Skip to content
Independent perspectives. Global stories.
BREAKING

ਲੰਗਾਹ ਦੀ ਭਾਲ ’ਚ ਪੰਜਾਬ ਅਤੇ ਬਾਹਰੀ ਸੂਬਿਆਂ ’ਚ ਛਾਪੇਮਾਰੀ ਸ਼ੁਰੂ

Share this story

ਗੁਰਦਾਸਪੁਰ, 1 ਅਕਤੂਬਰ- ਜਬਰ ਜਨਾਹ ਅਤੇ ਧੋਖਾਧੜੀ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਜਥੇ: ਸੁ¤ਚਾ ਸਿੰਘ ਲੰਗਾਹ ਦੀ ਭਾਲ ਲਈ ਪੰਜਾਬ ਪੁਲਿਸ ਵ¤ਲੋਂ ਪੰਜਾਬ ਅਤੇ ਬਾਹਰਲੇ ਸੂਬਿਆਂ ‘ਚ ਛਾਪੇਮਾਰੀ ਸ਼ੁਰੂ ਕਰ ਦਿ¤ਤੀ ਗਈ ਹੈ। ਇਸ ਵਾਸਤੇ ਪੁਲਿਸ ਵ¤ਲੋਂ ਵ¤ਖ-ਵ¤ਖ ਜਾਂਚ ਟੀਮਾਂ ਗਠਿਤ ਕਰਕੇ ਵ¤ਖ-ਵ¤ਖ ਜ਼ਿਲਿਆਂ ਵਿਚ ਛਾਪੇਮਾਰੀ ਕਰਕੇ ਲੰਗਾਹ ਦੀ ਭਾਲ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਬੀਤੀ 29 ਸਤੰਬਰ ਨੂੰ ਗੁਰਦਾਸਪੁਰ ਦੇ ਥਾਣਾ ਸਿਟੀ ਵਿਖੇ ਜਥੇ: ਲੰਗਾਹ ਖ਼ਿਲਾਫ਼ ਇਕ ਔਰਤ ਵ¤ਲੋਂ ਜਬਰ ਜਨਾਹ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ। ਜਿਸ ਦੇ ਬਾਅਦ ਲੰਗਾਹ ਨੂੰ ਅਗਲੇ ਦਿਨ ਆਤਮ ਸਮਰਪਣ ਲਈ ਕਿਹਾ ਸੀ। ਪਰੰਤੂ 30 ਸਤੰਬਰ ਨੂੰ ਅਦਾਲਤ ਵਿਚ ਆਤਮ ਸਮਰਪਣ ਨਾ ਕੀਤੇ ਜਾਣ ਦੇ ਬਾਅਦ ਪੁਲਿਸ ਵ¤ਲੋਂ ਵਿਸ਼ੇਸ਼ ਟੀਮਾਂ ਗਠਿਤ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ ਹੈ। ਲੰਗਾਹ ਦੀ ਗ੍ਰਿਫਤਾਰੀ ਲਈ ਪੁਲਸ ਪ¤ਬਾਂ ਭਾਰ ਹੋ ਗਈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਕਿਸੇ ਸਮੇਂ ਵੀ ਕੀਤੀ ਜਾ ਸਕਦੀ ਹੈ।ਗੁਰਦਾਸਪੁਰ ਪੁਲਿਸ ਦਾ ਕਹਿਣਾ ਹੈ ਕਿ ਲੰਗਾਹ ਵ¤ਲੋਂ ਸਰੰਡਰ ਦਾ ਇੰਤਜ਼ਾਰ ਹੁਣ ਨਹੀਂ ਕੀਤਾ ਜਾਵੇਗਾ, ਉਹ ਜਿ¤ਥੇ ਵੀ ਮਿਲੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇਗਾ।ਫਿਲਹਾਲ ਪੁਲਸ ਵ¤ਲੋਂ ਲੰਗਾਹ ਦੀ ਗ੍ਰਿਫਤਾਰੀ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ।ਜਬਰ ਜਨਾਹ ਕਾਂਡ ਸਾਹਮਣੇ ਆਉਣ ਤੋਂ ਬਾਅਦ ਲੰਗਾਹ ਵੱਲੋਂ ਤੁਰੰਤ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਅਸਤੀਫਾ ਦੇ ਦਿ¤ਤਾ ਗਿਆ ਸੀ। ਜਿਸ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਵੀਕਾਰ ਕਰਕੇ ਉਨ੍ਹਾਂ ਨੂੰ ਅਦਾਲਤ ’ਚ ਸਮਰਪਣ ਕਰਨ ਲਈ ਕਿਹਾ ਸੀ।ਲੰਗਾਹ ਦੇ ਸਮਰਪਣ ਕਰਨ ਦੇ ਮ¤ਦੇਨਜ਼ਰ ਸ਼ਨੀਵਾਰ ਨੂੰ ਛੁ¤ਟੀ ਦੇ ਬਾਵਜੂਦ ਅਦਾਲਤ ਕੰਪਲੈਕਸ ’ਚ ਸਾਰਾ ਦਿਨ ਪੁਲਿਸ ਅਤੇ ਮੀਡੀਆ ਕਰਮਚਾਰੀ ਡੇਰਾ ਲਾਈ ਬੈਠੇ ਰਹੇ ਪਰ ਲੰਗਾਹ ਨੇ ਸਮਰਪਣ ਨਹੀਂ ਕੀਤਾ। ਅਜਿਹੇ ਵਿੱਚ ਹੁਣ ਪੁਲਿਸ ਵੱਲੋਂ ਵੱਡੇ ਪੱਧਰ ’ਤੇ ਸੂਬੇ ਦੇ ਅੰਦਰ ਅਤੇ ਆਲੇ ਦੁਆਲੇ ਦੇ ਸੂਬਿਆਂ ਵਿੱਚ ਲੰਗਾਹ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਸਮੇਂ ਉਸਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

WRITTEN BY