ਨਵੀਂ ਦਿੱਲੀ, 9 ਦਸੰਬਰ (ਵਿਸ਼ਵ ਵਾਰਤਾ)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੇ ਜਨਮ ਦਿਨ ‘ਤੇ ਇਕ ਦਿਨ ਪਹਿਲਾਂ ਚੋਣ ਇਤਿਹਾਸ ਦੀ ਸਭ ਤੋਂ ਖ਼ਰਾਬ ਹਾਰ ਮਿਲੀ ਹੈ। ਸੋਨੀਆਂ ਆਪਣੇ 67 ਵਰ੍ਹੇ ਪੂਰੇ ਕਰ ਚੁੱਕੀ ਹੈ। ਕਾਂਗਰਸ ਦਾ ਦਿੱਲੀ ਅਤੇ ਰਾਜਸਥਾਨ ਵਿੱਚ ਤਾਂ ਪੂਰੀ ਤਰ੍ਹਾਂ ਸਫ਼ਾਇਆ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦਿੱਲੀ ਵਿਚ ਪਿਛਲੇ 15 ਸਾਲਾਂ ਤੋਂ ਸੱਤਾ ਵਿਚ ਸੀ। ਦਿੱਲੀ ਵਿਚ ਕਰਾਰੀ ਹਾਰ ਨੇ ਸੋਨੀਆ ਨੂੰ ਸਭ ਤੋਂ ਜ਼ਿਆਦਾ ਦੁੱਖ ਪਹੁੰਚਾਇਆ ਹੈ। ਪਹਿਲੀ ਵਾਰ ਚੋਣ ਲੜਨ ਵਾਲੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕਾਂਗਰਸ ਪਾਰਟੀ ਨੂੰ ਢਾਹ ਲਾਈ। ਜਿਸ ਦਾ ਖਾਮਿਆਜ਼ਾ ਕਾਂਗਰਸ ਸਰਕਾਰ ਨੂੰ ਹਾਰ ਕੇ ਚੁਕਾਉਣਾ ਪਿਆ। ਇਸ ਦਾ ਅੰਦਾਜ਼ਾ ਆਉਣ ਵਾਲੀਆਂ 2014 ਲਈ ਹੁਣ ਹੀ ਲਗਾਇਆ ਜਾ ਸਕਦਾ ਹੈ ਕਿ ਕਾਂਗਰਸ ਦਾ 2014 ਦੀਆਂ ਚੋਣਾਂ ਵਿਚ ਕੀ ਬਣੇਗਾ।