Skip to content
Independent perspectives. Global stories.
BREAKING

ਸ਼੍ਰੀ ਰਾਮਾ ਕਿਸ਼ਨਾਂ ਡ੍ਰਾਮਾਟਿਕ ਕਲੱਬ ਵੱਲੋਂ ਰਾਮ ਲੀਲ੍ਹਾ ਨਾਈਟ

Share this story

ਜੈਤੋ, 28 ਸਤੰਬਰ (ਸਤਵਿੰਦਰਪਾਲ ਸਿੰਘ ਸੱਤੀ)-ਅੱਜ ਦੇ ਇਸ ਮੰਚ ਤੋ ਰਾਮਾਇਣ ਦੇ ਚਲਦੇ ਸੀਨ ਜਿਸ ਵਿੱਚ ਅੰਗਦ ਅਤੇ ਸੁਖ-ਸਾਰੰਗ ਦੀ ਵਿਚਾਲੇ ਹੋਈ ਵਾਰਤਾਲਾਪ ਨੂੰ ਕਰਨ (ਅੰਗਦ), ਮੋਨੂੰ ਸਿੰਘ (ਸੁਖ) ਅਤੇ ਜਤਿਨ ਬਾਂਸਲ (ਸਾਰੰਗ) ਨੇ ਆਪਣੀ ਬਿਹਤਰੀਨ ਅਦਾਕਾਰੀ ਨਾਲ ਇਸ ਅੰਗਦ ਸੰਵਾਦ ਨਾਇਟ ਨੂੰ ਯਾਦਗਾਰੀ ਬਣਾ ਦਿੱਤਾ। ਬੀਤੀ ਰਾਤ ਸ਼੍ਰੀ ਰਾਮਾ ਕ੍ਰਿਸ਼ਨਾ ਡ੍ਰਾਮਾਟਿਕ ਕਲੱਬ ਦੇ ਕਲਾਕਾਰਾਂ ਵੱਲੋ ਪੇਸ਼ ਕੀਤੀ ਗਈ ਰਾਮ ਲੀਲਾ ਵਿੱਚ ਹਰ ਇੱਕ ਕਲਾਕਾਰ ਦਾ ਅਹਿਮ ਰੋਲ ਸੀ ਜਿਸਨੂੰ ਦਰਸ਼ਕ ਦੇਖ ਕੇ ਕਾਫੀ ਭਾਵੁਕ ਹੋਏ, ਹਰ ਕੋਈ ਵਿਅਕਤੀ ਕਲਾਕਾਰਾਂ ਦੀ ਪ੍ਰਸੰਸਾ ਕਰ ਰਿਹਾ ਸੀ। ਇਸ ਨਾਇਟ ਦੇ ਮੁੱਖ ਮਹਿਮਾਨ ਵੀਰ ਚੰਦ ਠੇਕੇਦਾਰ (ਮਲਹੋਤਰਾ ਗਰੁੱਪ) ਜਿੰਨ੍ਹਾਂ ਨੂੰ ਕਲੱਬ ਵੱਲੋ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸ਼੍ਰੀ ਵਿਜੇ ਸਿੰਗਲਾ ਬਠਿੰਡਾ ਤੋਂ ਵਿਸ਼ੇਸ ਤੌਰ ਤੇ ਸ਼੍ਰੀ ਰਾਮਾ ਕਿਸ਼ਨਾ ਡ੍ਰਾਮਾਟਿਕ ਕਲੱਬ ਵਲੋਂ ਪੇਸ਼ ਰਾਮ ਲੀਲ੍ਹਾ ਦੀ ਨਾਇਟ ‘ਅੰਗਦ ਸੰਵਾਦ’ ਵੇਖਣ ਲਈ ਜੈਤੋ ਪੁੱਜੇ। ਂਿੲਸ ਮੋਕੇ ਤੇ ਇਹਨਾਂ ਨਾਲ ਸ੍ਰੀ ਰਾਮਾ ਕ੍ਰਿਸ਼ਨਾ ਡ੍ਰਾਮਾਟਿਕ ਕਲੱਬ ਦੇ ਅਹੁਦੇਦਾਰ ਪ੍ਰਧਾਨ ਐਡਵੋਕੇਟ ਸਤੀਸ਼ ਕੁਮਾਰ ਭੀਰੀ, ਮੀਤ ਪ੍ਰਧਾਨ ਮਾਣਿਕ ਸ਼ਾਹ ਮਦਹੋਸ਼, ਰਾਮ ਅਵਤਾਰ ਵਰਮਾ, ਸੋਨੂੰ ਵਰਮਾ, ਨਿਰਦੇਸ਼ਕ ਮਾਸਟਰ ਸੁਰਿੰਦਰ ਲੂੰਬਾ ਆਦਿ ਹਾਜ਼ਰ ਸਨ।

WRITTEN BY