ਸਰਦੂਲਗੜ੍ਹ, 28 ਸਤੰਬਰ (ਵਿਪਨ ਗੋਇਲ)-ਬਾਰ ਐਸ਼ੋਸ਼ੀਏਸ਼ਨ ਸਰਦੂਲਗੜ੍ਹ ਵੱਲੋ ਤਹਿਸੀਲਦਾਰ ਦੇ ਮਾੜੇ ਵਿਵਹਾਰ ਅਤੇ ਭ੍ਰਿਸ਼ਟਾਚਾਰ ਕਰਨ ਸੰਬੰਧੀ ਜ਼ਿਲਾਂ ਪ੍ਰਸ਼ਾਸ਼ਨ ਤੋ ਕਾਰਵਾਈ ਦੀ ਮੰਗ ਕੀਤੀ ਹੈ।ਪਰ ਇਸ ਸੰਬੰਧੀ ਪ੍ਰਸ਼ਾਸ਼ਨ ਵੱਲੋ ਤਹਿਸੀਲਦਾਰ ਸਰਦੂਲਗੜ੍ਹ ਸੰਧੂਰਾ ਸਿੰਘ ਖਿਲਾਫ ਕਾਰਵਾਈ ਨਾ ਕਰਨ ਦੇ ਰੋਸ਼ ਵਜੋ ਉਹ ਅੱਜ 29 ਸਤੰਬਰ ਨੂੰ ਪੂਰੇ ਜ਼ਿਲੇ ਚ ਆਪਣਾ ਸੰਘਰਸ਼ ਵਿਢਣਗੇ।ਜਿਸ ਵਿੱਚ ਅੱਜ ਸਰਦੂਲਗੜ੍ਹ ਦੇ ਵਕੀਲਾਂ ਦੀ ਇੱਕ ਮੀਟਿੰਗ ਬਾਰ ਐਸ਼ੋਸ਼ੀਏਸ਼ਨ ਸਰਦੂਲਗੜ੍ਹ ਦੇ ਪ੍ਰਧਾਨ ਐਡਵੋਕੇਟ ਸਤਪਾਲ ਦਿਓਲ ਦੀ ਅਗਵਾਈ ਚ ਹੋਈ।ਜਿਸ ਵਿੱਚ ਉਹਨਾਂ ਇੱਕ ਪ੍ਰੈਸ ਬਿਆਨ ਰਾਹੀ ਦੋਸ਼ ਲਗਾਇਆ ਕਿ ਤਹਿਸੀਲਦਾਰ ਸੰਧੂਰਾ ਸਿੰਘ ਵਕੀਲਾਂ ਨਾਲ ਦੁਰਵਿਵਹਾਰ ਕਰਦਾ ਹੈ ਅਤੇ ਇਹ ਵਿਅਕਤੀ ਭ੍ਰਿਸ਼ਟਾਚਾਰ ਕਰਦਾ ਹੈ ਜਿਸ ਸੰਬੰਧੀ ਉਹਨਾਂ 29 ਸਤੰਬਰ ਨੂੰ ਜ਼ਿਲਾਂ ਮਾਨਸਾ ਦੀਆਂ ਸਾਰੀ ਮਾਲ ਅਦਾਲਤਾ ਦਾ ਬਾਈਕਾਟ ਕਰ ਦਿੱਤਾ ਹੈ।ਉਹਨ੍ਹਾ ਨੇ ਕਿਹਾ ਕਿ ਜਿਹਨ੍ਹਾ ਤੱਕ ਤਹੀਸਲਦਾਰ ਬਾਰ ਰੂਮ ਵਿੱਚ ਆਕੇ ਆਪਣੀ ਗਲਤੀ ਨਹੀ ਮੰਨਦਾ ਉਹਨ੍ਹਾ ਤੱਕ ਅਦਾਲਤਾ ਦਾ ਬਾਈਕਾਟ ਜਾਰੀ ਰਹੇਗਾ।ਜਦੋ ਇਸ ਸੰਬੰਧੀ ਸਰਦੂਲਗੜ੍ਹ ਦੇ ਤਹਿਸੀਲਦਾਰ ਸੰਧੂਰਾ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਮੈਂ ਕਿਸੀ ਵੀ ਵਕੀਲ ਨਾਲ ਕੋਈ ਗਲਤ ਵਿਵਹਾਰ ਨਹੀ ਕੀਤਾ ਨਾ ਹੀ ਕੋਈ ਰਿਸ਼ਵਤ ਦੀ ਗੱਲ ਹੈ ਉਹਨ੍ਹਾ ਨੇ ਕਿਹਾ ਕਿ ਐਸ.ਡੀ.ਐਮ ਸਰਦੂਲਗੜ੍ਹ ਵੱਲੋ ਵਕੀਲਾ ਨੂੰ ਸੱਦਿਆ ਸੀ ਪਰੰਤੂ ਇਹ ਆਏ ਨਹੀ। ਇਸ ਮੀਟਿੰਗ ਵਿੱਚ ਸੈਕਟਰੀ ਬਲਜੀਤ ਸਿੰਘ ਬੜਵਾਲ ,ਉ¤ਪ ਪ੍ਰਧਾਨ ਅਕਾਸ਼ਦੀਪ ਸਿੰਘ ,ਜੁਗਿੰਦਰ ਸਿੰਘ ਭੁੱਲਰ ,ਸੰਦੀਪ ਸਿੰਘ ਜਿਆਨੀ ,ਸੁੱਚਾ ਸਿੰਘ ਵਿਰਕ ,ਮਨੀਸ਼ ਜਖਮੀ,ਵੇਦ ਪ੍ਰਕਾਸ਼ ਸ਼ਰਮਾ ,ਬਲਜੀਤ ਸਿੰਘ ਸੰਧੂ,ਚੇਤਨ ਜੈਨ ਆਦਿ ਮੋਜੂਦ ਸਨ।
ਸਰਦੂਲਗੜ੍ਹ ਦੇ ਤਹਿਸੀਲਦਾਰ ਖਿਲਾਫ਼ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਜ਼ਿਲ੍ਹੇ ਦੇ ਵਕੀਲ ਅੱਜ ਸਾਰੀਆਂ ਮਾਲ ਅਦਾਲਤਾਂ ਦਾ ਬਾਈਕਾਟ ਕਰਨਗੇ : ਦਿਓਲ



