Skip to content
Independent perspectives. Global stories.
BREAKING

ਪੁੱਕਾ ਵੱਲੋਂ ਮੁੱਖ ਮੰਤਰੀ ਨੂੰ ਜਲਦੀ ਪੀਐਮਐਸ ਫੰਡ ਜਾਰੀ ਕਰਨ ਦੀ ਅਪੀਲ

Share this story

ਚੰਡੀਗੜ, 8 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਅਨਏਡਿਡ ਕਾਲੇਜਿਸ ਐਸੋਸਿਏਸ਼ਨ (ਪੁੱਕਾ) ਦੇ ਇੱਕ ਵਫਦ ਨੇ ਸਾਬਕਾ ਮੰਤਰੀ ਸ਼੍ਰੀ ਰਮਨ ਭੱਲਾ ਅਤੇ ਪੁੱਕਾ ਦੇ ਪ੍ਰੈਜ਼ੀਡੈਂਟ ਡਾ: ਅੰਸ਼ੂ ਕਟਾਰੀਆ ਦੀ ਅਗਵਾਈ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਦੀਵਾਲੀ ਤੋ ਪਹਿਲਾਂ ਪੀਐਮਐਸ ਦੇ 205 ਕਰੌੜ ਰੁਪਏ ਜਾਰੀ ਕਰਨ ਦੀ ਅਪੀਲ ਕੀਤੀ। ਡਾ: ਅੰਸ਼ੂ ਕਟਾਰੀਆ ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰ ਨੂੰ 115 ਕਰੌੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਜਦਕਿ ਸਾਲ 2016-17 ਦਾ ਲਗਭਗ 30 ਕਰੌੜ ਅਤੇ 2017-18 ਦਾ ਲਗਭਗ 60 ਕਰੌੜ ਸਟੇਟ ਵੱਲ ਲਾਇਬਲਿਟੀ ਬਣਦੀ ਹੈ ਜੋਕਿ ਸਰਕਾਰ ਵੱਲ ਬਕਾਇਆ ਹੈ। ਰਮਨ ਭੱਲਾ ਨੇ ਇਸ ਮੋਕੇ ਤੇ ਬੋਲਦੇ ਹੋਏ ਕਿਹਾ ਕਿ ਪਿਛਲੇ 2 ਸਾਲਾਂ ਤੋ ਪੰਜਾਬ ਦੇ ਐਸਸੀ ਵਿਦਿਆਰਥੀਆਂ ਦੀ ਲਗਭਗ 1200 ਕਰੌੜ ਰੁਪਇਆਂ ਦੀ ਅਦਾਇਗੀ ਨਾ ਹੋਣ ਦੇ ਕਾਰਣ , 1000 ਅਨਏਡਿਡ ਕਾਲੇਜਿਸ ਆਰਥਿਕ ਮੁਸ਼ਿਕਲਾਂ ਦਾ ਸਾਹਮਣਾ ਕਰ ਰਹੇ ਹਨ। ਸਿਰਫ ਇਹੀ ਨਹੀ ਠਕੁਝ ਅਨਏਡਿਡ ਕਾਲੇਜਿਸ ਦੀ ਟੀਚਿੰਗ ਅਤੇ ਨਾਨ-ਟੀਟਿੰਗ ਸਟਾਫ ਦੀਆਂ ਪਿਛਲੇ 4-5 ਮਹੀਨਿਆਂ ਦੀ ਤਨਖਾਹ ਅਜੇ ਵੀ ਬਾਕੀ ਹਨੂ ਕਟਾਰੀਆ ਨੇ ਕਿਹਾ।
ਕੈਪਟਨ ਅਮਰਿੰਦਰ ਸਿੰਘ ਨੇ ਸਕਾਲਰਸ਼ਿਪ ਫੰਡ ਵਿੱਚ ਦੇਰੀ ਦੇ ਕਾਰਣ ਵਿਦਿਆਰਥੀਆਂ ਅਤੇ ਕਾਲੇਜਿਸ ਵੱਲੋਂ ਪੇਸ਼ ਆ ਰਹੀਆ ਮੁਸ਼ਕਿਲਾਂ ਬਾਰੇ ਸੁਣਿਆ। ਉਹਨਾਂ ਨੇ ਭਰੋਸਾ ਦਿੱਤਾ ਕਿ ਉਹ ਇਸ ਮੁੱਦੇ ਨੂੰ ਛੇਤੀ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।

WRITTEN BY