Skip to content
Independent perspectives. Global stories.
BREAKING

ਮਾਸੂਮ ਦੇ ਕਾਤਲ ਸਤਨਾਮ ਸਿੰਘ ਸੱਤੂ ਨੂੰ ਉਮਰ ਕੈਦ

Share this story

ਕੋਟਕਪੂਰਾ, 7 ਅਕਤੂਬਰ (ਚਰਨਦਾਸ ਗਰਗ, ਸਤਨਾਮ ਸਿੰਘ)- ਮਾਨਯੋਗ ਅਦਾਲਤ ਨੇ ਅਹਿਮ ਫੈਸਲਾ ਸੁਨਾਉਂਦੇ ਹੋਏ ਮਾਸੂਮ ਦਾ ਕਤਲ ਕਰਨ ਵਾਲੇ ਸਤਨਾਮ ਸਿੰਘ ਉਰਫ ਸਤੂ ਪੁੱਤਰ ਜੱਸਾ ਸਿੰਘ ਵਾਸੀ ਜੋਤੀ ਮਾਡਲ ਸਕੂਲ, ਕੋਟਕਪੂਰਾ ਨੂੰ ਦੋਸ਼ੀ ਮੰਨਦੇ ਹੋਏ ਉਮਰ ਕੈਦ ਦੀ ਸਜਾ ਸੁਨਾਈ ਹੈ। ਮਾਸੂਮ ਹੁਸਨਪ੍ਰੀਤ ਧੁੰਨਾ ਜਿਸ ਨੂੰ ਉਕਤ ਦਰਿੰਦੇ ਨੇ 2012 ’ਚ ਵਰਗਲਾ ਕੇ ਉਸ ਨਾਲ ਬਦਫੈਲੀ ਕਰਨ ਉਪਰੰਤ ਉਸਦਾ ਕਤਲ ਕਰਕੇ ਜੈਤੋ ਰੋਡ ਕੋਟਕਪੂਰਾ ਵਿਖੇ ਸੂਏ ਵਿਚ ਸੁਟ ਦਿੱਤਾ ਸੀ। ਮਾਸੂਮ ਦੇ ਪਿਤਾ ਡਾ.ਐਚ.ਐਸ.ਧੁੰਨਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਦਰਿੰਦਾ ਸਤਨਮ ਸਿੰਘ ਸੱਤੂ ਉਸਦੇ ਘਰ ਲਕੜ ਦਾ ਕੰਮ ਕਰਨ ਆਇਆ ਸੀ ਅਤੇ ਸਤਨਾਮ ਸਿੰਘ ਨੇ ਨਾਬਾਲਿਗ ਹੁਸਨਪ੍ਰੀਤ ਨੂੰ ਆਪਣੀ ਗੱਲਾਂ ਵਿੱਚ ਵਰਗਲਾ ਲਿਆ ਅਤੇ ਆਪਣੇ ਨਾਲ ਲੈ ਗਿਆ ਜਿਸ ਨੇ ਹੁਸਨਪ੍ਰੀਤ ਨਾਲ ਬਦਫੈਲੀ ਕਰਨ ਉਪਰੰਤ ਉਸਦਾ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਗੁਮਰਾਹ ਕਰਦੇ ਹੋਏ ਮਾਸੂਮ ਨੂੰ ਛੱਡਣ ਲਈ ਫਰੋਤੀ ਦੀ ਮੰਗ ਕਰਨ ਲੱਗ ਪਿਆ ਜਦੋਂ ਕਿ ਉਸ ਨੇ ਉਸਦਾ ਪਹਿਲਾ ਹੀ ਕਤਲ ਕਰ ਦਿੱਤਾ ਸੀ। ਪੁਲਿਸ ਪ੍ਰਸ਼ਾਸ਼ਨ ਦੀ ਮੁਸਤੈਦੀ ਕਾਰਨ ਇਸ ਦਰਿੰਦੇ ਨੂੰ ਕਾਬੂ ਕਰਕੇ ਸਲਾਖਾ ਦੇ ਪਿੱਛੇ ਭੇਜਿਆ ਗਿਆ ਸੀ। ਪੰਜ ਸਾਲ ਚੱਲੀ ਕਾਨੂੰਨੀ ਪ੍ਰਕਰਿਆ ਤੋਂ ਬਾਅਦ ਇਸ ਵਹਿਸ਼ੀ ਦਰਿੰਦੇ ਨੂੰ ਮਾਨਯੋਗ ਅਦਾਲਤ ਦੁਆਰਾ ਸੁਨਾਏ ਉਮਰ ਕੈਦ ਦੇ ਫੈਸਲੇ ਤੇ ਡਾ.ਐਚ.ਐਸ.ਧੁੰਨਾਂ ਨੇ ਸੰਤੋਸ਼ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਮਾਨਯੋਗ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਹਨ ਪਰ ਇਸ ਵਹਿਸ਼ੀ ਦਰਿੰਦੇ ਨੂੰ ਫਾਂਸੀ ਦੀ ਸਜਾ ਦੁਆਉਣ ਲਈ ਆਪਣਾ ਸੰਘਰਸ਼ ਜਾਰੀ ਰੱਖਣਗੇ। ਮਾਨਯੋਗ ਅਦਾਲਤ ਦੁਆਰਾ ਸੁਨਾਏ ਗਏ ਫੈਸਲੇ ਲਈ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਬੁੱਧੀਜੀਵੀਆਂ ਨੇ ਧੰਨਵਾਦ ਕੀਤਾ ਹੈ।

WRITTEN BY