ਸ਼ਾਹਕੋਟ, 7 ਅਕਤੂਬਰ (ਸੁਰਿੰਦਰ ਸਿੰਘ ਖਾਲਸਾ)- ਗੁਰਪ੍ਰੀਤ ਸਿੰਘ ਭੁਲਰ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਲਕਾਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ, (ਇਨਵੈਸਟੀਗੇਸ਼ਨ), ਦਿਲਬਾਗ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਸ਼ਾਹਕੋਟ ਦੀ ਯੋਗ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ/ਨਸ਼ਾ ਸਮਗਲਰਾਂ ਅਤੇ ਲੁਟਾਂ ਖੋਹਾ ਕਰਨ ਵਾਲਿਆ ਦੇ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਨੂੰ ਉਸ ਸਮੇਂ ਵਡੀ ਸਫਲਤਾ ਪ੍ਰਾਪਤ ਹੋਈ ਜਦੋ ਇੰਸਪੈਕਟਰ ਰੁਪਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸ਼ਾਹਕੋਟ ਦੀ ਅਗਵਾਈ ਹੇਠ ਏ.ਐਸ.ਆਈ. ਸੁਖਵਿੰਦਰਪਾਲ ਸਿੰਘ ਚੋਂਕੀ ਇੰਚਾਰਜ ਮਲਸੀਆ ਸਮੇਤ ਪੁਲਿਸ ਪਾਰਟੀ ਨੂੰ ਮੁਖਬਰ ਖਾਸ ਨੇ ਇਤਲਾਹ ਦਿਤੀ ਕਿ ਰੋਹਿਤ ਅਤੇ ਉਸ ਦੇ ਸਾਥੀ ਜਿਨ੍ਹਾਂ ਨੇ ਗੋਇਲ ਪੈਟਰੋਲ ਪੰਪ ਤੇ ਲੁੱਟ-ਖੋਹ ਕੀਤੀ ਸੀ ਆਪਣੇ ਸਾਥੀਆ ਸਮੇਤ ਪਲਟੀਨਾ ਮੋਟਰਸਾਈਕਲ ਤੇ ਸਵਾਰ ਹੋ ਕੇ ਲੋਹੀਆ ਸਾਈਡ ਨੂੰ ਜਾ ਰਹੇ ਹਨ। ਜਿਸ ਪਰ ਪੁਿਲਸ ਪਾਰਟੀ ਨੇ ਨਾਕਾਬੰਦੀ ਕਰਕੇ ਚੈਕਿੰਗ ਦੌਰਾਨ ਮੋਟਰਸਾਈਕਲ ਪਲਟੀਨਾ ਬਿਨਾਂ ਨੰਬਰੀ ਪਰ ਆ ਰਹੇ 3 ਨੌਜ਼ਵਾਨਾ ਨੂੰ ਰੋਕ ਕੇ ਉਨ੍ਹਾਂ ਦਾ ਨਾਮ ਪਤਾ ਪੁਛਿਆ ਤਾਂ ਉਨ੍ਹਾ ਆਪਣਾ ਨਾਮ ਰੋਹਿਤ (22 ਸਾਲ) ਪੁਤਰ ਰਾਮ ਰਤਨ ਵਾਸੀ ਮਲਸੀਆ ਅਤੇ ਪਿਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਗੁਰਪ੍ਰੀਤ ਗੋਪੀ (25 ਸਾਲ) ਪੁਤਰ ਲਾਲ ਚੰਦ ਵਾਸੀ ਮਹਿਮੂਵਾਲ ਅਤੇ ਤੀਸਰੇ ਨੌਜਵਾਨ ਨੇ ਆਪਣਾ ਨਾਮ ਜੀਵਨ ( 23 ਸਾਲ) ਉਰਫ ਮਨੀ ਪੁਤਰ ਕਸ਼ਮੀਰੀ ਲਾਲ ਵਾਸੀ ਸੀਚੇਵਾਲ ਦਸਿਆ । ਇਨ੍ਹਾਂ ਨੂੰ ਕਾਬੂ ਕਰਕੇ ਡੂੰਘਾਈ ਨਾਲ ਪੁਛ-ਗਿਛ ਕੀਤੀ ਤਾਂ ਉਕਤ ਲੁੱਟ- ਖੋਹ ਕੀਤੀ ਹੋਈ ਰਕਮ ਵਿਚੋ ਰੋਹਿਤ ਪਾਸੋ 25 ਹਜਾਰ ਰੁਪਏ, ਗੁਰਪ੍ਰੀਤ ਗੋਪੀ ਪਾਸੋ 1500 ਰੁਪਏ ਅਤੇ ਜੀਵਨ ਉਰਫ ਮਨੀ ਪਾਸੋ 1500- ਰੁਪਏ ਬ੍ਰਾਮਦ ਹੋਏ। ਉਕਤ ਮੁਲਜ਼ਮਾਂ ਨੇ ਮੰਨਿਆ ਕਿ ਮਿਤੀ 4ਅਕਤੂਬਰ ਨੂੰ 9 .40 ਵਜੇ ਰਾਤ ਨੂੰ ਗੋਇਲ ਪੈਟਰੋਲ ਪੰਪ ਮਲਸੀਆ ਦੇ ਸੈਲਜ਼ਮੈਨ ਵਾਸੀ ਯੂ.ਪੀ ਦੀ ਕੁਟਮਾਰ ਕਰਕੇ ਉਸ ਪਾਸੋ ਕੈਸ਼ ਵਾਲਾ ਬੈਗ ਖੋਹਿਆ ਸੀ ਅਤੇ ਮੌਕੇ ਤੋ ਫਰਾਰ ਹੋ ਗਏ ਸੀ।ਇਸ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਉਨ੍ਹਾਂ ਦੇ ਨਾਲ ਦੋਸ਼ੀ ਅਮਨ ਵਾਸੀ ਹਰੀਪੁਰ ਬਾਠਾਂ ਥਾਣਾ ਮਹਿਤਪੁਰ, ਪੰਮਾ ਵਾਸੀ ਸ਼ੰਕਰ ਥਾਣਾ ਸਦਰ ਨਕੋਦਰ ਅਤੇ ਬਾਊ ਪੁਤਰ ਪਿੰਦੀ ਵਾਸੀ ਮਲਸੀਆ ਵੀ ਸ਼ਾਮਲ ਸਨ।ਜੋ ਅਜੇ ਫਰਾਰ ਹਨ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ।ਦੋਸ਼ੀਆ ਪਾਸੋ ਡੂੰਘਾਈ ਨਾਲ ਪੁਛ-ਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ।ਐਸ ਐਚ ਓ ਸ਼ਾਹਕੋਟ ਰੁਪਿੰਦਰ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।
ਫਿਲਿੰਗ ਸਟੇਸ਼ਨ ਦੇ ਸੇਲਜ਼ਮੈਨ ਤੋਂ 95 ਹਜ਼ਾਰ ਰੁਪਏ ਖੋਹ ਕੇ ਭੱਜੇ 3 ਦੋਸ਼ੀ ਗ੍ਰਿਫਤਾਰ



