Skip to content
Independent perspectives. Global stories.
BREAKING

ਆਰ.ਬੀ.ਆਈ. ਵੱਲੋਂ ਰੈਪੋ ਰੇਟ ’ਚ ਕੋਈ ਬਦਲਾਅ ਨਹੀਂ, ਆਰਥਿਕ ਵਿਕਾਸ ਦੇ ਅੰਦਾਜੇ ਨੂੰ ਕੀਤਾ ਘੱਟ

Share this story

ਮੋਨੀਟਰੀ ਪਾਲਸੀ ਕਮੇਟੀ ਵੱਲੋਂ ਲਿਆ ਗਿਆ ਫੈਸਲਾ, ਰਿਵਰਸ ਰੈਪੋ ਰੇਟ 5.75 ਫੀਸਦੀ ਕੀਤਾ

ਨਵੀਂ ਦਿਲੀ, 4 ਅਕਤੂਬਰ-ਭਾਰਤੀ ਰਿਜਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਰੈਪੋ ਰੇਟ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਨੂੰ 6 ਫੀਸਦੀ ’ਤੇ ਹੀ ਰਖਿਆ ਹੈ। ਇਸ ਤੋਂ ਇਲਾਵਾ ਆਰ.ਬੀ.ਆਈ. ਨੇ 2017-18 ਲਈ ਆਰਥਿਕ ਵਾਧੇ ਦੇ ਅੰਦਾਜੇ ਨੂੰ ਘਟਾ ਕੇ 6.7 ਫੀਸਦੀ ’ਤੇ ਰਖਿਆ ਹੈ। ਇਸ ਤੋਂ ਪਹਿਲਾ ਅਗਸਤ ਵਿਚ 7.3 ਫੀਸਦੀ ’ਤੇ ਰਖਿਆ ਗਿਆ ਸੀ।ਇਸ ਵਾਰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਆਮ ਜਨਤਾ ਨੂੰ ਕੋਈ ਰਾਹਤ ਨਹੀਂ ਦਿਤੀ ਹੈ। ਆਰ. ਬੀ. ਆਈ. ਗਵਰਨਰ ਉਰਜਿਤ ਪਟੇਲ ਦੀ ਅਗਵਾਈ ’ਚ ਹੋਈ ਦੋ ਦਿਨਾਂ ਕਰੰਸੀ ਸਮੀਖਿਆ ਬੈਠਕ ’ਚ ਇਹ ਫੈਸਲਾ ਲਿਆ ਗਿਆ ਹੈ।ਰਿਵਰਸ ਰੈਪੋ ਰੇਟ 5.75 ਫੀਸਦੀ ‘ਤੇ ਬਰਕਰਾਰ ਰਖਿਆ ਗਿਆ ਹੈ। ਅਗਸਤ ਮਹੀਨੇ ਦੌਰਾਨ ਮਹਿੰਗਾਈ ਦਰ ਵਧਣ ਅਤੇ ਚਾਲੂ ਮਾਲੀ ਵਰ੍ਹੇ ਦੀ ਪਹਿਲੀ ਤਿਮਾਹੀ ’ਚ ਵਿਕਾਸ ਦਰ ਘਟ ਕੇ 3 ਸਾਲ ਦੇ ਹੇਠਲੇ ਪਧਰ 5.7 ਫੀਸਦੀ ’ਤੇ ਆਉਣ ਕਾਰਨ ਰੇਟ ਕਟ ਦਾ ਫੈਸਲਾ ਨਹੀਂ ਲਿਆ ਗਿਆ।ਆਰ.