Skip to content
Independent perspectives. Global stories.
BREAKING

ਕਾਰਾਂ ਦੇ ਸ਼ੀਸ਼ਿਆ ਉਪਰੋਂ ਜਾਲੀਆਂ ਉਤਾਰ ਕੇ ਕੱਟੇ ਚਲਾਨ

Share this story

ਧੂਰੀ, 8 ਅਕਤੂਬਰ (ਸੰਜੀਵ ਸਿੰਗਲਾ)- ਅੱਜ ਸਥਾਨਕ ਸ਼ਹਿਰ ਧੂਰੀ ਵਿਖੇ ਐਸ.ਐਸ.ਪੀ. ਮਨਦੀਪ ਸਿੰਘ ਸਿਧੂ ਅਤੇ ਡੀ.ਐਸ.ਪੀ ਅਕਾਸ਼ਦੀਪ ਸਿੰਘ ਔਲਖ ਦੇ ਨਿਰਦੇਸ਼ਾ ਅਨੁਸਾਰ ਟਰੈਫਿਕ ਇੰਚਾਰਜ ਏ.ਐਸ.ਆਈ ਪਵਨ ਕੁਮਾਰ ਵਲੋ ਕਕੜਵਾਲ ਚੌਕ ਧੂਰੀ ਵਿਖੇ ਨਾਕਾਬੰਦੀ ਦੌਰਾਨ ਗਡੀਆ ਦੇ ਸ਼ੀਸ਼ਿਆ ਉਪਰੋ ਜਾਲੀਆ ਉਤਾਰ ਕੇ ਚਲਾਨ ਕੱਟੇ ਗਏ ਅਤੇ ਬੁਲਟ ਮੋਟਰਸਾਇਕਲਾਂ ਦੇ ਪ੍ਰੈਸ਼ਨ ਹਾਰਨ ਉਤਵਾਏ ਗਏ। ਉਨ੍ਹਾਂ ਨੇ ਬੱਚਿਆਂ ਦੇ ਮਾਪਿਆ ਨੂੰ ਅਪੀਲ ਕੀਤੀ ਕਿ ਉਹ ਬੁਲਟ ਮੋਟਰਸਾਇਕਲ ਬਗੈਰਾ ਵਾਹਨਾ ਦੇ ਸਲਸਰ ਅਸਲੀ ਲਗਾਉਣ ਡੁਪਲੀਕੇਟ ਪਾਏ ਗਏ ਸਲਸਰ ਦਾ 5000 ਰੁਪਏ ਜੁਰਮਾਨਾ ਕੀਤਾ ਜਾਵੇਗਾ।ਇਸ ਮੌਕੇ ਐਚ.ਸੀ ਬਲਵਿੰਦਰ ਸਿੰਘ,ਐਚ.ਸੀ ਮਿਠੂ ਸਿੰਘ, ਐਚ.ਸੀ. ਕੇਵਲ ਸਿੰਘ, ਕਾਸ਼ਟੇਵਲ ਰਾਮ ਸਿੰਘ, ਕਾਸ਼ਟੇਵਲ ਅਮ੍ਰਿਤ ਪਾਲ ਕੌਰ ਅਤੇ ਕਾਸ਼ਟੇਵਲ ਜਸਪ੍ਰੀਤ ਕੌਰ ਹਾਜ਼ਰ ਸਨ ।

WRITTEN BY