Skip to content
Independent perspectives. Global stories.
BREAKING

ਗੁਰਦਾਸਪੁਰ ਦੀ ਜਿਮਨੀ ਚੋਣ ’ਤੇ ਕਾਂਗਰਸ ਦੀ ਜਿੱਤ ਯਕੀਨੀ : ਮੋਫ਼ਰ

Share this story

ਸਰਦੂਲਗੜ੍ਹ, 5 ਅਕਤੂਬਰ (ਬਲਜੀਤ ਪਾਲ)- ਗੁਰਦਾਸਪੁਰ ਜਿਮਨੀ ਚੋਣ ਦੌਰਾਨ ਕਾਂਗਰਸ ਦੀ ਜਿੱਤ ਯਕੀਨੀ ਹੋਵੇਗੀ। ਇਸ ਗੱਲ ਦਾ ਪ੍ਰਗਟਾਵਾਂ ਕਰਦਿਆ ਕਾਂਗਰਸ ਦੇ ਸਰਦੂਲਗੜ੍ਹ ਤੋ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਰਕੇ ਅੱਜ ਦੇਸ਼ ਦਾ ਹਰ ਵਰਗ ਦੁੱਖੀ ਹੈ।ਭਾਜਪਾ ਦੇ ਝੂਠੇ ਲਾਰਿਆ ਨੇ ਦੇਸ਼ ਦੀ ਜਨਤਾਂ ਨੂੰ ਕੁਝ ਵੀ ਨਹੀ ਦਿੱਤਾ।ਪਹਿਲਾ ਨੋਟਬੰਦੀ ਤੇ ਫਿਰ ਜੀ.ਐਸ.ਟੀ. ਕਾਰਨ ਆਮ ਲੋਕ, ਵਪਾਰੀਆਂ ਅਤੇ ਮੱਧ ਵਰਗੀਆਂ ਦਾ ਕੰਚੂਮਰ ਕੱਢ ਦਿੱਤਾ ਹੈ ਦੇਸ਼ ਦੇ ਲੋਕ 2019 ਦੀਆਂ ਲੋਕ ਸਭਾ ਚੋਣਾ ਦੀ ਉਡੀਕ ਕਰ ਰਹੇ ਹਨ ਤਾਂ ਕਿ ਭਾਜਪਾ ਨੂੰ ਸਬਕ ਸਿਖਾਇਆ ਜਾ ਸਕੇ। ਜਿਸ ਦੀ ਸੁਰੂਆਤ ਗੁਰਦਾਸਪੁਰ ਤੋ ਹੋ ਰਹੀ।ਉਨਾਂ ਕਿਹਾ ਕਿ ਪੰਜਾਬ ’ਚ ਵਿਰੋਧੀ ਪਾਰਟੀਆਂ ਬੇਸ਼ਕ ਕੁਝ ਕਹੀ ਜਾਣ ਪਰ ਸੂਬੇ ਦੇ ਲੋਕ ਕੈਪਟਨ ਸਰਕਾਰ ਦੀਆਂ ਨੀਤੀਆਂ ਤੋ ਖੂਸ਼ ਹਨ ਤੇ ਗੁਰਦਾਸਪੁਰ ਦੀ ਜਿਮਨੀ ਚੋਣ ਵੱਡੇ ਫਰਕ ਨਾਲ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਜਿੱਤਕੇ ਇਹ ਸਾਬਤ ਕਰਨਗੇ।ਇਸ ਮੌਕੇ ਉਨਾਂ ਨਾਲ ਸਰਪੰਚ ਕੁਲਵਿੰਦਰ ਸਿੰਘ ਤਲਵੰਡੀ ਅਕਲੀਆਂ, ਹਰਜੀਵਨ ਸਿੰਘ, ਸੁਖਵੰਤ ਸਿੰਘ, ਜਸਵਿੰਦਰ ਸਿੰਘ ਜੌੜਕੀਆਂ, ਡਾਕਟਰ ਕੇਵਲ ਕੁਮਾਰ ਅਤੇ ਤਰਸੇਮ ਸਿੰਘ ਮੈਂਬਰ ਆਦਿ ਹਾਜ਼ਰ ਸਨ।

WRITTEN BY