ਫਰੀਦਾਬਾਦ, 1 ਅਕਤੂਬਰ- ਵਿ¤ਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਸੰਕੇਤ ਦਿੱਤਾ ਹੈ ਕਿ ਰੈਵਿਨਿਊ ਦੀ ਹਾਲਤ ਬਿਹਤਰ ਹੋਣ ਦੇ ਬਾਅਦ ਜੀਐਸਟੀ ਦੇ ਤਹਿਤ ਕਟੌਤੀ ਕੀਤੀ ਜਾ ਸਕਦੀ ਹੈ। ਵਿ¤ਤ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਸੁਧਾਰ ਦੀ ਗੁੰਜਾਇਸ਼ ਹੈ
ਗੌਰਤਲਬ ਹੈ ਕਿ ਇਸ ਸਮੇਂ ਜੀਐਸਟੀ ਦੇ 5,12,18 ਤੇ 28 ਫੀਸਦੀ ਦੇ 4 ਟੈਕਸ ਸਲੈਬ ਹਨ। ਇਨ੍ਹਾਂ ਦਾ ਬੋਝ ਸਾਰੇ ਵਰਗਾਂ ’ਤੇ ਪੈਂਦਾ ਹੈ। ਸ੍ਰੀ ਜੇਤਲੀ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਮ ਲੋਕਾਂ ਵੱਲੋਂ ਵਰਤੋਂ ਵਿੱਚ ਲਿਆਂਦੀਆਂ ਜਾਂਦੀਆਂ ਚੀਜ਼ਾਂ ’ਤੇ ਇਹ ਦਰਾਂ ਘਟਾਈਆਂ ਜਾਣ ਜਿਸ ਤਹਿਤ ਆਉਣ ਵਾਲੇ ਸਮੇਂ ਵਿੱਚ ਹੋਰ ਕਟੌਤੀ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਸਿੱਧੇ ਟੈਕਸ ਦਾ ਭੁਗਤਾਨ ਸਮਾਜ ਦੇ ਪ੍ਰਭਾਵੀ ਵਰਗ ਵੱਲੋਂ ਕੀਤਾ ਜਾਂਦਾ ਹੈ। ਆਉਣ ਵਾਲੇ ਦਿਨਾਂ ਵਿੱਚ ਸਰਕਾਰ ਜੀਐਸਟੀ ’ਚ ਵ¤ਡੇ ਸੁਧਾਰਾਂ ਬਾਰੇ ਸੋਚ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਕੋਸ਼ਿਸ਼ ਕੀਤੀ ਗਈ ਹੈ ਕਿ ਆਮ ਲੋਕਾਂ ’ਤੇ ਇਸ ਦਾ ਘੱਟ ਤੋਂ ਘੱਟ ਬੋਝ ਪਵੇ ਤਾਂ ਜੋ ਇਸ ਦੀ ਤੁਲਣਾ ਪਹਿਲਾਂ ਲੱਗੇ ਹੋਏ ਟੈਕਸਾਂ ਨਾਲ ਨਾ ਕੀਤੀ ਜਾਵੇ। ਜੀਐਸਟੀ ਨੂੰ ਲਾਗੂ ਹੋਏ ਅਜੇ 2-3 ਮਹੀਨੇ ਦਾ ਸਮਾਂ ਹੋਇਆ ਹੈ, ਇਸ ਲਈ ਇਸ ਵਿੱਚ ਲੋੜ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਵੱਡੇ ਸੁਧਾਰ ਲਿਆਂਦੇ ਜਾਣਗੇ। ਸ੍ਰੀ ਅਰੁਣ ਜੇਤਲੀ ਨੇ ਆਪਣੇ ਇਹ ਵਿਚਾਰ ਭਾਰਤੀ ਰੈਵਿਨਿਊ ਸਰਵਿਸ ਦੇ 67ਵੇਂ ਬੈਚ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਰੱਖੇ। ਉਨ੍ਹਾਂ ਕਿਹਾ ਕਿ ਦੇਸ਼ ਦਾ ਕੰਮਕਾਜ ਤੇ ਵਿਕਾਸ ਰੈਵਿਨਿਊ ਵਿਭਾਗ ’ਤੇ ਨਿਰਭਰ ਕਰਦਾ ਹੈ ਅਤੇ ਇਹ ਦੇਸ਼ ਦੀਆਂ ਵਿਕਾਸ ਗਤੀਵਿਧੀਆਂ ਦੀ ਜੀਵਨਰੇਖਾ ਹੈ।
ਜੇਟਲੀ ਨੇ ਕਿਹਾ ਜਿਨ੍ਹਾਂ ਲੋਕਾਂ ’ਤੇ ਕਰ ਲਗਾਉਣ ਦਾ ਮਾਮਲਾ ਨਹੀਂ ਬਣਦਾ, ਕੋਈ ਵੀ ਅਧਿਕਾਰੀ ਕਿਸੇ ਵੀ ਤਰ੍ਹਾਂ ਉਨ੍ਹਾਂ ਤੋਂ ਟੈਕਸ ਦੀ ਉਗਰਾਹੀ ਨਹੀਂ ਕਰ ਸ¤ਕਦਾ। ਆਈਆਰਐਸ ਦੇ ਅਧਿਕਾਰੀਆਂ ਨੂੰ ਤਾੜਣਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਤੁਹਾਡਾ ਕੰਮ ਕਿਸੇ ਦੇ ਮਨ ਵਿੱਚ ਡਰ ਪੈਦਾ ਕਰਨਾ ਨਹੀਂ, ਸਗੋਂ ਸਮਾਜ ਵਿੱਚ ਸਨਮਾਨ ਅਤੇ ਵਿਸ਼ਵਾਸ ਬਣਾਉਣਾ ਹੈ। ਇਹ ਹਰ ਇੱਕ ਅਧਿਕਾਰੀ ਦੀ ਦੇਸ਼ ਪ੍ਰਤੀ ਜ਼ਿੰਮੇਵਾਰੀ ਤੇ ਡਿਊਟੀ ਹੈ ਕਿ ਉਹ ਆਮ ਲੋਕਾਂ ਨੂੰ ਟੈਕਸ ਭਰਨ ਲਈ ਪ੍ਰੇਰੇ ਅਤੇ ਉਨ੍ਹਾਂ ਵਿੱਚ ਪੈਦਾ ਹੋਇਆ ਡਰ ਖਤਮ ਕਰੇ। ਇਸ ਲਈ ਅਧਿਕਾਰੀਆਂ ਨੂੰ ਸਖਤ ਅਤੇ ਜਾਇਜ਼ ਤਰੀਕੇ ਅਪਨਾਉਣੇ ਪੈਣਗੇ।
ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਜੀ.ਐਸ.ਟੀ. ’ਚ ਕਟੌਤੀ ਦੇ ਸੰਕੇਤ



