਰ ਸਿੰਘ ਮੂੰਡੀਆਂ, ਕੈਪਟਨ ਕਰਮਜੀਤ ਸਿੰਘ ਬਡਵਾਲੀ, ਕੇਸਰ ਸਿੰਘ ਮੋਰਿੰਡਾ, ਅਜੀਤ ਸਿੰਘ ਸਿਲੋ ਮਾਸਕੋ, ਜਸਪਾਲ ਸਿੰਘ ਝੱਲੀਆਂ, ਗੁਰਨਾਮ ਸਿੰਘ ਪਿੱਪਲ ਮਾਜਰਾ, ਸੁਰਜੀਤ ਸਿੰਘ ਸਲੇਮਪੁਰ, ਜੰਗ ਬਹਾਦਰ ਸਿੰਘ ਢੋਲਣ ਮਾਜਰਾ, ਅਵਤਾਰ ਸਿੰਘ ਸਹੇੜੀ, ਹਰਪਾਲ ਕੌਰ, ਸੰਤ ਸਿੰਘ ਬੂਰਮਾਜਰਾ ਅਤੇ ਮਨਜੀਤ ਸਿੰਘ ਕਕਰਾਲੀ ਆਦਿ ਹਾਜ਼ਰ ਸਨ।
ਬਸਪਾ ਵਰਕਰਾਂ ਨੇ ਮਨਾਇਆ 11ਵਾਂ ਪ੍ਰੀ-ਨਿਰਮਾਣ ਦਿਵਸ



