June 24, 2026 12:50 pm

ਜੇਲ੍ਹਾਂ ਵਿੱਚ ਬੰਦ ਸਿੰਘਾਂ ਅਤੇ ਭਾਈ ਗੁਰਬਖਸ਼ ਸਿੰਘ ਵਿਰੁੱਧ ਕਾਰਵਾਈ ਦੇ ਰੋਸ ਵਜੋਂ ਦਿੱਲੀ ‘ਚ ਕੈਂਡਲ ਮਾਰਚ

ਨਵੀਂ ਦਿੱਲੀ, 8 ਦਸੰਬਰ (ਮਨਪ੍ਰੀਤ ਸਿੰਘ ਖਾਲਸਾ)-ਹਿੰਦੁਸਤਾਨ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਅਤੇ ਸਜਾ ਤੋਂ ਵੀ ਜਿਆਦਾ ਸਜਾ ਭੁਗਤ ਰਹੇ ਸਿੱਖ ਬੰਦੀਆਂ ਦੀ ਰਿਹਾਈ ਅਤੇ ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਕੀਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਜਾਬਰ ਕਾਰਵਾਈ ਵਿਰੁਧ ਬੀਤੀ ਰਾਤ ਪੱਛਮੀ ਦਿੱਲੀ ਦੇ ਤਿਲਕ ਨਗਰ ਇਲਾਕੇ ਵਿਚ ਨੌਜਵਾਨਾਂ ਸਿੱਖਾਂ ਵਲੋਂ ਰੋਹ ਭਰਪੁਰ ਕੈੰਡਲ ਮਾਰਚ ਕਢਿਆ ਗਿਆ। ਮਾਰਚ ਗੁਰਦੁਆਰਾ ਛੋਟੇ ਸਾਹਿਬਜਾਦੇ ਫਤਹਿ ਨਗਰ ਤੋਂ ਅਰਦਾਸ ਕਰਨ ਉਪੰਰਤ ਸੈਂਕੜੇ ਦੀ ਤਾਦਾਦ ਵਿਚ ਹਾਜ਼ਿਰ ਵੀਰਾਂ-ਭੈਣਾਂ ਵਲੋਂ ਹੱਥਾਂ ਵਿਚ ਮੋਮਬਤੀ ਲੈ ਕੇ ਵਾਹਿਗੁਰੂ ਦਾ ਗੁਰਮੰਤਰ ਉਚਾਰਣ ਕਰਦੇ ਹੋਏ ਜੇਲ੍ਹ ਰੋੜ ਤੋਂ ਹੁੰਦਾ ਹੋਇਆ ਤਿਹਾੜ ਜੇਲ੍ਹ ਨੰ 1 ਤੱਕ ਗਿਆ ਜਿੱਥੇ ਜਾ ਕੇ ਸਮੂਹ ਸੰਗਤ ਨੇ ਅਪਣੀਆਂ ਅਪਣੀਆਂ ਮੋਮਬਤੀਆਂ ਜੇਲ੍ਹ ਨੰ 1 ਦੇ ਗੇਟ ਅੱਗੇ ਜਲਾ ਦਿਤੀਆਂ। ਮਾਰਚ ਦੌਰਾਨ ਯੁਨਾਈਟਿਡ ਸਿੱਖ ਮਿਸ਼ਨ ਵਲੋਂ ਸਿੱਖਾਂ ਵਿਰੁਧ ਕੀਤੇ ਸਰਕਾਰੀ ਜਬਰ ਅਤੇ ਬੀਤੇ ਦਿਨਾਂ ਵਿਚ ਹੋਏ ਭਾਈ ਗੁਰਬਖਸ਼ ਸਿੰਘ ਖਾਲਸਾ ਵਿਰੁਧ ਜਾਬਰ ਕਾਰਵਾਈ ਤੇ ਅਕਾਲ ਤਖਤ ਸਾਹਿਬ ਤੋਂ ਨਿਕਲੇ ਮਾਰਚ ਵਿਚ ਪੁਲਿਸ ਵਲੋਂ ਪੰਜ ਪਿਆਰੇ ਦੀ ਦਸਤਾਰ ਉਤਾਰਨ ਦੇ ਪਰਚੇ ਵੰਡ ਕੇ ਸੰਗਤ ਨੂੰ ਜਾਗਰੁਕ ਕਰਨ ਦਾ ਉਪਰਾਲਾ ਕੀਤਾ ਗਿਆ। ਅੱਜ ਦੇ ਇਸ ਮਾਰਚ ਵਿਚ ਯੁਨਾਈਟਿਡ ਸਿੱਖ ਮਿਸ਼ਨ ਦੇ ਵੀਰ ਭਾਈ ਹਰਮਿੰਦਰ ਸਿੰਘ, ਸ਼ਿਵਇੰਦਰ ਸਿੰਘ, ਹਰਚਰਨ ਸਿੰਘ, ਗੁਰਦੇਵ ਸਿੰਘ ਭੋਲਾ, ਅਮਰਿੰਦਰ ਸਿੰਘ, ਕਮਲਜੀਤ ਸਿੰਘ ਅਤੇ ਹੋਰ ਸੈਕੜੇ ਸਿੰਘਾ ਨੇ ਹਿਸਾ ਲਿਆ ਉੱਥੇ ਪਤਰਕਾਰ ਜਰਨੈਲ ਸਿੰਘ ਵਲੋਂ ਵੀ ਇਸ ਮੁਹਿੰਮ ਵਿਚ ਅਪਣੇ ਸਾਥੀਆਂ ਸਣੇ ਵੱਧ ਚੜ ਕੇ ਹਿਸਾ ਲਿਆ ਗਿਆ।

Send this to a friend