ਧੂਰੀ, 28 ਸਤੰਬਰ (ਸਨੀ)-ਪੰਜਾਬ ਦੀ ਕਾਂਗਰਸ ਸਰਕਾਰ ਵੱਲੋ ਲੋਕਾਂ ਨਾਲ ਕੀਤੇ ਵਾਅਦੇ ਪੜ੍ਹਾਅ ਵਾ ਪੜ੍ਹਾਅ ਪੂਰੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਲਈ ਸਰਕਾਰ ਵੱਲੋ ਚਲਾਇਆ ਜਾ ਰਹੀਆ ਸਕੀਮਾਂ ਲੋਕਾਂ ਤੱਕ ਪੰਹੁਚੋਣ ਲਈ ਅਸੀ ਪੂਰੀ ਤਰ੍ਹਾਂ ਤੱਤਪਰ ਹਾਂ ਇਹਨਾਂ ਵਿਚਾਰਾ ਦਾ ਪ੍ਰਗਟਾਵਾ ਧੂਰੀ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾਂ ਦੀ ਧਰਮਪਤਨੀ ਸਿਮਰਤ ਖੰਗੂੜਾਂ ਨੇ ਪਿੰਡ ਨੱਤ ਵਿਖੇ ਲੋੜਵੰਦ ਲੋਕਾਂ ਨੂੰ ਮੁਫਤ ਗੈਸ ਸਿਲੰਡਰ ਵੰਡਣ ਮੋਕੇ ਕੀਤੇ । ਸਿਮਰਤ ਖੰਗੂੜਾਂ ਨੇ ਕਿਹਾ ਕਿ ਧੂਰੀ ਹਲਕਾ ਵਿਧਾਇਕ ਗੋਲਡੀ ਖੰਗੂੜਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਪੂਰੀ ਤਰ੍ਹਾਂ ਯਤਨਸੀਲ ਹੇ । ਊਨਾਂ ਕਿਹਾ ਕਿ 6 ਮਹੀਨੇ ਦੇ ਅਰਸੇ ਦੋਰਾਨ ਹੀ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੇ ਰਾਜ ਤੋ ਖੂਸ ਹਨ ਅਤੇ ਕਾਂਗਰਸ ਸਰਕਾਰ ਵੀ ਲੋਕਾਂ ਨੂੰ ਖੂਸਹਾਲ ਰਾਜ ਦੇਣ ਲਈ ਪੂਰੀ ਤਰ੍ਹਾਂ ਬਚਨਵੱਧ ਹੈ । ਇਸ ਸਮੇਂ ਹੋਰਨਾਂ ਤੋ ਇਲਾਵਾ ਕਾਂਗਰਸੀ ਆਗੂ ਜਗਤਾਰ ਸਿੰਘ ਤਾਰਾ ਬੇਨੜਾ , ਧੂਰੀ ਗੈਸ ਸਰਵਿਸ ਦੇ ਮਨੈਜਰ ਗੂਰਪ੍ਰੀਤ ਸਿੰਘ ਸਿੱਧੂ , ਕੁਲਦੀਪ ਸਿੰਘ ਨੱਤ , ਯੂਥ ਕਾਂਗਰਸ ਦੇ ਪ੍ਰਧਾਨ ਮਿੱਠੂ ਲੱਡਾ , ਵਿਕਰਾਂਤ ਚੱਠਾ , ਅਮਰੀਕ ਸਿੰਘ , ਰਾਜਵਿੰਦਰ ਸਿੰਘ , ਵੀਰਪ੍ਰਤਾਪ ਸਿੰਘ ਕਾਕਾ , ਮਾਈਕਲ ਗਰਗ , ਰਣਜੀਤ ਸਿੰਘ ਕਾਕਾ ਸਰਪੰਚ ਈਸੀ , ਬਲਕਾਰ ਸਿੰਘ ਬੇਨੜਾ ਸਮੇਤ ਹੋਰ ਕਾਂਗਰਸੀ ਆਗੂ ਹਾਜਰ ਸਨ ।
ਸਿਮਰਤ ਖੰਗੂੜਾ ਨੇ ਪਿੰਡ ਨੱਤ ਵਿਖੇ ਮੁਫ਼ਤ ਗੈਸ ਸਿਲੰਡਰ ਵੰਡੇ



