ਰੂਪਨਗਰ, 8 ਅਕਤੂਬਰ (ਗੁਰਸ਼ਰਨ ਸਿੰਘ ਗੁਲਸ਼ਨ)- ਛਿੰਦਰ ਪਾਲ ਨੇ ਪੁਰਖਾਲੀ ਚੌਂਕੀ ਦੇ ਇੰਚਾਰਜ ਵੱਜੋਂ ਅੱਜ ਆਪਣਾ ਆਹੁਦਾ ਸੰਭਾਲ ਲਿਆ ਹੈ। ਆਹੁਦਾ ਸੰਭਾਲਣ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਛਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਮਨੋਰਥ ਐਸ.ਐਸ.ਪੀ ਰਾਜਬਚਨ ਸਿੰਘ ਸੰਧੂ ਦੀ ਅਗਵਾਈ ਵਿੱਚ ਇਸ ਇਲਾਕੇ ਅੰਦਰ ਕਰਾਇਮ ਦਾ ਖ਼ਾਤਮਾ ਕਰਨਾ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਪੁਲਿਸ ਦੇ ਇਸ ਮਨੋਰਥ ਲਈ ਸਹਿਯੋਗ ਦੇਣ ਤਾਂ ਜੋ ਇਹ ਇਲਾਕਾ ਕਰਾਇਮ ਫ੍ਰੀ ਬਣ ਸਕੇ। ਉਨ੍ਹਾਂ ਕਿਹਾ ਕਿ ਨਸ਼ਾਖੋਰੀ, ਸੱਟੇਬਾਜ਼ੀ, ਛੇੜਛਾੜ ਆਦਿ ਨੂੰ ਰੋਕਣ ਲਈ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।
ਸ. ਛਿੰਦਰ ਪਾਲ ਪੁਰਖਾਲੀ ਚੌਂਕੀ ਦੇ ਇੰਚਾਰਜ ਨਿਯੁੱਕਤ



