Skip to content
Independent perspectives. Global stories.
BREAKING

ਪੰਜਾਬ ਵਿਚ ਸ਼ਰਾਬ ਤੇ ਬੀਅਰ ਦੇ ਰੇਟ ਘਟ

Share this story

ਜਲੰਧਰ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਵਿਚ ਪਿਛਲੇ ਡੇਢ ਸਾਲਾਂ ਵਿਚ ਸਰਕਾਰ ਵਲੋਂ ਤੈਅ ਕੀਤੇ ਗਏ ਰੇਟਾਂ ਤੋਂ ਉੱਚੇ ਰੇਟਾਂ ‘ਤੇ ਵਿਕ ਰਹੀ ਸ਼ਰਾਬ ਤੇ ਬੀਅਰ ਦੇ ਰੇਟ ‘ਤੇ ਅੱਜ ਰੋਕ ਲੱਗ ਗਈ, ਜਦੋਂ ਜਲੰਧਰ ਵਿਚ ਸ਼ਿਵ ਲਾਲ ਗੇੜਾ ਵਲੋਂ ਸੰਚਾਲਿਤ ਗਰੁੱਪ ਗਗਨ ਵਾਸੂ ਸਿਨੇ ਲਿੰਕ ਪ੍ਰਾਈਵੇਟ ਲਿਮਟਿਡ ਕੰਪਨੀ ਨੇ ਬੀਅਰ ਤੇ ਸ਼ਰਾਬ ਦੇ ਰੇਟਾਂ ‘ਚ ਅਚਾਨਕ  ਕਮੀ ਲਿਆਉਣ ਦਾ ਐਲਾਨ ਕਰ ਦਿੱਤਾ।  ਇਸ ਗਰੁੱਪ ਕੋਲ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਨੇੜੇ ਲੱਗਭਗ 22 ਦੁਕਾਨਾਂ ਹਨ।  ਉਨ੍ਹਾਂ ਨੇ ਅੱਜ ਸ਼ਾਮ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸ਼ਰਾਬ ਦੀਆਂ ਦੁਕਾਨਾਂ ‘ਤੇ ਹੁਣ  ਉਹ ਬੀਅਰ 80 ਰੁਪਏ ਪ੍ਰਤੀ ਬੋਤਲ ਵੇਚਣਗੇ, ਜਦੋਂਕਿ ਪਹਿਲਾਂ ਬੀਅਰ 140 ਰੁਪਏ ਪ੍ਰਤੀ ਬੋਤਲ ਵਿਕ ਰਹੀ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਵੱਖ-ਵੱਖ ਬ੍ਰਾਂਡਾਂ ਦੀਆਂ ਵਿਸਕੀਆਂ ਦੇ ਰੇਟ ਵੀ ਘਟਾ  ਦਿੱਤੇ ਹਨ। ਮੈਕਡਾਵਲ ਨੰ. 1 ਵਿਸਕੀ ਦਾ ਰੇਟ 400 ਤੋਂ ਘੱਟ ਕੇ 310 ਰੁਪਏ ਪ੍ਰਤੀ ਬੋਤਲ, ਰਾਇਲ ਸਟੈਗ ਦਾ ਰੇਟ 500 ਰੁਪਏ ਤੋਂ ਘੱਟ ਕੇ 380 ਰੁਪਏ ਪ੍ਰਤੀ ਬੋਤਲ, ਬਲੰਡਰ ਪ੍ਰਾਈਡ ਦਾ ਰੇਟ 750 ਰੁਪਏ ਤੋਂ ਘਟਾ ਕੇ 630 ਰੁਪਏ ਕਰ ਦਿੱਤਾ ਗਿਆ ਹੈ। ਦੇਸੀ ਸ਼ਰਾਬ ਦੀ ਬੋਤਲ ਦੇ ਰੇਟ ਵੀ  160 ਰੁਪਏ ਤੋਂ ਘਟਾ ਕੇ 130 ਰੁਪਏ ਤਕ ਕਰ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਜਿਸ ਤਰ੍ਹਾਂ ਜਲੰਧਰ ਵਿਚ ਇਕ ਗਰੁੱਪ ਨੇ ਸ਼ਰਾਬ ਦੇ ਰੇਟ ਘਟਾ ਦਿੱਤੇ ਹਨ, ਉਸਨੂੰ ਦੇਖਦੇ ਹੋਏ ਕੁਝ ਹੋਰ ਗਰੁੱਪਾਂ ਵਲੋਂ ਵੀ ਸ਼ਰਾਬ ਦੇ ਰੇਟ ਘਟਾਏ ਜਾ ਸਕਦੇ ਹਨ।

WRITTEN BY