ਬੀ. ਆਈ. ਨੇ 2 ਅਗਸਤ ਨੂੰ ਰੈਪੋ ਰੇਟ ’ਚ 0.25 ਫੀਸਦੀ ਦੀ ਕਟੌਤੀ ਕੀਤੀ ਸੀ, ਜਿਸ ਨਾਲ ਰੈਪੋ ਰੇਟ 6.25 ਫੀਸਦੀ ਤੋਂ ਘਟ ਕੇ 6 ਫੀਸਦੀ ਹੋ ਗਿਆ ਸੀ। ਇਸੇ ਤਰ੍ਹਾਂ ਰਿਵਰਸ ਰੈਪੋ ਰੇਟ 6 ਫੀਸਦੀ ਤੋਂ ਘਟਾ ਕੇ 5.75 ਫੀਸਦੀ ਕੀਤਾ ਗਿਆ ਸੀ। ਰੈਪੋ ਰੇਟ ’ਚ ਕਟੌਤੀ ਨਾਲ ਬੈਂਕਾਂ ਵਲੋਂ ਆਪਣੇ ਗਾਹਕਾਂ ਨੂੰ ਕਰਜ਼ਾ ਸਸਤੇ ਵਿਆਜ ’ਤੇ ਦੇਣਾ ਆਸਾਨ ਹੋ ਜਾਂਦਾ ਹੈ।ਆਰ. ਬੀ. ਆਈ. ਵਿਆਜ ਦਰਾਂ ’ਚ ਕਟੌਤੀ ਕਰਨ ਲਈ ਦਸੰਬਰ ਤੱਕ ਰੈਪੋ ਰੇਟ ਘਟਾਉਣ ’ਤੇ ਵਿਚਾਰ ਕਰ ਸਕਦਾ ਹੈ। ਮੌਜੂਦਾ ਸਮੇਂ ਦੇਸ਼ ’ਚ ਰੈਪੋ ਰੇਟ ਸਭ ਤੋਂ ਹੇਠਲੇ ਪਧਰ ’ਤੇ ਹੈ।ਮਹਿੰਗਾਈ ਵਧਣ ਅਤੇ ਜੀ. ਡੀ. ਪੀ. ਯਾਨੀ ਵਿਕਾਸ ਦਰ ਦੇ ਅੰਕੜੇ ਕਮਜ਼ੋਰ ਹੋਣ ਕਾਰਨ ਵੀ ਆਰ. ਬੀ. ਆਈ. ਨੇ ਰੈਪੋ ਰੇਟ ’ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਹੈ।ਜ਼ਿਕਰਯੋਗ ਹੈ ਕਿ ਰੈਪੋ ਰੇਟ ਘਟਾਉਣ ਤੋਂ ਬਾਅਦ ਆਰ. ਬੀ. ਆਈ. ਕਈ ਵਾਰ ਸਰਕਾਰ ਅਤੇ ਬੈਂਕਾਂ ਨੂੰ ਬੇਨਤੀ ਕਰ ਚੁਕਾ ਹੈ ਕਿ ਉਹ ਇਸ ਦਾ ਫਾਇਦਾ ਲੋਕਾਂ ਨੂੰ ਦੇਣ। ਸਰਕਾਰ ਆਪਣੀ ਵਲੋਂ ਜੇਕਰ ਬੈਂਕਾਂ ’ਤੇ ਦਬਾਅ ਵਧਾਏ ਤਾਂ ਵਿਆਜ ਦਰ ਡਿਗਣ ਦਾ ਫਾਇਦਾ ਸਾਰੇ ਵਰਗਾਂ ਨੂੰ ਮਿਲੇਗਾ।ਜ਼ਿਕਰਯੋਗ ਹੈ ਕਿ ਰੈਪੋ ਰੇਟ ਉਹ ਵਿਆਜ ਦਰ ਹੈ, ਜਿਸ ’ਤੇ ਰਿਜ਼ਰਵ ਬੈਂਕ ਹੋਰਾਂ ਬੈਂਕਾਂ ਨੂੰ ਜ਼ਰੂਰਤ ਲਈ ਉਧਾਰ ਦਿੰਦਾ ਹੈ। ਇਸ ’ਚ ਕਟੌਤੀ ਕੀਤੇ ਜਾਣ ਨਾਲ ਬੈਂਕਾਂ ਦੀ ਲਾਗਤ ਘਟ ਹੁੰਦੀ ਹੈ ਅਤੇ ਰਿਹਾਇਸ਼ੀ, ਵਾਹਨਾਂ ਦੀ ਖਰੀਦ ਅਤੇ ਕਾਰੋਬਾਰ ਚਲਾਉਣ ਲਈ ਦਿਤਾ ਗਿਆ ਕਰਜ਼ਾ ਸਸਤਾ ਹੁੰਦਾ ਹੈ।

WRITTEN BY