ਰਾਮਪੁਰਾ ਫੂਲ, 2 ਅਕਤੂਬਰ (ਮਨਦੀਪ ਢੀਗਰਾ)-ਡਰਾਈਵਿੰਗ ਲਾਇਸੰਸ ਬਨਾਉਣ ਲਈ ਹੁਣ ਇਲਾਕਾ ਵਾਸੀਆਂ ਨੂੰ ਨਰੂਆਣਾ ਜਾਣ ਦੀ ਜਰੂਰਤ ਨਹੀ ਕਿਊਕੀ ਸਬ ਡਵੀਜ਼ਨ ਰਾਮਪੁਰਾ ਫੂਲ ਵਿਖੇ ਇਹ ਕੰਮ ਸੁਰੂ ਹੋ ਗਿਆ ਹੈ ।ਐਸ ਡੀ ਐਮ ਰਾਮਪੁਰਾ ਫੂਲ ਸੁਭਾਸ਼ ਚੰਦਰ ਖੱਟਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡਰਾਈਵਿੰਗ ਲਾਇਸੰਸ ਬਣਾਉਨ ਲਈ ਬਠਿੰਡਾ ਜਿਲੇ ਦੇ ਪਿੰਡ ਨਰੂਆਣਾ ਵਿਖੇ ਜਾਣਾ ਪੈਦਾ ਸੀ ਪਰ ਹੁਣ ਉਹਨਾਂ ਦੀ ਪਹਿਲ ਕਦਮੀ ਸਦਕਾ ਸਬ ਡਵੀਜ਼ਨ ਫੂਲ ਨੂੰ ਲਰਨਿੰਗ ਲਾਇਸੰਸ ਬਣਾਉਨ ਤੇ ਪੁਰਾਣੇ ਲਾਇਸੰਸ ਰਨਿਓ ਕਰਨ ਦਾ ਅਧਿਕਾਰ ਪ੍ਰਾਪਤ ਹੋ ਗਿਆ ਹੈ ।ਉਹਨਾਂ ਅੱਗੇ ਦੱਸਿਆ ਕਿ ਪੰਜਾਬ ਦੀ ਇਹ ਪਹਿਲੀ ਸਬ ਡਵੀਜ਼ਨ ਹੈ ਜਿਥੇ ਲਰਨਿੰਗ ਲਾਇਸੰਸ ਬਨਾਉਣ ਦਾ ਕੰਮ ਸੁਰੂ ਹੋਇਆ ਹੈ।ਡਰਾਈਵਿੰਗ ਲਾਇਸੰਸ ਦਾ ਕੰਮ ਸਬ ਡਵੀਜ਼ਨ ਫੂਲ ਚ, ਆ ਜਾਣ ਤੇ ਲੋਕਾ ਨੇ ਰਾਹਤ ਮਹਿਸੂਸ ਕਰਦਿਆਂ ਕਿਹਾ ਕਿ ਹੁਣ ਉਹਨਾਂ ਨੂੰ ਲਾਇਸੰਸ ਬਨਾਉਣ ਲਈ ਦੂਰ ਨਹੀ ਜਾਣਾ ਪਵੇਗਾ ।
ਡਰਾਈਵਿੰਗ ਲਾਇਸੰਸ ਦਾ ਕੰਮ ਫੂਲ ਸਬ-ਡਵੀਜ਼ਨ ’ਚ ਸ਼ੁਰੂ



