ਕਾਦੀਆਂ, 3 ਅਕਤੂਬਰ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)-ਅਜ ਕਾਦੀਆ ਦੇ ਐਸ ਐਨ ਕਾਲਜ ਦੇ ਮੈਦਾਨ ਵਿਚ ਅੰਡਰ 14 ਖਿਡਾਰੀਆਂ ਦਾ ਮੈਚ ਕਰਵਾਇਆ ਗਿਆ । ਇਹ ਮੈਚ ਵਰਲਡ ਸਪੋਰਟਸ ਕਲਬ ਅਤੇ ਬਟਾਲਾ ਕਲਬ ਦੇ ਵਿਚਕਾਰ ਕ੍ਰਿਕੇਟ ਮੈਚ ਕਰਵਾਇਆ ਗਿਆ । ਇਸ ਮੈਚ ਦੇ ਮੁਖ ਮਹਿਮਾਨ ਦੇ ਤੌਰ ਤੇ ਵਿਸ਼ਵ ਗੌਰਵ ਜੇਤੂ ਟੀਮ ਨੂੰ ਸਨਮਾਨਿਤ ਕਰਨ ਹੇਤੂ ਵਿਸ਼ੇਸ਼ ਤੌਰ ਤੇ ਹਾਜਰ ਹੋਏ । ਓਹਨਾਂ ਨਾਲ ਡਾ ਪ੍ਰਦੀਪ ਕੁਮਾਰ ਵੀ ਮੌਜੂਦ ਰਹੇ । ਕਾਦੀਆਂ ਦੀ ਟੀਮ ਨੇ ਪਹਿਲੀ ਵਾਰੀ ਲੈਂਦੇ ਹੋਏ 20 ਓੁਵਰਾਂ ਵਿਚ 111 ਰਨ ਬਣਾਏ ਜਦੋਂ ਕਿ ਬਟਾਲਾ ਕ੍ਰਿਕੇਟ ਕਲਬ ਨੇ 20 ਓੁਵਰਾਂ ਵਿਚ 117 ਰਨ ਬਣਾ ਕਿ ਮੈਚ ਜਿਤ ਲਿਆ । ਇਸ ਮੋਕੇ ਤੇ ਵਿਸ਼ਵ ਗੌਰਵ ਵਲੋਂ ਜੇਤੂ ਟੀਮ ਦੇ ਖਿਡਾਰੀਆਂ ਨੂੰ ਸਨਮਾਨ ਚਿੰਨ ਭੇਂਟ ਕਰ ਕਿ ਸਨਮਾਨਿਤ ਕੀਤਾ । ਇਸ ਮੋਕੇ ਤੇ ਸੰਬੋਧਿਤ ਕਰਦਿਆਂ ਵਿਸ਼ਵ ਗੌਰਵ ਓਰਫ ਰਾਜਾ ਨੇ ਕਿਹਾ ਕਿ ਖੇਡਾਂ ਜਿੰਦਗੀ ਦਾ ਜਰੂਰੀ ਅੰਗ ਹਨ ਅਤੇ ਵਿਅਕਤੀ ਦੇ ਸ਼ਰੀਰ ਨੂੰ ਸਿਹਤਮੰਦ ਰਖਣ ਵਿਚ ਅਹਿਮ ਰੋਲ ਹੁੰਦਾ ਹੈ । ਓਹਨਾਂ ਨੇ ਕਿਹਾ ਕਿ ਅਜ ਦੇ ਨੌਜਵਾਨਾਂ ਨੂੰ ਨਸ਼ੇ ਵਰਗੇ ਕੋਹੜ ਤੋਂ ਦੂਰ ਰਹਿੰਦੇ ਹੋਏ ਖੇਡਾਂ ਨੂੰ ਆਪਣੇ ਜੀਵਨ ਵਿਚ ਵਿਸ਼ੇਸ਼ ਸਥਾਨ ਦੇਣਾ ਚਾਹੀਦਾ ਹੈ ।
ਅੰਡਰ 14 ਖਿਡਾਰੀਆਂ ਦਾ ਕ੍ਰਿਕਟ ਮੈਚ ਕਰਵਾਇਆ



