ਬੋਹਾ, 28 ਸਤੰਬਰ (ਸੰਤੋਖ ਸਾਗਰ)-ਸਰਕਾਰੀ ਪ੍ਰਾਇਮਰੀ ਸਕੂਲ ਗਾਮੀਵਾਲਾ ਵਿੱਖੇ ਵਿਦਿਆਰਥੀ ਨੂੰ ਪੜ੍ਹਾਈ ਦੀਆ ਆਧੁਨਿਕ ਤਕਨੀਕਾ ਨਾਲ ਸਰਵਪੱਖੀ ਗਿਆਨ ਦੇਣ ਦੇ ਉਦੇਸ਼ ਨਾਲ ਤਿਆਰ ਕੀਤੇ ਸਮਾਰਟ ਕਲਾਸ ਰੂਮ ਦਾ ਉਦਘਾਟਨ ਕਰਨ ਲਈ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੇ ਉਦਘਾਟਨ ਕਰਨ ਦੀ ਰਸਮ ਮੁੱਖ ਮਹਿਮਾਨ ਜਸਵਿੰਦਰ ਸਿੰਘ ਮਾਨ ਐਕਸੀਅਨ ਪੰਜਾਬ ਰਾਜ ਮੰਡੀ ਬੋਰਡ ਜਿਲਾ ਮਾਨਸਾ ਨੇ ਆਪਣੇ ਕਰ ਕਮਲਾਂ ਨਾਲ ਨਿਭਾਈ । ਸਮਾਰੋਹ ਦੀ ਪ੍ਰਧਾਨਗੀ ਗ੍ਰਾਮ ਪੰਚਾਇਤ ਗਾਮੀਵਾਲਾ ਦੇ ਸਰਪੰਚ ਅਵਤਾਰ ਸਿੰਘ, ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਮੰਗਲਾ, ਮੱਲ੍ਹੀ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਹਰਪ੍ਰੀਤ ਰੂਬਲ ਮੱਲ੍ਹੀ ਅਤੇ ਡਾ. ਅਸ਼ੋਕ ਬੋਹਾ ਨੇ ਕੀਤੀ । ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਜਸਵਿੰਦਰ ਸਿੰਘ ਮਾਨ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਪਣੇ ਪੱਧਰ ਅਤੇ ਇਲਾਕਾ ਨਿਵਸੀਆਂ ਦੇ ਸਹਿਯੋਗ ਨਾਲ ਪ੍ਰਾਈਵੇਟ ਸਕੂਲਾਂ ਜਿਹੀਆਂ ਸਹੂਲਤਾਂ ਪ੍ਰਦਾਨ ਕਰਨਾ ਬਹੁਤ ਸ਼ਲਾਘਾਯੋਗ ਕਦਮ ਹੈ । ਇਸ ਪ੍ਰੋਗਰਾਮ ਨੂੰ ਹੋਰਨਾਂ ਤੋਂ ਇਲਾਵਾ ਪੜੋ ਪੰਜਾਬ,ਪੜਾਓ ਪੰਜਾਬ ਦੇ ਸੀ.ਐ¤ਮ.ਟੀ ਅਮ੍ਰਿਤਵੀਰ ਸਿੰਘ ਬੋਹਾ, ਮੁਕੇਸ਼ ਕੱਕੜ, ਅਮਨਦੀਪ ਪਨੂੰ, ਪਲਵਿੰਦਰ ਸਿੰਘ ਬਿੱਟੂ, ਗੁਰਦੀਪ ਸਿੰਘ, ਜਗਜੀਤ ਕੁਮਾਰ, ਨਿਤੇਸ਼ ਕੱਕੜ, ਗੁਰਵਿੰਦਰ ਸਿੰਘ ਮਾਨਸਾ, ਅਮਨਦੀਪ ਸਿੰਘ ਮਾਨਸਾ ,ਪੱਤਰਕਾਰ ਜਸਪਾਲ ਸਿੰਘ ਜੱਸੀ, ਦਰਸ਼ਨ ਹਾਕਮਵਾਲਾ , ਅਸ਼ੋਕ ਗਾਮੀਵਾਲਾ ਨੇ ਵੀ ਸੰਬੋਧਨ ਕੀਤਾ । ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਵਿੱਚ ਸਕੂਲ ਮੁੱਖ ਅਧਿਆਪਿਕਾ ਅਮਰਜੀਤ ਕੌਰ , ਅਧਿਆਪਿਕਾ ਹਰਪ੍ਰੀਤ ਕੌਰ, ਗੁਰਮੀਤ ਕੌਰ, ਸ਼ਰਨਜੀਤ ਕੌਰ , ਸੁਖਪਾਲ ਕੌਰ ਅਤੇ ਨਿਸ਼ਾ ਰਾਣੀ ਦਾ ਖਾਸ ਯੋਗਦਾਨ ਰਿਹਾ ।
ਸਰਕਾਰੀ ਸਕੂਲ ਵੀ ਕਰ ਰਹੇ ਨੇ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ : ਮਾਨ



